ਥਾਣੇ ਦੇ ਸਾਹਮਣਿਓ ਪੱਤਰਕਾਰ ਦਾ ਮੋਟਰਸਾਈਕਲ ਹੋਇਆ ਚੋਰੀ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 20 ਨਵੰਬਰ:
ਹੁਣ ਥਾਣਾ ਵੀ ਨ੍ਹ੍ਹੀ ਰਿਹਾ ਸੁਰੱਖਿਅਤ ਜਿਸਦੀ ਤਾਜ਼ਾ ਮਿਸਾਲ ਅੱਜ ਸ਼ਾਮ 6 ਵੱਜੇ ਦੇ ਕਰੀਬ ਥਾਣੇ ਦੇ ਬਾਹਰ ਪੱਤਰਕਾਰ ਦਾ ਮੋਟਰਸਾਈਕਲ ਦਾ ਚੋਰੀ ਹੋਣਾ ਇਸ ਗੱਲ ਦਾ ਇਸ਼ਾਰਾ ਕਰਦਾ ਹੈ ।ਪੀੜਿਤ ਸੁਖਜਿੰਦਰ ਸਿੰਘ ਪੁੱਤਰ ਮੁਖ਼ਤਾਰ ਸਿੰਘ ਨਿਵਾਸੀ ਪਿੰਡ ਗੁੰਨੋਵਾਲ ਨਜ਼ਦੀਕ ਜੰਡਿਆਲਾ ਗੁਰੂ ਨੇ ਦੱਸਿਆ ਕਿ ਉਹ ਥਾਣਾ ਜੰਡਿਆਲਾ ਗੁਰੂ ਵਿੱਖੇ ਖਬਰ ਦੀ ਕਵਰੇਜ ਲਈ ਆਏ ਸਨ ਕਿ ਜਦੋ ਉਹ ਥੋਡ਼ੀ ਦੇਰ ਬਾਅਦ ਠਾਣੇ ਦੇ ਬਾਹਰ ਆਏ ਤਾਂ ਉਹਨਾਂ ਦਾ ਸਪਲੈਂਡਰ ਕਾਲੇ ਰੰਗ ਦਾ ਮੋਟਰਸਾਈਕਲ ਨੰਬਰ ਪੀ ਬੀ 02 5129 ਗਾਇਬ ਸੀ ।ਇੱਥੇ ਇਹ ਗੱਲ ਵਰਨਣਯੋਗ ਹੈ ਕਿ ਠਾਣੇ ਦੇ ਬਾਹਰ ਕੋਈ ਵੀ ਲਾਈਟ ਨ੍ਹ੍ਹੀ ਲੱਗੀ ਹੋਈ ਤੇ ਨਾ ਹੀ ਕੋਈ ਬਾਹਰ ਸੰਤਰੀ ਖੜਾ ਹੁੰਦਾ ਹੈ ਜਿਸ ਕਰਕੇ ਚੋਰਾਂ ਨੂੰ ਘਟਨਾ ਨੂੰ ਅੰਜਾਮ ਦੇਣ ਵਿੱਚ ਆਸਾਨੀ ਹੋ ਜਾਂਦੀ ਹੈ।ਪੀੜਿਤ ਵੱਲੋ ਇਸਦੀ ਸ਼ਿਕਾਇਤ ਥਾਣੇ ਦੇ ਦਿੱਤੀ ਗਈ ਹੈ।,
ਫੋਟੋ ਕੈਪਸ਼ਨ ਪੀੜਿਤ ਪੱਤਰਕਾਰ ਸਾਥੀਆਂ ਨਾਲ ਘਟਨਾ ਬਾਰੇ ਜਾਣਕਾਰੀ ਦਿੰਦਾ ਹੋਇਆ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…