nabaz-e-punjab.com

ਨੌਸਰਬਾਜ਼ ਅੌਰਤ ਵੱਲੋਂ ਦਿਨ ਦਿਹਾੜੇ ਬਜ਼ੁਰਗ ਕੋਲੋਂ ਸਾਢੇ ਤਿੰਨ ਤੋਲੇ ਦਾ ਸੋਨੇ ਦਾ ਕੜਾ ਖੋਹਿਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 8 ਜੂਨ:
ਸ਼ਹਿਰ ਦੇ ਰੋਪੜ ਰੋਡ ਕੁਰਾਲੀ ਵਿਖੇ ਇਕ ਬਜ਼ੁਰਗ ਕੋਲੋਂ ਇਕ ਕਾਰ ਸਵਾਰ ਦੋ ਅਣਪਛਾਤੀਆਂ ਜ਼ਨਾਨੀਆਂ ਅਤੇ ਇਕ ਵਿਅਕਤੀ ਨੇ ਸਾਢੇ ਤਿੰਨ ਤੋਲੇ ਸੋਨੇ ਦਾ ਕੜਾ ਜਿਸ ਦੀ ਬਾਜ਼ਾਰੀ ਕੀਮਤ 1 ਲੱਖ 38 ਹਜ਼ਾਰ ਰੁਪਏ ਬਣਦੀ ਹੈ ਝਪਟਣ ਦਾ ਇਕ ਸ਼ਨਸ਼ਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜ੍ਹਤ ਸੇਵਾ ਮੁਕਤ ਕਨੂੰਗੋ ਹਰਨੇਕ ਸਿੰਘ ਵਾਸੀ ਵਾਰਡ ਨੰ: 1 ਨੇੜੇ ਪੁਰਾਣੇ ਬਿਜਲੀ ਦਫ਼ਤਰ ਨੇ ਦੱਸਿਆ ਕਿ ਮੈਂ ਆਪਣੇ ਘਰ ਤੋਂ ਸਬਜ਼ੀ ਖ਼ਰੀਦਣ ਲਈ ਰੋਪੜ ਰੋਡ ’ਤੇ ਸਥਿੱਤ ਰੁਲਦਾ ਰਾਮ ਦੀ ਦੁਕਾਨ ਤੇ ਗਿਆ ਸੀ। ਉਸੇ ਸਮੇਂ ਉਸ ਕੋਲ ਇਕ ਆਈ ਟਵੰਟੀ ਕਾਰ ਜਿਸ ਦਾ ਨੰਬਰ ਨਹੀਂ ਪੜਿਆ ਗਿਆ, ’ਚ ਸਵਾਰ ਦੋ ਅਣਪਛਾਤੀਆਂ ਜ਼ਨਾਨੀਆਂ ’ਚੋ ਇਕ ਨੇ ਆਪਣੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਮੈਂ ਤੁਹਾਡੇ ਘਰਦਿਆਂ ਦੀ ਖ਼ਬਰ ਲੈਣ ਆਈ ਹਾਂ।
ਪੀੜ੍ਹਤ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਮੈਂ ਕਿਹਾ ਕਿ ਆਓ ਘਰ ਚਲਦੇ ਹਾਂ ਤਾਂ ਉਨ੍ਹਾਂ ਕਿਹਾ ਕਿ ਮੇਰੇ ਗੋਡਿਆਂ ਤੋਂ ਤੁਰਨਾ ਕਾਫ਼ੀ ਮੁਸ਼ਕਿਲ ਹੈ ਇਸ ਲਈ ਤੁਸੀਂ ਗੱਡੀ ’ਚ ਬੈਠ ਜਾਓ। ਜਦੋਂ ਮੈਂ ਉਨ੍ਹਾਂ ਨਾਲ ਗੱਡੀ ’ਚ ਬੈਠਿਆ ਤਾਂ ਉਨ੍ਹਾਂ ਗੱਡੀ ਗ਼ਲਤ ਸਾਈਡ ਨੂੰ ਮੋੜੀ ਤਾਂ ਮੈਂ ਕਿਹਾ ਕਿ ਘਰ ਤਾਂ ਦੂਜੇ ਪਾਸੇ ਹੈ ਤਾਂ ਉਸ ਨੇ ਕਿਹਾ ਕਿ ਨਾਲ ਦੀ ਜ਼ਨਾਨੀ ਨੂੰ ਅੱਗੇ ਤਾਰਨਾ ਹੈ। ਜਦੋਂ ਉਤਰਨ ਵਾਲੀ ਜ਼ਨਾਨੀ ਜੋ ਸਰੀਰਕ ਪੱਖੋ ਕਾਫ਼ੀ ਭਾਰੀ ਸੀ ਨੇ ਉਤਰਨ ’ਚ ਤਕਲੀਫ਼ ਮਹਿਸੂਸ ਕਰਨ ਦਾ ਡਰਾਮਾ ਕੀਤਾ ਤਾਂ ਮੈਂ ਇਨਸਾਲੀਅਤ ਦੇ ਨਾਤੇ ਗੱਡੀ ਤੋਂ ਥੱਲੇ ਉਤਰ ਗਿਆ। ਉਸ ਨੇ ਅੱਗੇ ਦੱਸਿਆ ਕਿ ਪਹਿਲਾਂ ਵਾਲੀ ਜ਼ਨਾਨੀ ਨੇ ਕਿਹਾ ਕਿ ਚਲੋ ਤੁਸੀ ਘਰ ਜਾ ਕੇ ਚਾਹ ਬਣਾਓ ਮੈਂ ਇਸ ਨੂੰ ਅੱਗੇ ਹੀ ਉਤਾਰ ਕੇ ਆਉਂਦੀ ਹਾਂ।
ਹਰਨੇਕ ਸਿੰਘ ਨੇ ਕਿਹਾ ਕਿ ਜਦੋਂ ਮੈਂ ਘਰ ਜਾ ਕੇ ਆਪਣੀ ਪਤਨੀ ਨੂੰ ਦੱਸਿਆ ਕਿ ਤੇਰੇ ਦੂਰ ਨੇੜੇ ਦੀ ਕੋਈ ਰਿਸ਼ਤੇਦਾਰ ਆ ਰਹੀ ਹੈ ਚਾਹ ਬਣਾਓ। ਕਾਫ਼ੀ ਸਮਾਂ ਉਡੀਕ ਕਰਨ ਤੋਂ ਬਾਅਦ ਜਦੋਂ ਉਕਤ ਠੱਗ ਅੌਰਤਾਂ ਨਾ ਪਹੁੰਚੀਆਂ ਤਾਂ ਮੇਰੀ ਪਤਨੀ ਦਾ ਧਿਆਨ ਮੇਰੇ ਸੋਨੇ ਦੇ ਕੜੇ ਜੋ ਉਨ੍ਹਾਂ ਨੂੰ ਉਸ ਦੇ ਪਰਵਾਰ ਵੱਲੋਂ ਸੇਵਾਮੁਕਤੀ ’ਤੇ ਗਿਫ਼ਟ ਕੀਤਾ ਸੀ, ਜਿਸ ਦਾ ਵਜ਼ਨ ਸਾਢੇ ਤਿੰਨ ਤੋਲੇ ਅਤੇ ਕੀਮਤ ਇਕ ਲੱਖ 38 ਹਜ਼ਾਰ ਰੁਪਏ ਬਣਦੀ ਹੈ ਵੱਲ ਗਿਆ ਤਾਂ ਸਾਡੇ ਹੋਸ਼ ਉੱਡ ਗਏ। ਉਸ ਨੇ ਦੱਸਿਆ ਕਿ ਇਸ ਦਿਨ ਦਿਹਾੜੇ ਹੋਈ ਲੁੱਟ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
ਕੀ ਕਹਿਣਾ ਹੈ ਪੁਲੀਸ ਦਾ
ਕੁਰਾਲੀ ਸ਼ਹਿਰ ਵਿਚ ਇਸ ਅਨੋਖੀ ਤਰ੍ਹਾਂ ਦੀ ਹੋਈ ਲੁੱਟ ਬਾਰੇ ਜਦੋਂ ਪੁਲਿਸ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੀੜਤ ਦੀ ਸ਼ਿਕਾਇਤ ਦਰਜ ਕਰਕੇ ਪੀੜ੍ਹਤ ਵੱਲੋਂ ਦੱਸੇ ਹੁਲੀਏ ਬਾਰੇ ਨਾਲ ਲੱਗਦੇ ਥਾਣਿਆਂ ’ਚ ਇਤਲਾਹ ਕਰ ਦਿੱਤੀ ਹੈ। ਕੁਰਾਲੀ ਪੁਲਿਸ ਨੌਸਰਬਾਜ਼ਾਂ ਦੀ ਭਾਲ ਵਿਚ ਜੱੁਟ ਗਈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …