ਗੁਰਮਤਿ ਸਮਾਗਮ ਵਿੱਚ ਵੱਡੀ ਗਿਣਤੀ ’ਚ ਪੁੱਜੀ ਸੰਗਤ, ਹਸਪਤਾਲ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ:
ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿੱਚ ਭਾਈ ਜਸਬੀਰ ਸਿੰਘ ਖਾਲਸਾ ਦੀ ਯਾਦ ਵਿੱਚ ਕਰਵਾਏ ਗਏ ਸਾਲਾਨਾ ਗੁਰਮਤਿ ਸਮਾਗਮ ਵਿੱਚ ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ। ਸਵੇਰੇ 9 ਵਜੇ ਸ਼ੁਰੂ ਹੋਇਆ ਗੁਰਮਤਿ ਸਮਾਗਮ ਦੇਰ ਰਾਤ ਤੱਕ ਚੱਲਿਆ। ਇਸ ਦੌਰਾਨ ਪੰਥ ਪ੍ਰਸਿੱਧ ਰਾਗੀ ਅਤੇ ਢਾਡੀਆਂ ਜਥਿਆਂ ਸਮੇਤ ਕਥਾ ਵਾਚਕਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।
ਇਸ ਮੌਕੇ ਗਿਆਨੀ ਪਿੰਦਰਪਾਲ ਸਿੰਘ, ਭਾਈ ਦਵਿੰਦਰ ਸਿੰਘ ਖੰਨਾ ਵਾਲੇ, ਭਾਈ ਦਵਿੰਦਰ ਸਿੰਘ ਸੋਢੀ, ਗਿਆਨੀ ਸੁਰਜੀਤ ਸਿੰਘ, ਭਾਈ ਜਰਨੈਲ ਸਿੰਘ ਸ੍ਰੀ ਦਰਬਾਰ ਸਾਹਿਬ, ਗਿਆਨੀ ਹਰਪਾਲ ਸਿੰਘ, ਭੈਣ ਰਵਿੰਦਰ ਕੌਰ ਅਤੇ ਭਾਈ ਅਨੰਤਬੀਰ ਸਿੰਘ, ਭਾਈ ਜਸਪਾਲ ਸਿੰਘ, ਭਾਈ ਸਤਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਸ਼ੌਕੀਨ ਸਿੰਘ, ਭਾਈ ਗੁਰਸ਼ਰਨ ਸਿੰਘ ਲੁਧਿਆਣਾ ਵਾਲੇ, ਭਾਈ ਸਿਮਰਪ੍ਰੀਤ ਸਿੰਘ, ਗਿਆਨੀ ਜਸਵੰਤ ਸਿੰਘ ਪਰਵਾਨਾ, ਭਾਈ ਤੇਜਿੰਦਰ ਸਿੰਘ, ਭਾਈ ਜਗਜੀਤ ਸਿੰਘ, ਭਾਈ ਮੇਜਰ ਸਿੰਘ, ਭਾਈ ਜਸਪਾਲ ਸਿੰਘ ਸਮੇਤ ਹੋਰ ਵਿਦਵਾਨਾਂ ਨੇ ਕਥਾ, ਕੀਰਤਨ ਅਤੇ ਗੁਰਮਤਿ ਵਿਚਾਰਾਂ ਕੀਤੀਆਂ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਟਰੱਸਟ ਦੇ ਟਰੱਸਟੀ ਗੁਰਮੀਤ ਸਿੰਘ ਨੇ ਦੱਸਿਆਂ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਟਰੱਸਟ ਵੱਲੋਂ 200 ਬਿਸਤਰਿਆਂ ਵਾਲੇ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਗਿਆਨੀ ਰਘਬੀਰ ਸਿੰਘ ਸ੍ਰੀ ਅਨੰਦਪੁਰ ਸਾਹਿਬ, ਗਿਆਨ ਰਣਜੀਤ ਸਿੰਘ ਗੁਰਦੁਆਰਾ ਬੰਗਲਾ ਸਾਹਿਬ, ਭਾਈ ਗੁਰਸ਼ਰਨ ਸਿੰਘ ਲੁਧਿਆਣਾ ਵਾਲਿਆਂ ਸਮੇਤ ਪੰਥ ਦੀ ਹੋਰ ਕਈ ਮਹਾਨ ਸ਼ਖ਼ਸੀਅਤਾਂ ਹਾਜ਼ਰ ਸਨ।
