‘ਭਾਰਤੀ ਨਾਰੀ ਤੇ ਸੰਵਿਧਾਨ’ ਵਿਸ਼ੇ ’ਤੇ ਭਾਰਤੀ ਸਮਾਜ ਨੂੰ ਸਮਰਪਿਤ ਕ੍ਰਾਂਤੀਕਾਰੀ ਸਮਾਗਮ

ਡਾ. ਅੰਬੇਦਕਰ ਮਿਸ਼ਨਰੀ ਵੈੱਲਫ਼ੇਅਰ ਐਸੋਸੀਏਸ਼ਨ ਦੇ 10 ਸਾਲ ਪੂਰੇ ਹੋਣ ’ਤੇ ਸਮਾਰੋਹ ਕਰਵਾਇਆ

ਨਬਜ਼-ਏ-ਪੰਜਾਬ, ਮੁਹਾਲੀ, 26 ਸਤੰਬਰ:
ਡਾ. ਬੀਆਰ ਅੰਬੇਡਕਰ ਮਿਸ਼ਨਰੀ ਵੈੱਲਫੇਅਰ ਐਸੋਸੀਏਸ਼ਨ ਮੁਹਾਲੀ ਨੇ 10 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿੱਚ ਸੇਂਟ ਸੋਲਜਰ ਇੰਟਰਨੈਸ਼ਨਲ ਕਾਨਵੈਂਟ ਸਕੂਲ ਫੇਜ਼-7 ਦੇ ਆਡੀਟੋਰੀਅਮ ਵਿਖੇ ‘ਭਾਰਤੀ ਨਾਰੀ ਅਤੇ ਸੰਵਿਧਾਨ’ ਵਿਸ਼ੇ ’ਤੇ ਭਾਰਤੀ ਸਮਾਜ ਨੂੰ ਸਮਰਪਿਤ ਕ੍ਰਾਂਤੀਕਾਰੀ ਪ੍ਰੋਗਰਾਮ ਕਰਵਾਇਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਅਤੇ ਮੀਤ ਪ੍ਰਧਾਨ ਲਖਵਿੰਦਰ ਪਾਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਚੰਚਲ ਬੌਧ (ਬੋਧਿਸੱਤਵ ਅੰਬੇਦਕਰ ਸੀਨੀਅਰ ਸੈਕੰਡਰੀ ਸਕੂਲ, ਫੂਲਪੁਰ ਧਨਾਲ, ਜਲੰਧਰ) ਨੇ ਅਜੋਕੇ ਸਮੇਂ ਵਿੱਚ ਭਾਰਤੀ ਨਾਰੀ ਦੇ ਹਾਲਾਤ, ਸੰਵਿਧਾਨ ਦੀ ਤਾਕਤ ਅਤੇ ਡਾ. ਭੀਮ ਰਾਓ ਅੰਬੇਡਕਰ ਦੇ ਅਣਥੱਕ ਕਾਰਜਾਂ ਤੋਂ ਜਾਣੂ ਕਰਵਾਇਆ। ਸਕੂਲ ਦੇ ਟਰੱਸਟੀ ਜਸਵੰਤ ਰਾਏ ਨੇ ਭਾਰਤੀ ਸੰਵਿਧਾਨ ਦੀ ਬੇ-ਜੋੜ ਤਾਕਤ ਅਤੇ ਇਸਦੀ ਸਹੀ ਤਰੀਕੇ ਨਾਲ ਵਰਤੋਂ ਰਾਹੀਂ ਦੇਸ਼ ਦਾ ਭਵਿੱਖ ਉੱਜਵਲ ਬਣਾਉਣ ’ਤੇ ਜ਼ੋਰ ਦਿੱਤਾ।
ਮੱਧ ਪ੍ਰਦੇਸ਼ ਦੇ ਭਿੰਡ ਖੇਤਰ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਬਹੁਜਨ ਸਾਹਿਤਕਾਰ ਕਵੀ ਨਰੇਸ਼ ਬਾਬੂ ਬੌਧ ਨੇ ਬਾਬਾ ਸਾਹਿਬ ਅਤੇ ਕਾਂਸ਼ੀ ਰਾਮ ਦੇ ਮਿਸ਼ਨ ਦੀ ਸਫਲਤਾ ਅਤੇ ਤਾਕਤ ਦਾ ਅੰਦਾਜ਼ਾ ਅਮਰੀਕੀ ਨਾਗਰਿਕ ਏਲਿਨਾ ਝੇਲੀਅਤ ਦੇ ਕਥਨਾ ਨੂੰ ਸਾਂਝਾ ਕਰਕੇ ਦੱਸਿਆ ਅਤੇ ਨੌਜਵਾਨ ਪੀੜ੍ਹੀ ਨੂੰ ਤਕੜੇ ਹੋ ਕੇ ਸੰਵਿਧਾਨ ਦੀ ਰੱਖਿਆ ਕਰਨ ਲਈ ਪ੍ਰੇਰਿਆ। ਡਾ. ਜਸ ਸਿਮਰਨ ਕਾਹਲ ਉੱਘੇ ਅੰਬੇਦਕਰੀ ਅਤੇ ਮਿਸ਼ਨਰੀ ਜੇਈ ਰਾਜਿੰਦਰ ਕੁਮਾਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਅਮਰੀਕਾ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਡਾ. ਨਿਰਮਲ ਸਿੰਘ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਡਾ. ਅੰਬੇਦਕਰ ਅਤੇ ਭਾਰਤੀ ਸੰਵਿਧਾਨ ਨੂੰ ਪੜ੍ਹ ਕੇ ਕ੍ਰਾਂਤੀ ਲਿਆਉਣ ਦੀ ਸੋਚ ਨੂੰ ਪ੍ਰਬਲ ਕੀਤਾ। ਡਾ. ਅੰਬੇਦਕਰ ਯੂਥ ਕਲੱਬ ਗੋਲ੍ਹਣੀ (ਨੰਗਲ) ਤੋਂ ਪ੍ਰੀਤੀ ਦੀ ਅਗਵਾਈ ਹੇਠ ਕਾਂਸ਼ੀ ਰਾਮ, ਭਾਰਤੀ ਸੰਵਿਧਾਨ ਅਤੇ ਡਾ. ਅੰਬੇਦਕਰ ਦੀ ਸੋਚ ਨੂੰ ਦਰਸਾਉਂਦੇ ਨਾਟਕਾਂ ਦਾ ਮੰਚਨ ਕੀਤਾ।
ਡਾ. ਜਤਿੰਦਰ ਸਿੰਘ ਅਤੇ ਡਿਪਟੀ ਜਨਰਲ ਸਕੱਤਰ ਰਵਨੀਤ ਕੌਰ ਨੇ ਸੰਗਠਨ ਦੇ ਕੰਮ ਬਾਰੇ ਚਾਨਣਾ ਪਾਇਆ। ਪ੍ਰੋਗਰਾਮ ਦਾ ਸੰਚਾਲਨ ਜਨਰਲ ਸਕੱਤਰ ਦੀਪਕ ਸੋਂਧੀ ਨੇ ਬਾਖ਼ੂਬੀ ਨਿਭਾਇਆ। ਇਸ ਮੌਕੇ ਮੁੱਖ ਬੁਲਾਰਿਆਂ ਸਮੇਤ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸ਼ਰਮਾ, ਡਾਇਰੈਕਟਰ ਕਰਨ ਬਰਾੜ, ਹਰਜਿੰਦਰ ਸਿੰਘ ਕੁੰਭੜਾ, ਹਰਭਜਨ ਦਾਸ ਅਤੇ ਹੋਰਨਾਂ ਸ਼ਖ਼ਸੀਅਤਾਂ ਨੂੰ ਡਾ. ਅੰਬੇਦਕਰ ਦੀ ਯਾਦਗਾਰੀ ਫੋਟੋ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

Load More Related Articles

Check Also

AAP government has done nothing but fooled the people in the last three years: Sidhu

AAP government has done nothing but fooled the people in the last three years: Sidhu Congr…