Share on Facebook Share on Twitter Share on Google+ Share on Pinterest Share on Linkedin ‘ਮਾਸਿਕ ਪੱਤ੍ਰਿਕਾ ਅੰਦਰੂਨੀ ਗਤੀਵਿਧੀਆਂ’ ਦਾ ਪਲੇਠਾ ਅੰਕ ਜਾਰੀ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 25 ਫਰਵਰੀ: ਸਥਾਨਕ ਸ਼ਿਵ ਸਰੂਪ ਆਤਮਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਸਵਾਮੀ ਸ਼ਿਵ ਸਵਰੂਪ ਆਤਮਾ ਨਦੀ ਪਾਰ ਵਾਲਿਆਂ ਦੇ ਤਪ ਅਸਥਾਨ ਡੇਰਾ ਕੈਲਾਸ਼ ਧਾਮ ਦੀਆਂ ਗਤੀਵਿਧੀਆਂ ਸਬੰਧੀ ਸ਼ੁਰੂ ਕੀਤੀ ਗਈ ਨਿਊਜ਼ ਪੱਤ੍ਰਿਕਾ ‘ਮਾਸਿਕ ਅੰਦਰੂਨੀ ਗਤਿਵਿਧੀਆਂ’ ਦੇ ਪਲੇਠੇ ਅੰਕ ਤੋਂ ਘੁੰਢ ਚੁਕਾਈ ਕੀਤੀ ਗਈ। ਸਮੂਹ ਸੰਗਤ ਦੇ ਸਹਿਯੋਗ ਨਾਲ ਇਹ ਨਿਊਜ਼ ਲੈਟਰ ਹਰ ਮਹੀਨੇ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਪਲੇਠੇ ਅੰਕ ਦੀ ਘੁੰਢ ਚੁਕਾਈ ਸਬੰਧੀ ਅੱਜ ਡੇਰਾ ਕੈਲਾਸ਼ ਧਾਮ ਵਿਖੇ ਸਮਾਗਮ ਟ੍ਰਸਟ ਦੇ ਪ੍ਰਧਾਨ ਐਡਵੋਕੇਟ ਗੁਰਜਸਪਾਲ ਸਿੰਘ ਅਤੇ ਧੀਰਜ ਧੀਮਾਨ (ਹੈਪੀ ਧੀਮਾਨ) ਦੀ ਦੇਖਰੇਖ ਹੇਠ ਹੋਇਆ। ਨਿਊਜ਼ ਲੈਟਰ ਰਿਲੀਜ਼ ਕਰਦਿਆਂ ਗੁਰਜਸਪਾਲ ਸਿੰਘ, ਹੈਪੀ ਧੀਮਾਨ, ਸਾਬਕਾ ਆਈ ਐਸ ਅਫ਼ਸਰ ਆਰ.ਐਸ ਕਲਸੀਆ ਅਤੇ ਹੋਰਨਾਂ ਨੇ ਦੱਸਿਆ ਕਿ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਇਹ ਨਿਊਜ਼ ਪੱਤ੍ਰਿਕਾ ਪੰਜਾਬੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਕੀਤੀ ਜਾਵੇਗੀ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਨਿਊਜ਼ ਪਤ੍ਰਿਕਾ ਨੂੰ 8 ਤੋਂ 12 ਸਫਿਆਂ ਦੀ ਅਤੇ ਹਰ ਮਹੀਨੇ ਜਾਰੀ ਕੀਤਾ ਜਾਇਆ ਕਰੇਗਾ। ਇਸ ਨਿਊਜ਼ ਪੱਤ੍ਰਿਕਾ ਰਾਹੀਂ ਸੰਗਤਾਂ ਨੂੰ ਕੈਲਾਸ਼ ਧਾਮ ਦੀਆਂ ਸਾਰੀਆਂ ਗਤੀਵਿਧੀਆਂ ਅਤੇ ਧਾਰਮ ਨਾਲ ਜੋੜਨ ਵਾਲੀ ਸਮੱਗਰੀ ਮੁਹਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਨਿਊਜ਼ ਪੱਤ੍ਰਿਕਾ ਦੀ ਪ੍ਰਕਾਸ਼ਨਾ ਦੀ ਸਫਲਤਾ ਸਬੰਧੀ ਸਮੂਹ ਟੀਮ ਵਲੋਂ ਪੂਰੀ ਮਿਹਨਤ ਕੀਤਾ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ, ਪੀ. ਐਸ ਧਾਮੀ, ਕਰਮਜੀਤ ਸਿੰਘ ਆਦਿ ਟਰੱਸਟ ਦੇ ਆਗੂ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