
ਸਰਕਾਰੀ ਸਕੂਲ ਫੇਜ਼-11 ਵਿੱਚ ਯਾਦਗਾਰੀ ਹੋ ਨਿੱਬੜਿਆ ‘ਬਾਲ ਮੇਲਾ’
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਨਵੰਬਰ:
ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਵਿਖੇ ਬਾਲ ਮੇਲਾ ਲਗਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਬਣਨਗੀਆਂ ਦੀ ਪੇਸ਼ਕਾਰੀ ਨਾਲ ਖੂਬ ਰੰਗ ਬੰਨ੍ਹਿਆ। ਸਕੂਲ ਦੇ ਮੁਖੀ ਸ੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਇਸ ਬਾਲ ਮੇਲੇ ਵੰਨਗੀਆਂ ਬੱਚਿਆਂ ਦੇ ਭਾਸ਼ਣ, ਕਵਿਤਾ, ਪੇਂਟਿੰਗ, ਸਲੋਗਨ ਅਤੇ ਹੋਰ ਵੱਖ-ਵੱਖ ਮੁਕਾਬਲੇ ਕਰਵਾਏ ਗਏ।
ਸਕੂਲ ਮੁਖੀ ਨੇ ਦੱਸਿਆ ਕਿ ਸਲੋਗਨ ਮੁਕਾਬਲੇ ਵੰਨਗੀਆਂ ਬਾਰ੍ਹਵੀਂ ਬੀ ਸੈਕਸ਼ਨ ਦੀ ਊਸ਼ਾ ਨੇ ਪਹਿਲਾ, ਗਿਆਰ੍ਹਵੀਂ ਦੇ ਵਿਸ਼ਾਲ ਨੇ ਦੂਜਾ ਅਤੇ ਬਾਰ੍ਹਵੀਂ ਬੀ ਦੀ ਖ਼ੁਸ਼ਬੂ ਨੇ ਤੀਜਾ ਸਥਾਨ ਹਾਸਲ ਕੀਤਾ। ਲਿਖਤ ਮੁਕਾਬਲੇ ਵੰਨਗੀਆਂ ਦਸਵੀਂ ਬੀ ਦੀ ਦਿਵਿਆ ਨੇ ਪਹਿਲਾ, ਅੱਠਵੀਂ ਬੀ ਦੀ ਵਨੀਤਾ ਨੇ ਦੂਜਾ ਅਤੇ ਅੱਠਵੀਂ ਏ ਦੀ ਵੈਸ਼ਾਲੀ ਨੇ ਤੀਜਾ ਸਥਾਨ ਮੱਲ੍ਹਿਆ। ਲੇਖ ਰਚਨਾ ਮੁਕਾਬਲੇ ਵੰਨਗੀਆਂ ਬਾਰ੍ਹਵੀਂ ਏ ਦੀ ਬੰਦਿਨੀ ਨੇ ਪਹਿਲਾ, ਬਾਰ੍ਹਵੀਂ ਬੀ ਦੀ ਰਾਣੀ ਨੇ ਦੂਜਾ ਅਤੇ ਬਾਰ੍ਹਵੀਂ ਏ ਦੀ ਜੋਤੀ ਨੇ ਤੀਜਾ ਸਥਾਨ ਹਾਸਲ ਕੀਤਾ।

ਪੇਂਟਿੰਗ ਮੁਕਾਬਲੇ ਵੰਨਗੀਆਂ ਛੇਵੀਂ ਬੀ ਦੀ ਚਰਨਪ੍ਰੀਤ ਕੌਰ, ਨੌਵੀਂ ਬੀ ਦੀ ਕਿਰਤੀ ਅਤੇ ਦਸਵੀਂ ਬੀ ਦੀ ਰਚਨਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲੇ ਵੰਨਗੀਆਂ ਛੇਵੀਂ ਬੀ ਦੀ ਚਰਨਪ੍ਰੀਤ ਕੌਰ ਪਹਿਲੇ, ਗਿਆਰ੍ਹਵੀਂ ਏ ਦੀ ਪਰਮਜੀਤ ਕੌਰ ਦੂਜੇ ਅਤੇ ਦਸਵੀਂ ਬੀ ਦੀ ਅੰਜਲੀ ਤੀਜੇ ਸਥਾਨ ’ਤੇ ਰਹੀ। ਕਵਿਤਾ ਮੁਕਾਬਲੇ ਵੰਨਗੀਆਂ ਸਪਨਾ ਨੇ ਪਹਿਲਾ, ਤਮੰਨਾ ਨੇ ਦੂਜਾ ਅਤੇ ਰਾਜਵਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅਖੀਰ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।