Share on Facebook Share on Twitter Share on Google+ Share on Pinterest Share on Linkedin ਲਾਇਨਜ ਕਲੱਬ ਖਰੜ ਤੇ ਸਾਂਝ ਕੇਂਦਰ ਸਦਰ ਖਰੜ ਵੱਲੋਂ ਮੋਬਾਈਲ ਪੁਲੀਸ ਐਪ ਬਾਰੇ ਸੈਮੀਨਾਰ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 13 ਨਵੰਬਰ: ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਪੁਲਿਸ ਸਾਂਝ ਕੇਂਦਰ ਥਾਣਾ ਸਦਰ ਖਰੜ ਦੇ ਸਹਿਯੋਗ ਨਾਲ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੁਲੀਸ ਐਪ ਬਾਰੇ ਜਾਣਕਾਰੀ ਦੇਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਆਂ ਸ਼ਹਿਰ ਬਡਾਲਾ ਵਿਖੇ ਸੈਮੀਨਾਰ ਕਰਵਾਇਆ ਗਿਆ। ਪੁਲਿਸ ਸਾਂਝ ਕੇਂਦਰ ਥਾਣਾ ਸਦਰ ਖਰੜ ਦੇ ਇੰਚਾਰਜ਼ ਏ.ਐਸ.ਆਈ. ਅਵਤਾਰ ਸਿੰਘ ਨੇ ਕਿਹਾ ਕਿ ਵਿਦਿਆਰਥੀ ਪੀ.ਪੀ.ਸਾਂਝ ਮੋਬਾਇਲ ਐਪ ਰਾਹੀਂ ਪਾਸਪੋਰਟ ਸਮੇਤ ਹੋਰ ਵੈਰੀਫਿਕੇਸ਼ਨ ਬਾਰੇ ਖੁਦ ਜਾਣਕਾਰੀ ਹਾਸਲ ਕਰ ਸਕਦਾ ਹੈ ਤੇ ਨਾਲ ਹੀ ਜਦੋ ਕਿਸੇ ਦਾ ਮੋਬਾਇਲ ਜਾਂ ਹੋਰ ਕੋਈ ਵਸਤੂ ਗੁੰਮ ਹੋ ਜਾਂਦੀ ਹੈ ਤਾਂ ਉਹ ਇਸ ਮੋਬਾਇਲ ਐਪ ਰਾਹੀਂ ਆਪਣੇ ਸਾਂਝ ਕੇਂਦਰ ਨੂੰ ਸੂਚਨਾ ਦੇ ਸਕਦਾ ਹੈ। ਉਨ੍ਹਾਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਦੱਸਿਆ ਕਿ ਅੌਰਤਾਂ ਦੇ ਅੱਤਿਆਚਾਰ ਬਾਰੇ ਸੂਚਨਾ ਦੇਣ ਲਈ ਪੰਜਾਬ ਪੁਲਿਸ ਦਾ ਮੋਬਾਇਲ ਸ਼ਕਤੀ ਹੈ ਜਿਸਤੇ ਕੋਈ ਵੀ ਵਿਦਿਆਰਥਣ ਜਦੋ ਸਕੂਲ ਤੋਂ ਪੜਾਈ ਕਰਕੇ ਵਾਪਸ ਜਾਂਦੀ ਹੈ ਜਾਂ ਆਉਦੀ ਹੈ ਉਸਨੂੰ ਰਸਤੇ ਵਿਚ ਕੋਈ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਉਹ ਸਿੱਧੇ ਤੌਰ ਤੇ ਜਾਣਕਾਰੀ ਦੇ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਆਪਣੇ ਏਰੀਆ ਵਿਚ ਤਾਇਨਾਤ ਮੁੱਖ ਅਫਸਰ, ਮੁਨਸੀ,ਡੀ.ਐਸ.ਪੀ. ਸਮੇਤ ਹੋਰ ਅਧਿਕਾਰੀਆਂ ਸਬੰਧੀ ਵੇਰਵਾ ਵੀ ਹਾਸਲ ਕਰਕੇ ਸੂਚਿਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਮੋਬਾਇਲ ਦਾ ਸਕੂਲਾਂ ਵਿਚ ਸਿੱਖਿਆ ਕਰ ਰਹੇ ਵਿਦਿਆਰਥੀ, ਵਿਦਿਆਰਥਣਾਂ ਨੂੰ ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਪੀ.ਡੀ.ਜੀ. ਪ੍ਰੀਤਕੰਵਲ ਸਿੰਘ, ਸਕੂਲ ਦੇ ਪਿੰ੍ਰਸੀਪਲ ਮਲਕੀਤ ਸਿੰਘ, ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਹੌਲਦਾਰ ਪਵਨਜੀਤ,ਹਰਵਿੰਦਰ ਕੌਰ ਇੰਚਾਰਜ਼ ਗਾਈਡੈਸ ਕੌਸਲਰ, ਕੁਲਵਿੰਦਰ ਕੌਰ, ਸਤਨਾਮ ਕੌਰ, ਕਿਰਨਜੀਤ ਕੌਰ ਸਕੂਲ ਲੈਕਚਰਾਰ ਸਮੇਤ ਹੋਰ ਸਟਾਫ ਹਾਜ਼ਰ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