
ਭਾਰਤ-ਜੋੜੋ ਯਾਤਰਾ ਦੀਆਂ ਅਗਾਊਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਭਾਰਤ-ਜੋੜੋ ਯਾਤਰਾ ਦੀਆਂ ਅਗਾਊਂ ਤਿਆਰੀਆਂ ਸਬੰਧੀ ਨੁੱਕੜ ਮੀਟਿੰਗਾਂ ਦੇ ਸਿਲਸਿਲੇ ਨੂੰ ਅੱਗੇ ਤੋਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਵੱਲੋਂ ਅੱਜ ਨਜ਼ਦੀਕੀ ਪਿੰਡ ਬੱਲੋਮਾਜਰਾ ਵਿਖੇ ਨੌਜਵਾਨ ਸਰਪੰਚ ਜਸਦੀਪ ਸਿੰਘ ਜੱਸੀ ਦੀ ਦੇਖਰੇਖ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਸੀਨੀਅਰ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਜਨਵਰੀ ਦੇ ਪਹਿਲੇ ਹਫਤੇ ਪੰਜਾਬ ਪਹੁੰਚ ਰਹੀ ਹੈ ਤੇ ਇਸ ਸਬੰਧੀ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇਸ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪ ਦੀ ਸਰਕਾਰ ਬਣਾ ਕੇ ਹੁਣ ਪਛਤਾ ਰਹੇ ਹਨ ਕਿਉੱਕਿ ਮੁੱਖ ਮੰਤਰੀ ਸਣੇ ਮੰਤਰੀਆਂ, ਵਿਧਾਇਕਾਂ ਨੇ ਪੰਜਾਬ ਦਾ ਪੈਸਾ ਗੁਜ਼ਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਅੰਦਰ ਪਾਣੀ ਵਾਂਗ ਵਹਾਇਆ ਪਰ ਦੋਵੇਂ ਸੂਬਿਆਂ ਦੇ ਲੋਕਾਂ ਨੇ ਆਪ ਨੂੰ ਨਕਾਰ ਦਿੱਤਾ। ਇਸ ਮੌਕੇ ਭਾਰਤ ਜੋੜੋ ਯਾਤਰਾ ਦੇ ਹਲਕਾ ਮੁਹਾਲੀ ਦੇ ਕੋਆਰਡੀਨੇਟਰ ਸੁਖਵਿੰਦਰ ਸਿੰਘ ਵਿਸਕੀ, ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਸਰਪੰਚ ਕੁਲਵੰਤ ਸਿੰਘ ਬਲਿਆਲੀ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸਰਪੰਚ ਜਸਦੀਪ ਸਿੰਘ ਜੱਸੀ ਬੱਲੋਮਾਜਰਾ, ਸਰਪੰਚ ਮੰਗਾ ਸਿੰਘ ਮੌਜਪੁਰ,ਅਜਮੇਰ ਸਿੰਘ ਦਾਊੱ, ਸਰਪੰਚ ਅਮਰਜੀਤ ਸਿੰਘ ਕੈਲੋੱ, ਸੁਰਜੀਤ ਸਿੰਘ ਸਾਬਕਾ ਸਰਪੰਚ ਚੱਪੜਚਿੜੀ, ਗੁਰਦੇਵ ਸਿੰਘ ਚਪੜਚਿੜੀ, ਪੰਚ ਪਲਵਿੰਦਰ ਸਿੰਘ ਬੱਲੋ ਮਾਜਰਾ, ਪੰਚ ਗੁਰਦੀਪ ਸਿੰਘ ਗ੍ਰੀਨ ਇੰਕਲੇਵ, ਕੁਲਵਿੰਦਰ ਸ਼ਰਮਾ ਬਲੌਂਗੀ, ਅਵਤਾਰ ਸਿੰਘ ਬਲੌਂਗੀ, ਪੰਚ ਗੁਰਵਿੰਦਰ ਸਿੰਘ ਸੰਭਾਲਕੀ, ਗੁਰਪ੍ਰੀਤ ਸਿੰਘ ਮੌਜਪੁਰ, ਅਵਤਾਰ ਸਿੰਘ, ਕੇਸਰ ਸਿੰਘ, ਪਰਮਿੰਦਰ ਬਿੱਲੂ, ਬਹਾਦਰ ਸਿੰਘ, ਹਰਪਾਲ ਸੰਧੂ, ਸਤਵਿੰਦਰ ਬਾਸੀ, ਸੰਜੂ, ਸਤਬੀਰ ਬਾਸੀ ਅਤੇ ਦੀਦਾਰ ਸਿੰਘ ਤੋੱ ਇਲਾਵਾ ਅਨੇਕਾਂ ਕਾਂਗਰਸੀ ਵਰਕਰ ਹਾਜ਼ਰ ਸਨ।