ਸੜਕ ਹਾਦਸੇ ਵਿੱਚ ਔਰਤ ਦੀ ਹੋਈ ਮੌਤ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 15 ਮਈ: ਜੀ.ਟੀ. ਰੋਡ ਪਿੰਡ ਮਲੀਆਂ ਨੇੜੇ ਸੜਕ ਦੁਰਘਟਨਾ ਵਿਚ ਇਕ ਲੜਕੀ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ । ਥਾਣਾ ਜੰਡਿਆਲਾ ਗੁਰੂ ਇੰਸਪੈਕਟਰ ਧਨਿੰਦਰ ਸਿੰਘ ਨੇ ਦੱਸਿਆ ਮਿਰਤਕ ਦਾ ਪਤੀ ਅਮ੍ਰਿਤਪਾਲ ਸਿੰਘ ਵਾਸੀ ਪਿੰਡ ਤਲਨ ਜਿਲ੍ਹਾ ਜਲੰਧਰ ਅਪਨੇ ਬਾਪ ਬਲਦੇਵ ਸਿੰਘ ਨੂੰ ਵਿਦੇਸ਼ ਭੇਜਣ ਲਈ ਰਾਜਾਸਾਂਸੀ ਏਅਰਪੋਰਟ ਤੇ ਜਾ ਰਹੇ ਸਨ ਕਿ ਅਚਾਨਕ ਕਾਰ ਦਾ ਸਟੇਰਿੰਗ ਲੋਕ ਹੋ ਜਾਣ ਕਾਰਨ ਕਾਰ ਨੰਬਰ PB 08 DB 1610 ਬੇਕਾਬੂ ਹੋਕੇ ਦਰਖਤ ਨਾਲ ਟਕਰਾਕੇ ਸੜਕ ਦੇ ਇਕ ਕਿਨਾਰੇ ਜਾ ਡਿਗੀ । ਅਮ੍ਰਿਤਪਾਲ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਉਮਰ ਕਰੀਬ 27 ਸਾਲ ਇਸ ਦੌਰਾਨ ਜਖਮੀ ਹੋ ਗਈ ਅਤੇ ਉਸਨੂੰ ਇਲਾਜ਼ ਲਈ ਅੰਮ੍ਰਿਤਸਰ ਲੈਕੇ ਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ । ਥਾਣਾ ਜੰਡਿਆਲਾ ਗੁਰੂ ਧਾਰਾ 174 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।

Load More Related Articles

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…