nabaz-e-punjab.com

ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਲਦੇਵ ਸਿੰਘ ਦੁੱਮਣਾ ਦੇ ਜੀਵਨ ਪ੍ਰਾਪਤੀਆਂ ’ਤੇ ਪ੍ਰੋਗਰਾਮ ਆਯੋਜਿਤ

ਨੌਜਵਾਨਾਂ ਨੂੰ ਕਾਮਯਾਬ ਬਣਾਉਣ ਲਈ ਯੋਗ ਅਗਵਾਈ ਦੀ ਸਖ਼ਤ ਲੋੜ: ਰਵੀਇੰਦਰ ਦੁੱਮਣਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 31 ਜੁਲਾਈ:
ਸਥਾਨਕ ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਸ.ਬਲਦੇਵ ਸਿੰਘ ਦੁੱਮਣਾ ਦੇ ਜੀਵਨ ਪ੍ਰਾਪਤੀਆਂ ਸਬੰਧੀ ਵਿਸ਼ਾਲ ਪ੍ਰੋਗਰਾਮ ਸਾਬਕਾ ਸਪੀਕਰ ਰਵੀਇੰਦਰ ਸਿੰਘ ਦੁੱਮਣਾ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿਚ ਵੱਖ ਵੱਖ ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਪਹੁੰਚ ਕੇ ਆਪਣੇ ਆਗੂ ਨੂੰ ਯਾਦ ਕੀਤਾ। ਇਸ ਮੌਕੇ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਇੰਟਰਨੈਸ਼ਨਲ ਢਾਡੀ ਭਾਈ ਪਰਮਜੀਤ ਸਿੰਘ ਕੁਰਾਲੀ ਅਤੇ ਪੰਥਕ ਢਾਡੀ ਗਿਆਨੀ ਮਨਜੀਤ ਸਿੰਘ ਬਾਠ ਦੇ ਜਥਿਆਂ ਨੇ ਸੰਗਤਾਂ ਨੂੰ ਢਾਡੀ ਵਾਰਾਂ ਅਤੇ ਗੁਰ ਇਤਿਹਾਸ ਨਾਲ ਨਿਹਾਲ ਕੀਤਾ।
ਇਸ ਮੌਕੇ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਦੁੱਮਣਾ ਸਾਬਕਾ ਸਪੀਕਰ ਪੰਜਾਬ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਬਲਦੇਵ ਸਿੰਘ ਦੁੱਮਣਾ ਅਤੇ ਦਾਦਾ ਸਵ. ਸਰਦਾਰ ਬਹਾਦਰ ਇੰਦਰਾ ਸਿੰਘ ਨੇ ਨੌਜੁਆਨ ਵਰਗ ਨੂੰ ਪੜਾਈ ਨਾਲ ਜੋੜਨ ਲਈ ਅਹਿਮ ਯੋਗਦਾਨ ਦਿੱਤਾ ਤਾਂ ਜੋ ਨੌਜੁਆਨ ਪੜ ਲਿਖ ਕੇ ਆਪਣੇ ਪੈਰਾਂ ਤੇ ਖੜਾ ਹੋ ਸਕੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਚੜਦੀ ਕਲਾ ਵਿਚ ਰੱਖਣ ਅਤੇ ਪੰਥ ਨੂੰ ਬਾਦਲਾਂ ਤੋਂ ਮੁਕਤ ਕਰਵਾਉਣ ਲਈ ਹਮਖਿਆਲੀਆਂ ਨੂੰ ਨਾਲ ਲੈਕੇ ਚੱਲਣਗੇ ਤਾਂ ਜੋ ਬਾਦਲਾਂ ਤੋਂ ਸਮੁੱਚੇ ਸੂਬੇ ਨੂੰ ਮੁਕਤ ਕਰਾਇਆ ਜਾ ਸਕੇ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੇ.ਪੀ ਰਾਣਾ ਨੇ ਬੋਲਦਿਆਂ ਕਿਹਾ ਕਿ ਸ.ਬਲਦੇਵ ਸਿੰਘ ਦੁੱਮਣਾ ਇੱਕ ਉੱਚੀ ਸੋਚ ਵਾਲੇ ਆਗੂ ਸਨ ਜਿਨ੍ਹਾਂ ਨੇ ਆਜ਼ਾਦ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਣਕੇ ਆਪਣੀ ਸੁਝਬੂਝ ਨਾਲ ਕਈ ਅਹਿਮ ਫੈਸਲੇ ਲਏ ਜੋ ਕਿ ਬਹੁਤ ਸਲਾਘਾਯੋਗ ਹਨ ਕਿਉਂਕਿ ਉਨ੍ਹਾਂ ਦੇਸ਼ ਅਜ਼ਾਦ ਹੋਣ ਉਪਰੰਤ ਰੱਖਿਆ ਮੰਤਰੀ ਦੇ ਅਹੁਦੇ ਤੇ ਰਹਿੰਦਿਆਂ ਦੇਸ਼ ਦੇ ਹੱਕ ਵਿਚ ਫੈਸਲੇ ਲੈ ਕੇ ਸਿੱਖ ਕੌਮ ਦੀ ਅਗਵਾਈ ਕਰਨ ਵਿਚ ਅਹਿਮ ਰੋਲ ਅਦਾ ਕੀਤਾ ਤੇ ਉਹਨਾਂ ਵਰਗਾ ਆਗੂ ਨਾ ਹੁਣ ਤੱਕ ਆਇਆ ਹੈ ਤੇ ਨਾ ਹੀ ਆਵੇਗਾ।
ਇਸ ਦੌਰਾਨ ਅਰਵਿੰਦਰ ਸਿੰਘ ਪੈਂਟਾ ਨੇ ਸਟੇਜ ਸਕੱਤਰ ਦੀ ਭੂਮਿਕਾ ਅਦਾ ਕੀਤੀ। ਇਸ ਮੌਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਪ੍ਰਿੰ. ਅਵਤਾਰ ਸਿੰਘ ਖਰੜ, ਹਰਬੰਸ ਸਿੰਘ ਮੰਝਪੁਰ, ਹਰਦੇਵ ਸਿੰਘ ਬਾਜੇਚੱਕ, ਗੁਰਵਿੰਦਰ ਸਿੰਘ ਡੂਮਛੇੜੀ, ਹਰਬੰਸ ਸਿੰਘ ਕੰਧੋਲਾ, ਅਰਵਿੰਦਰ ਸਿੰਘ ਪੈਂਟਾ, ਬੂਟਾ ਸਿੰਘ ਰਣਸਿੰਘੇ ਆਦਿ ਬੁਲਾਰਿਆਂ ਨੇ ਦੁੱਮਣਾ ਪਰਿਵਾਰ ਵੱਲੋਂ ਰੋਪੜ ਅਤੇ ਮੋਹਾਲੀ ਜਿਲ੍ਹਿਆਂ ਵਿਚ ਵਿਦਿਅਕ ਅਦਾਰਿਆਂ ਦੇ ਲਗਾਏ ਬੂਟਿਆਂ ਬਾਰੇ ਚਾਨਣ ਪਾਉਂਦੇ ਹੋਏ ਸ.ਬਲਦੇਵ ਸਿੰਘ ਦੁੱਮਣਾ ਨੂੰ ਯਾਦ ਕੀਤਾ।
