ਬਿਜਲੀ ਮੁਲਾਜ਼ਮਾਂ ਦੇ ਤਨਖ਼ਾਹ ਸਕੇਲਾਂ ਲਈ ਤਨਖ਼ਾਹ ਸੋਧ ਕਮੇਟੀ ਬਣੇਗੀ: ਚੇਅਰਮੈਨ

ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਮੈਨੇਜਮੈਂਟ ਨਾਲ ਬਿਜਲੀ ਮੁਲਾਜ਼ਮ ਏਕਤਾ ਮੰਚ ਦੀ ਮੀਟਿੰਗ ਹੋਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਨਾਲ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਮੀਟਿੰਗ ਅੱਜ ਗੈਸਟ ਹਾਊਸ ਮੁਹਾਲੀ ਵਿਖੇ ਅੱਜ ਐਤਵਾਰ ਦੀ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਪਾਵਰਕੌਮ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਏ.ਵੇਨੂੰ ਪ੍ਰਸ਼ਾਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਾਵਰਕੌਮ ਦੇ ਡਾਇਰੈਕਟਰ (ਪ੍ਰਬੰਧਕੀ) ਆਰ.ਪੀ. ਪਾਡਵ ਵੀ ਹਾਜ਼ਰ ਸਨ। ਮੀਟਿੰਗ ਦੇ ਵੇਰਵੇ ਦਿੰਦਿਆਂ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੂਬਾ ਕਨਵੀਨਰ ਹਰਭਜਨ ਸਿੰਘ ਪਿਲਖਣੀ, ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ, ਜਰਨੈਲ ਸਿੰਘ ਚੀਮਾ, ਮਹਿੰਦਰ ਸਿੰਘ ਅਤੇ ਮੁੱਖ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਬਿਜਲੀ ਮੁਲਾਜ਼ਮਾਂ ਦੇ ਤਨਖ਼ਾਹ ਸਕੇਲ ਸੋਧਣ ਲਈ ਤਨਖ਼ਾਹ ਸੋਧ ਕਮੇਟੀ ਬਣਾਈ ਜਾਵੇਗੀ।
ਚੇਅਰਮੈਨ ਨੇ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਅਤੇ ਅਫ਼ਸਰਾਂ ਦੇ ਸਕੇਲਾ ਦੀ ਸੋਧ ਨਾਲ ਬਿਜਲੀ ਨਿਗਮ ਤੇ 60 ਕਰੋੜ ਰੁਪਏ ਮਹੀਨਾ ਅਤੇ 3000 ਕਰੋੜ ਰੁਪਏ ਏਰੀਅਰ ਬਣੇਗਾ। ਉਨ੍ਹਾਂ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਨੂੰ 23 ਪ੍ਰਮੋਸ਼ਨ ਲਾਭ ਦੀਆਂ ਤੀਜੀ ਤਰੱਕੀ ਤੱਕ ਮਿਲੇਗਾ। ਪੇ ਬੈਡ ਦਾ ਮਾਮਲਾ 1 ਦਸੰਬਰ 2011 ਤੋਂ ਇਕ ਹਫ਼ਤੇ ਵਿੱਚ ਹੱਲ ਕਰ ਦਿੱਤਾ ਜਾਵੇਗਾ। ਲਾਈਨਮੈਨ ਤੋਂ ਜੇਈ ਦੀ ਤਰੱਕੀ ਲਈ 19 ਹਜ਼ਾਰ ਸੀਨੀਅਰਤਾ ਤੱਕ ਵੇਰਵੇ ਮੰਗ ਲਏ ਜਾਣਗੇ। ਕਲੈਰੀਕਲ, ਥਰਮਲ ਅਤੇ ਜੇਈਜ਼ ਅਤੇ ਹੋਰਨਾਂ ਵਰਗਾਂ ਦੇ ਮੁਲਾਜ਼ਮਾਂ ਦੀਆਂ ਤਰੱਕੀਆਂ 30 ਜੂਨ ਤੱਕ ਕਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਠੇਕੇਦਾਰਾਂ ਦੇ ਗੈਰ ਮਿਆਰੀ ਕੰਮਾਂ ਦਾ ਉਚ ਅਧਿਕਾਰੀ ਰੀਵਿਉ ਕਰਕੇ ਮੈਨੇਜਮੈਂਟ ਨੂੰ ਬਲੈਕ ਲਿਸਟ ਕਰਨ ਲਈ ਰਿਪੋਰਟ ਕਰਨਗੇ। ਆਰਟੀਐਮ ਤੋਂ ਆਇਲ ਕਲੀਨਰ ਦੀ ਤਰੱਕੀ ਕੀਤੀ ਜਾਵੇਗੀ। ਥਰਮਲ ਵਰਕਚਾਰਜ ਕਾਮੇ ਜਲਦੀ ਰੈਗੂਲਰ ਕੀਤੇ ਜਾਣਗੇ। ਵਰਕਚਾਰਜ ਤੋਂ ਏਐਲਐਮ ਬਣੇ ਕਾਮੇ ਜਲਦੀ ਜੁਆਇਨ ਕਰਵਾਏ ਜਾਣਗੇ। ਬਾਹਰੀ ਸਰੋਤਾ ’ਤੇ ਕੰਮ ਕਰਦੇ ਬਿਜਲੀ ਕਾਮਿਆਂ ਨੂੰ ਪੰਜਾਬ ਸਰਕਾਰ ਦੀ ਨੀਤੀ ਮੁਤਾਬਕ ਪੱਕੇ ਕੀਤੇ ਜਾਣਗੇ। 3500 ਸਹਾਇਕ ਲਾਈਨਮੈਨਾਂ ਦੀ ਭਰਤੀ ਕੀਤੀ ਜਾਵੇਗੀ। ਬਿਜਲੀ ਮੁਲਾਜ਼ਮਾਂ ਦਾ ਮੋਬਾਈਲ ਭੱਤਾ ਛੇਤੀ ਬਹਾਲ ਕੀਤਾ ਜਾਵੇਗਾ। ਇੰਜ ਹੀ ਸਹਾਇਕ ਸਬ ਸਟੇਸ਼ਨ ਅਟੇਡੈਟ ਦੀ ਥਾਂ ’ਤੇ ਸਬ ਅਟੈਡੇਟ ਰੱਖਣ ਦਾ ਭਰੋਸਾ ਦਿੱਤਾ।

ਨਵੇਂ ਭਰਤੀ ਹੋਏ ਕਰਮਚਾਰੀਆਂ ਦਾ ਐਨਪੀਐਸ ਐਂਪਲਾਈਜ ਹਿੱਸਾ 10 ਫੀਸਦੀ ਤੋਂ ਵਧਾ ਕੇ 14 ਫੀਸਦੀ ਕਰ ਦਿੱਤਾ ਜਾਵੇਗਾ। ਇਸ ਮੌਕੇ ਮੰਚ ਦੇ ਸੂਬਾ ਆਗੂ ਨਰਿੰਦਰ ਸੈਣੀ, ਦਵਿੰਦਰ ਸਿੰਘ ਪਸੌਰ, ਸੁਰਿੰਦਰ ਪਾਲ ਲਹੋਰੀਆਂ, ਪੂਰਨ ਸਿੰਘ ਖਾਈ, ਕਮਲ ਕੁਮਾਰ ਪਟਿਆਲਾ ਅਤੇ ਬਿਜਲੀ ਨਿਗਮ ਦੇ ਉਪ ਸਕੱਤਰ ਆਈਆਰ ਬੀ.ਐਸ.ਗੁਰਮ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…