ਚਾਰ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਦਸੰਬਰ:
ਦਸਮੇਸ਼ ਵੈਲਫੇਅਰ ਕੌਂਸਲ (ਰਜਿ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਅਤੇ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਵਾਂਗ ਚਾਹ, ਪਾਣੀ ਅਤੇ ਗੁਰੂ ਕਾ ਅਤੁੱਟ ਲੰਗਰ ਇੱਥੋਂ ਦੇ ਵਾਈਪੀਐਸ ਚੌਂਕ ਨੇੜੇ ਸੰਗਤਾਂ ਨੂੰ ਵਰਤਾਇਆ ਗਿਆ। ਸੰਸਥਾ ਦੇ ਪ੍ਰਧਾਨ ਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਲੰਗਰ ਵਰਤਾਉਣ ਦੀ ਅਰੰਭਤਾ ਬਾਬਾ ਸੁਰਿੰਦਰ ਸਿੰਘ ਜੀ (ਗੁਰਦੁਆਰਾ ਧੰਨਾਂ ਭਗਤ ਜੀ) ਵੱਲੋੱ ਅਰਦਾਸ ਕਰਨ ਉਪਰੰਤ ਕੀਤੀ ਗਈ। ਇਸ ਦੇ ਨਾਲ ਹੀ ਵਾਤਾਵਰਨ ਦੀ ਸੁੱਧਤਾ ਅਤੇ ਹਰਿਆਵਲ ਵਾਸਤੇ ਛਾਂ-ਦਾਰ ਅਤੇ ਫਲਦਾਰ ਬੂਟੇ ਘਰਾਂ ਵਿੱਚ ਲਗਾਉਣ ਲਈ ਸੰਗਤਾਂ ਦੇ ਵਿੱਚ ਵੰਡੇ ਗਏ।
ਸੰਸਥਾ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੰਨੜਾ ਨੇ ਦੱਸਿਆ ਕਿ ਲੰਗਰ ਸੇਵਾ ਵਿੱਚ ਪਰਦੀਪ ਸਿੰਘ ਭਾਰਜ, ਕਰਮ ਸਿੰਘ ਬਬਰਾ, ਕੰਵਰਦੀਪ ਸਿੰਘ ਮਣਕੂ, ਜਸਵਿੰਦਰਪਾਲ ਸਿੰਘ ਭੰਵਰਾ, ਗੁਰਪ੍ਰੀਤ ਸਿੰਘ ਗਾਹਲਾ, ਭੁਪਿੰਦਰ ਸਿੰਘ ਮਾਨ, ਅਮਰਜੀਤ ਸਿੰਘ ਉਸਾਹਨ, ਹਰਚਰਨ ਸਿੰਘ ਗਿੱਲ, ਦਵਿੰਦਰ ਸਿੰਘ ਵਿਰਕ, ਤਰਸੇਮ ਸਿੰਘ ਖੋਖਰ, ਤੇਜਿੰਦਰ ਸਿੰਘ ਸੱਭਰਵਾਲ, ਦਵਿੰਦਰ ਸਿੰਘ ਨੰਨੜਾ, ਸੁਰਿੰਦਰ ਸਿੰਘ ਜੰਡੂ, ਗੁਰਸੇਵਕ ਸਿੰਘ, ਸੂਰਤ ਸਿੰਘ ਕਲਸੀ, ਨਿਰਮਲ ਸਿੰਘ ਸੱਭਰਵਾਲ ਤੋਂ ਇਲਾਵਾ ਹਰਚਰਨ ਸਿੰਘ ਰਣੋਤਾ, ਅਮਰਜੀਤ ਸਿੰਘ ਖੁਰਲ, ਦਰਸ਼ਨ ਸਿੰਘ ਕਲਸੀ, ਨਰਿੰਦਰ ਸਿੰਘ ਸੰਧੂ, ਰਣਜੀਤ ਸਿੰਘ ਹੰਸਪਾਲ, ਡਾ. ਸਤਵਿੰਦਰ ਸਿੰਘ ਭੰਵਰਾ, ਇੰਜ. ਪਵਿੱਤਰ ਸਿੰਘ ਵਿਰਦੀ, ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ, ਕੰਵਲਜੀਤ ਸਿੰਘ ਰੂਬੀ, ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ, ਅਮਰਜੀਤ ਸਿੰਘ ਪਾਹਵਾ, ਪ੍ਰੀਤਮ ਸਿੰਘ, ਅਮਰਜੀਤ ਸਿੰਘ, ਤਰਲੋਚਨ ਸਿੰਘ, ਸੁਰਜੀਤ ਸਿੰਘ ਅਤੇ ਪਰਮਜੀਤ ਸਿੰਘ ਗਿੱਲ ਨੇ ਆਪਣਾ ਯੋਗਦਾਨ ਪਾਇਆ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…