ਮਾਰੂਤੀ ਵਿੱਚ ਅੱਗ ਲੱਗਣ ਨਾਲ ਇੱਕ ਵਿਅਕਤੀ ਬੂਰੀ ਤਰ੍ਹਾਂ ਸੜਿਆ

ਨਬਜ਼-ਏ-ਪੰਜਾਬ ਬਿਊਰੋ, ਪਲਵਰ, 5 ਮਾਰਚ:
ਇੱਥੇ ਤੜਕੇ ਕੋਈ 3 ਵਜੇ ਆਮਰੂ ਦੁਧੌਲਾ ਰੋਡ ਤੇ ਇਕ ਮਾਰੂਤੀ ਇਕੋ ਵੈਨ ਵਿੱਚ ਅੱਗ ਲੱਗ ਗਈ, ਜਿਸ ਵਿੱਚ ਬੈਠਾ ਇਕ ਵਿਅਕਤੀ ਸੜ ਕੇ ਉਸੇ ਵਿੱਚ ਮਰ ਗਿਆ। ਮ੍ਰਿਤਕ ਅਤੇ ਗੱਡੀ ਦੀ ਕੋਈ ਪਛਾਣ ਨਹੀਂ ਹੋਈ ਹੈ। ਪੁਲੀਸ ਇਸ ਘਟਨਾ ਨੂੰ ਗੰਭੀਰਤਾ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਘਟਨਾ ਵਾਲੀ ਜਗ੍ਹਾ ਤੋਂ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ, ਜਿਸ ਕਾਰਨ ਇਹ ਪਤਾ ਲੱਗੇ ਕਿ ਇਹ ਕੋਈ ਅਚਾਨਕ ਹੋਇਆ ਹਾਦਸਾ ਹੈ ਜਾਂ ਕਿਸੇ ਦੀ ਸਾਜ਼ਿਸ਼।
ਉੱਥੇ ਹੀ ਇਸ ਹਾਦਸੇ ਤੋੱ ਬਾਅਦ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਨੇ ਸਰਪੰਚ ਰਾਹੀਂ ਜਦੋਂ ਪੁਲੀਸ ਨੂੰ ਸੂਚਨਾ ਦਿੱਤੀ ਤਾਂ ਮਾਰੂਤੀ ਇਕੋ ਵੈਨ ਸੜ ਰਹੀ ਸੀ ਅਤੇ ਪੁਲੀਸ ਨੇ ਮੌਕੇ ਤੇ ਪੁੱਜ ਕੇ ਜਦੋਂ ਤੱਕ ਫਾਇਰ ਬ੍ਰਿਗੇਡ ਨੂੰ ਬੁਲਾਇਆ, ਉਦੋੱ ਤੱਕ ਗੱਡੀ ਸੜ ਕੇ ਸੁਆਹ ਹੋ ਚੁਕੀ ਸੀ। ਅੱਗ ਸ਼ਾਂਤ ਹੋਣ ਤੋੱ ਬਾਅਦ ਪਤਾ ਲੱਗਾ ਕਿ ਗੱਡੀ ਦੇ ਅੰਦਰ ਇਕ ਵਿਅਕਤੀ ਇਸ ਤਰ੍ਹਾਂ ਲੇਟਿਆ ਹੋਇਆ ਸੀ ਕਿ ਉਸ ਦੇ ਪੈਰ ਡਰਾਈਵਿੰਗ ਸੀਟ ਵੱਲ ਸਨ ਅਤੇ ਸਿਰ, ਸਿਰ ਖੱਬੇ ਪਾਸੇ ਵੱਲ ਸੀ, ਜਿਸ ਤੋੱ ਸਪੱਸ਼ਟ ਰੂਪ ਨਾਲ ਪਤਾ ਨਹੀਂ ਲੱਗਾ ਕਿ ਸੜਨ ਵਾਲਾ ਵਿਅਕਤੀ ਚਾਲਕ ਹੀ ਸੀ ਜਾਂ ਹੋਰ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਗੱਡੀ ਆਮਰੂ ਰੋਡ ਤੇ ਹਾਦਸੇ ਵਾਲੀ ਜਗ੍ਹਾ ਤੇ ਪੁੱਜਣ ਤੋੱ ਪਹਿਲਾਂ ਦੇਵੀ ਨਾਂ ਦੇ ਵਿਅਕਤੀ ਦੇ ਘਰ ਕੋਲ ਰੁਕੀ ਸੀ। ਉਸ ਤੋੱ ਬਾਅਦ ਜਿਸ ਜਗ੍ਹਾ ਤੇ ਗੱਡੀ ਸੜੀ, ਉਸ ਤੋੱ 50 ਫੁੱਟ ਪਿੱਛੇ ਵੀ ਕੁਝ ਦੇਰ ਤੱਕ ਰੁਕੀ ਰਹੀ ਸੀ ਅਤੇ ਅੱਗ ਦੀਆਂ ਲਪਟਾਂ ਉੱਠਣ ਤੋੱ ਬਾਅਦ ਅੱਗੇ ਸਰਕ ਕੇ ਪੁੱਜੀ ਸੀ। ਲੋਕਾਂ ਅਨੁਸਾਰ ਇਹ ਹਾਦਸਾ ਘੱਟ ਪ੍ਰਤੀਤ ਹੋ ਰਿਹਾ ਹੈ ਅਤੇ ਕਿਸੇ ਵੱਲੋੱ ਅੱਗ ਲਾਈ ਗਈ ਹੈ। ਜਿਵੇੱ ਕਿ ਹਾਦਸੇ ਵਾਲੀ ਜਗ੍ਹਾ ਨੂੰ ਦੇਖਦੇ ਪ੍ਰਤੀਤ ਵੀ ਹੁੰਦਾ ਹੈ, ਕਿਉੱਕਿ ਗੱਡੀ ਪੂਰੀ ਸੜਨ ਤੋੱ ਪਹਿਲਾਂ 2 ਵਾਰ ਕਿਉੱ ਰੁਕੀ?

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਨਬਜ਼-ਏ-ਪੰਜਾਬ,…