ਇਸ ਮੌਕੇ ਹਰਬੰਸ ਸਿੰਘ ਕੰਧੋਲਾ, ਭਜਨ ਸਿੰਘ ਸ਼ੇਰਗਿੱਲ, ਪ੍ਰਿੰ ਸਪਿੰਦਰ ਸਿੰਘ, ਬਲਵੀਰ ਸਿੰਘ ਗਿੱਲ, ਨੌਰੰਗ ਸਿੰਘ ਖਿਜਰਾਬਾਦ, ਸੋਮਨਾਥ ਵਰਮਾ, ਰਣਜੀਤ ਸਿੰਘ ਕਾਕਾ, ਬਹਾਦਰ ਸਿੰਘ ਓ.ਕੇ, ਜਥੇਦਾਰ ਤੇਜਪਾਲ ਸਿੰਘ ਕੁਰਾਲੀ, ਜਸਟਿਸ ਅਜੀਤ ਸਿੰਘ ਬੈਂਸ, ਗੁਰਸੇਵਕ ਸਿੰਘ ਸਿੰਘਪੁਰਾ, ਰਾਕੇਸ਼ ਕਾਲੀਆ ਸਕੱਤਰ ਪੰਜਾਬ ਕਾਂਗਰਸ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਗੋਲਡੀ, ਅਜਮੇਰ ਸਿੰਘ ਕੈਂਥ ਪੀ.ਏ, ਹਰਮੇਸ਼ ਸਿੰਘ ਬੜੌਦੀ, ਡਾ. ਅਸ਼ਵਨੀ ਕੁਮਾਰ, ਜੋਰਾ ਸਿੰਘ ਚੱਪੜਚਿੜੀ, ਹੈਪੀ ਧੀਮਾਨ, ਪਰਮਦੀਪ ਬੈਦਵਾਣ, ਅਨਿਲ ਪ੍ਰਾਸਰ ਭਾਜਪਾ ਆਗੂ, ਗੋਲਡੀ ਸ਼ੁਕਲਾ, ਲੱਕੀ ਕਲਸੀ, ਜਥੇ. ਜਸ਼ਮੇਰ ਸਿੰਘ ਚੈੜੀਆਂ, ਰਜਿੰਦਰ ਦੇਵ ਤਿਊੜ, ਜਥੇ. ਭਾਗ ਸਿੰਘ ਰੋਪੜ, ਨਸੀਬ ਸਿੰਘ ਗੋਸਲਾਂ, ਲਖਵੀਰ ਲੱਕੀ, ਰਣਧੀਰ ਸਿੰਘ, ਰਘਵੀਰ ਸਿੰਘ, ਬਲਵੀਰ ਚਾਵਲਾ, ਸੁਖਵਿੰਦਰ ਸਿੰਘ ਮੁੰਡੀਆਂ, ਗਗਨਦੀਪ ਸਿੰਘ ਮੁਕਤਸਰ, ਦਰਸ਼ਨ ਸਿੰਘ ਕੰਸਾਲਾ, ਸੁਰਿੰਦਰ ਸਿੰਘ ਕਾਦੀਮਾਜਰਾ, ਸਤਨਾਮ ਸਿੰਘ ਹੁਸ਼ਿਆਰਪੁਰ, ਗੁਰਮੀਤ ਸਿੰਘ ਮੀਆਂਪੁਰ, ਜਗਤਾਰ ਸਿੰਘ ਖੇੜਾ, ਜਸਵਿੰਦਰ ਸਿੰਘ ਬੰਗੀਆਂ, ਜਸਪਾਲ ਸਿੰਘ ਢਕੋਰਾਂ, ਮੁਕੇਸ਼ ਰਾਣਾ, ਹਰੀ ਸਿੰਘ ਰੈਲੋਂ, ਪ੍ਰਿੰ ਗੁਰਦਾਤ ਸਿੰਘ, ਬਿਕਰਮ ਸਿੰਘ, ਮੇਜਰ ਸਿੰਘ, ਅੱਛਰ ਸਿੰਘ ਕੰਸਾਲਾ, ਗੁਰਵਿੰਦਰ ਸਿੰਘ ਮੁੰਧੋਂ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਅਤੇ ਪਤਵੰਤੇ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੱੁਟ ਵਰਤਿਆ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …