ਸੀਸੀਟੀਵੀ ਕੈਮਰਿਆ ਰਾਹੀਂ ਰੱਖੀ ਜਾਵੇਗੀ ਭੈੜੇ ਅਨਸਰਾਂ ’ਤੇ ਤਿੱਖੀ ਨਜ਼ਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਪੰਜਾਬ ਸਰਕਾਰ ਦੀ ਭੈੜੇ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੋਹਾਲੀ ਪੁਲਿਸ ਵੱਲੋ ਜਿਲ੍ਹਾ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਅਪਰਾਧਾ ਦੀ ਰੋਕਥਾਮ ਲਈ ਅਤੇ ਭੈੜੇ ਅਨਸਰਾਂ ਨੂੰ ਨੱਥ ਪਾਉਣ ਲਈ ਚੰਗੀ ਸਮੱਰਥਾ ਰੱਖਣ ਵਾਲੇ ਸੀਸੀਟੀਵੀ ਕੈਮਰੇ ਲਗਵਾਏ ਗਏ ਹਨ ਤਾ ਜੋ ਭੈੜੇ ਅਨਸਰਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਸਕੇ ਅਤੇ ਕੋਈ ਵੀ ਘਟਨਾ ਹੋਣ ਤੇ ਇਨ੍ਹਾ ਦੀ ਸਹਾਇਤਾ ਹਾਸਲ ਕੀਤੀ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ (ਸਾਈਬਰ ਕ੍ਰਾਈਮ ਅਤੇ ਫੈਨਾਸ਼ੀਅਲ ਕ੍ਰਾਈਮ) ਸੁਖਨਾਜ ਸਿੰਘ ਨੇ ਮੁਹਾਲੀ ਜ਼ਿਲ੍ਹੇ ਵਿੱਚ ਲਗਾਏ ਗਏ ਵੱਖ-ਵੱਖ ਕੈਮਰਿਆ ਸਬੰਧੀ ਦੱਸਿਆ ਕਿਹਾ ਕਿ ਮੁਹਾਲੀ ਏਅਰਪੋਰਟ ਸੜਕ ਉੱਤੇ ਕੁੱਲ 11 ਸੀਸੀਟੀਵੀ ਕੈਮਰੇ ਲਗਾ ਕੇ ਕਵਰ ਕੀਤਾ ਗਿਆ ਹੈ। ਜਿਨ੍ਹਾਂ ਵਿੱਚ 3 ਕੈਮਰੇ ਏਐਨਪੀਆਰ (1utomatic Number Plate Recognition) ਅਤੇ 8 ਹਾਈ ਰੈਸੂਲੇਸ਼ਨ ਕੈਮਰੇ ਹਨ। ਇਹ ਕੈਮਰੇ ਵਰਲਡ ਟਰੇਡ ਸੈਂਟਰ ਦੇ ਸਹਿਯੋਗ ਨਾਲ ਲਗਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾ ਸਾਹਿਬ ਦੇ ਨੇੜੇ ਮੁੱਖ ਚੌਂਕ ਵਿੱਚ ਕੁੱਲ 11 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਜਿਨ੍ਹਾਂ ਵਿੱਚ 3 ਕੈਮਰੇ ਏਐਨਪੀਆਰ (1utomatic Number Plate Recognition) ਅਤੇ 8 ਹਾਈ ਰੈਸੂਲੇਸ਼ਨ ਕੈਮਰੇ ਹਨ। ਇਹ ਕੈਮਰੇ ਹੋਮਲੈਂਡ ਸੁਸਾਇਟੀ ਦੇ ਸਹਿਯੋਗ ਨਾਲ ਲਗਾਏ ਗਏ ਹਨ। ਐੱਸਐੱਸਪੀ ਨੇ ਕਿਹਾ ਕਿ ਇਸ ਮੁਹਿੰਮ ਨੂੰ ਜਾਰੀ ਰੱਖਦਿਆਂ ਭਵਿੱਖ ਵਿੱਚ ਮੁਹਾਲੀ ਸ਼ਹਿਰ ਦੇ ਹੋਰ ਮੇਨ ਚੌਕਾਂ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਵੀ ਹਾਈ ਰੈਸੂਲੇਸ਼ਨ ਦੇ ਸੀਸੀਟੀਵੀ ਕੈਮਰੇ ਲਗਵਾਏ ਜਾਣਗੇ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 3 ਮਈ: ਇੱਥੋਂ ਦੇ ਇਤਿਹਾਸ…