ਗੁਰਮੀਤ ਸਿੰਘ ਨੇ ਦੱਸਿਆ ਕਿ ਮਾਨਵਤਾ ਦੀ ਸੇਵਾ ਲਈ ਜੋ ਕਾਰਜ ਭਾਈ ਜਸਬੀਰ ਸਿੰਘ ਖੰਨੇ ਵਾਲਿਆਂ ਨੇ ਆਰੰਭ ਕੀਤਾ ਸੀ, ਉਸ ’ਤੇ ਚੱਲਦੇ ਹੋਏ ਸੋਹਾਣਾ ਹਸਪਤਾਲ ਵੱਡੇ ਪੱਧਰ ’ਤੇ ਲੋਕਾਂ ਦੀ ਸੇਵਾ ਕਰ ਰਿਹਾ ਹੈ। ਇਸੇ ਲੜੀ ਤਹਿਤ ਉਕਤ ਹਸਪਤਾਲ ਵਿੱਚ ਮਾਹਰ ਡਾਕਟਰਾਂ, ਸਰਜਨਾਂ, ਦਇਆਵਾਨ ਨਰਸਿੰਗ ਸਟਾਫ਼ ਅਤੇ ਉੱਚ ਹੁਨਰਮੰਦ ਤਕਨੀਕੀ ਟੀਮ ਆਪਣੀਆਂ ਬੇਮਿਸਾਲ ਸੇਵਾਵਾਂ ਬਿਲਕੁਲ ਮੁਫ਼ਤ ਪ੍ਰਦਾਨ ਕਰਨਗੇ। ਇਸ ਦੇ ਨਾਲ ਹੀ ਸੇਵਾ ਹਸਪਤਾਲ ਆਪਣੇ ਮਰੀਜ਼ਾਂ ਨੂੰ ਮੁਫ਼ਤ ਡਾਇਲੈਸਿਸ ਸੇਵਾਵਾਂ ਵੀ ਪ੍ਰਦਾਨ ਕਰੇਗਾ ਕਿਉਂਕਿ ਉਨ੍ਹਾਂ ਦੇ ਇਲਾਜ ਲਈ 25 ਆਰਾਮਦਾਇਕ ਡਾਇਲੈਸਿਸ ਬੈੱਡ ਸਥਾਪਤ ਕੀਤੇ ਜਾ ਰਹੇ ਹਨ।
ਇਸ ਹਸਪਤਾਲ ਦੇ ਗਾਇਨੀਕੋਲੋਜੀ ਵਿਭਾਗ ਗੁੰਝਲਦਾਰ ਡਲਿਵਰੀ ਕੇਸਾਂ ਲਈ 24 ਘੰਟੇ ਕੰਮ ਕਰਨ ਵਾਲੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਅੰਦਰੂਨੀ ਦਵਾਈ ਵਿਭਾਗ ਮੁਫ਼ਤ ਰੋਗ ਜੋਖ਼ਮ ਮੁਲਾਂਕਣ, ਜਾਂਚ ਅਤੇ ਉਨ੍ਹਾਂ ਦੇ ਧਿਆਨ ਲਈ ਸਮਰਪਿਤ ਹੋਵੇਗਾ। ਇਸ ਵਿੱਚ ਆਮ ਬਿਮਾਰੀਆਂ ਜਿਵੇਂ ਕਿ ਗਲੇ ਵਿੱਚ ਖ਼ਰਾਸ਼, ਜ਼ੁਕਾਮ ਅਤੇ ਫਲੁ, ਸਿਰ ਦਰਦ, ਕੰਨ ਦੀ ਲਾਗ, ਪਿਸ਼ਾਬ ਨਾਲੀ ਦੀਆਂ ਲਾਗਾਂ, ਐਲਰਜੀ ਅਤੇ ਹੈਪੇਟਾਈਟਸ ਆਦਿ ਇਲਾਜ ਕੀਤਾ ਜਾਵੇਗਾ। ਹਾਈਪਰ ਟੈਨਸ਼ਨ, ਸ਼ੂਗਰ ਅਤੇ ਕਾਰਡੀਓਵੈਸਕੁਲਰ ਰੋਗ, ਡਾਇਗਨੌਸਟਿਕ ਟੈੱਸਟ ਜਿਵੇਂ ਕਿ ਅਲਟਰਾਸਾਊਂਡ, ਸੀਟੀ ਸਕੈਨ ਅਤੇ ਐਕਸ-ਰੇਅ ਦੀਆਂ ਅੰਗ ਵਿਸ਼ੇਸ਼ ਸਮੱਸਿਆਵਾਂ ਦੀ ਤੇਜ਼ ਅਤੇ ਵਧੇਰੇ ਸਹੀ ਪਛਾਣ ਪ੍ਰਦਾਨ ਕਰਨ ਲਈ ਉਪਲਬਧ ਕਰਵਾਏ ਜਾਣਗੇ।

ਗੁਰਮੀਤ ਸਿੰਘ ਨੇ ਦੱਸਿਆਂ ਕਿ ਇਹ ਹਸਪਤਾਲ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਵੇਗਾ ਅਤੇ ਸਮਾਜ ਦੇ ਹੇਠਲੇ ਵਰਗ ਦੀਆਂ ਡਾਕਟਰੀ ਲੋੜਾਂ ਨੂੰ ਪੂਰਾ ਕਰੇਗਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …