ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਬਲਾਕ ਪੱਧਰੀ ਟਾਸਕ ਫਰੋਸ ਕਮੇਟੀ ਦੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਕਤੂਬਰ:
ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਬਲਾਕ ਪੱਧਰੀ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਮੁਹਾਲੀ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਡਾਕਟਰ ਰੁਪਿੰਦਰਪਾਲ ਸਿੰਘ ਨੇ ਕੀਤੀ। ਮੀਟਿੰਗ ਵਿੱਚ ਸੰਬੋਧਨ ਕਰਦਿਆਂ ਸੀਡੀਪੀਓ ਅਰਵਿੰਦਰ ਕੌਰ ਸੰਧਾਵਾਲੀਆ ਨੇ ਕਿਹਾ ਕਿ ਬੇਟੀ ਬਚਾਓ ਬੇਟੀ ਪੜਾਓ ਸਕੀਮ ਸਬੰਧੀ ਤਿੰਨ ਮਹੀਨਿਆਂ ਦੇ ਪਲੈਨ ਤਹਿਤ ਬਲਾਕ ਦੇ ਪਿੰਡਾਂ ਵਿਚ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ, ਨੁੱਕੜ ਨਾਟਕ, ਰੈਲੀਆਂ, ਸਹੁੰ ਚੁੱਕ ਸਮਾਗਮ ਵੀ ਕਰਵਾਏ ਜਾ ਰਹੇ ਹਨ। ਕਈ ਪਿੰਡਾਂ ਵਿਚ ਨਵਜੰਮੀਆਂ ਲੜਕੀਆਂ ਦੇ ਜਨਮ ਦਿਨ ਮਨਾ ਕੇ ਉਹਨਾਂ ਨੂੰ ਤੋਹਫ਼ੇ ਵੀ ਦਿੱਤੇ ਜਾ ਰਹੇ ਹਨ। ਇਸ ਮੌਕੇ ਸ੍ਰੀਮਤੀ ਦੀਪਿਕਾ ਐਨਜੀਓ ਮੁਹਾਲੀ, ਰਵਿੰਦਰ ਸਿੰਘ ਐਸਸੀਪੀਓ ਦਫ਼ਤਰ ਬੀਡੀਪੀਓ ਖਰੜ, ਦਵਿੰਦਰ ਸਿੰਘ ਪੰਚ ਪਿੰਡ ਕੁਰੜਾ, ਪੁਸ਼ਪਾ ਦੇਵੀ ਸੁਪਰਵਾਈਜ਼ਰ ਅਤੇ ਐਸਡੀਐਮ ਦਫ਼ਤਰ ਤੋਂ ਗੁਰਮੁੱਖ ਸਿੰਘ ਰੁੜਕਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…