ਮੁਹਾਲੀ ਫੇਜ਼-3ਬੀ2 ਵਿੱਚ ਲੋਕਾਂ ਦੀ ਸੁਵਿਧਾ ਲਈ ਵਾਟਰ ਟੈਂਕ ਵਿੱਚ ਲਗਾਇਆ ਨਵਾਂ ਪੈਨਲ ਸਿਸਟਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਸਤੰਬਰ:
ਇੱਥੋਂ ਦੇ ਫੇਜ਼-3ਬੀ2 ਵਿੱਚ ਬਰਸਾਤੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਬਣਾਏ ਗਏ ਵਾਟਰ ਟੈਂਕ ਵਿੱਚ ਪੁਰਾਣੇ ਪੈਨਲ ਸਿਸਟਮ ਨੂੰ ਬਦਲ ਕੇ ਅੱਜ ਨਵਾਂ ਪੈਨਲ ਸਿਸਟਮ ਲਗਾ ਦਿੱਤਾ ਗਿਆ ਅਤੇ ਇਕ ਵਿਸ਼ੇਸ਼ ਕਮਰਾ ਬਣਾ ਕੇ ਇਸ ਪੈਨਲ ਨੂੰ ਉਸ ਵਿੱਚ ਫਿਟ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਤੇ ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਬਰਸਾਤੀ ਪਾਣੀ ਦੇ ਹਲ ਲਈ ਪਹਿਲਾਂ ਵਾਟਰ ਟੈਂਕ ਬਣਾਏ ਗਏ ਸਨ, ਜਿਹਨਾਂ ਵਿਚ ਪੰਪ ਦੀ ਵਿਵਸਥਾ ਵੀ ਕੀਤੀ ਗਈ ਸੀ ਪਰ ਉਸ ਸਮੇਂ ਪੰਪ ਦਾ ਪੈਨਲ ਸਿਸਟਮ ਨੀਵਾਂ ਹੋਣ ਕਾਰਨ 21 ਅਗਸਤ ਨੂੰ ਪਈ ਭਰਵੀਂ ਬਰਸਾਤ ਵਿਚ ਇਹ ਪੰਪ ਚਲਿਆ ਹੀ ਨਹੀਂ ਸੀ, ਜਿਸ ਕਰਕੇ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋਈ ਸੀ ਅਤੇ ਬਰਸਾਤੀ ਪਾਣੀ ਲੋਕਾਂ ਦੇ ਘਰਾਂ ਵਿਚ ਚਲਾ ਗਿਆ ਸੀ। ਇਸ ਬਰਸਾਤੀ ਪਾਣੀ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਸੀ।
ਉਹਨਾਂ ਦਸਿਆ ਕਿ ਇਲਾਕੇ ਦੇ ਲੋਕਾਂ ਦੀ ਮੰਗ ਉਪਰ ਉਹਨਾਂ ਨੇ ਇਸ ਸਬੰਧੀ ਜਨ ਸਿਹਤ ਵਿਭਾਗ ਤੱਕ ਪਹੁੰਚ ਕੀਤੀ ਅਤੇ ਲੋਕਾਂ ਦੀ ਸਮਸਿਆ ਤੋਂ ਉਹਨਾਂ ਨੂੰ ਜਾਣੂ ਕਰਵਾਇਆ। ਹੁਣ ਜਨ ਸਿਹਤ ਵਿਭਾਗ ਵਲੋੱ ਉਥੇ ਕਮਰਾ ਬਣਾ ਕੇ ਨਵਾਂ ਪੈਨਲ ਸਿਸਟਮ ਉਚੀ ਥਾਂ ਲਗਾਇਆ ਗਿਆ ਹੈ ਅਤੇ ਪੰਪ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਬਰਸਾਤ ਦੌਰਾਨ ਬਿਜਲੀ ਚਲੇ ਜਾਣ ਦੀ ਸੂਰਤ ਵਿਚ ਪੰਪ ਚਲਾਉਣ ਲਈ ਆਰਜੀ ਤੌਰ ਤੇ ਜਨਰੇਟਰ ਦਾ ਪ੍ਰਬੰਧ ਵੀ ਕਿਰਾਏ ਉਪਰ ਕੀਤਾ ਗਿਆ ਹੈ, ਬਾਅਦ ਵਿਚ ਨਗਰ ਨਿਗਮ ਵੱਲੋਂ ਇਥੇ ਜਨਰੇਟਰ ਦਾ ਪੱਕਾ ਪ੍ਰਬੰਧ ਕਰ ਦਿਤਾ ਜਾਵੇਗਾ। ਉਹਨਾਂ ਕਿਹਾ ਕਿ ਹੁਣ ਪੈਨਲ ਸਿਸਟਮ ਇਕ ਕਮਰੇ ਵਿਚ ਉਚੀ ਥਾਂ ਹੋਣ ਕਰਕੇ ਬਰਸਾਤਾਂ ਦੌਰਾਨ ਪੰਪ ਸਹੀ ਤਰੀਕੇ ਨਾਲ ਕੰਮ ਕਰੇਗਾ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਹੋ ਸਕੇਗੀ। ਇਸ ਮੌਕੇ ਰਣਜੋਧ ਸਿੰਘ, ਨਰਿੰਦਰ ਮੋਦੀ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…