
ਅੰਮ੍ਰਿਤਸਰ ਕਾਲਜ ਆਫ ਇੰਜੀਨੀਰਿੰਗ ਐਂਡ ਟੇਕੋਨਲੋਜੀ ਵਿੱਚ ਨਸ਼ਿਆਂ ਸਬੰਧੀ ਸੈਮੀਨਾਰ ਕਰਵਾਇਆ
ਨਬਜ਼-ਏ-ਪੰਜਾਬ ਬਿਊਰੋ
ਜੰਡਿਆਲਾ ਗੁਰੂ 12 ਅਪ੍ਰੈਲ (ਕੁਲਜੀਤ ਸਿੰਘ ):
ਅੱਜ ਜੀ ਟੀ ਰੋਡ ਨਜ਼ਦੀਕ ਮਾਨਾਵਾਲਾ ਵਿੱਖੇ ਅੰਮ੍ਰਿਤਸਰ ਕਾਲਜ ਆਫ ਇੰਜੀਨੀਰਿੰਗ ਐਂਡ ਟੇਕੋਨਲੋਜੀ ਵਿੱਖੇ ਨਸ਼ਿਆਂ ਸੰਬੰਧੀ ਸੈਮੀਨਾਰ ਕਰਵਾਇਆ ਗਿਆ ।ਇਸ ਸੈਮੀਨਾਰ ਵਿੱਚ ਵਿਸ਼ੇਸ਼ ਤੌਰ ਤੇ ਜੰਡਿਆਲਾ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ,ਡੀ ਸੀ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਸ਼ਾਮਿਲ ਹੋਏ ।ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡੀ ਸੀ ਨੇ ਕਿਹਾ ਕਿ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਾਨੂੰ ਸੱਭ ਤੋਂ ਪਹਿਲਾਂ ਬਚਿਆ ਨੂੰ ਮਾਨਸਿਕ ਤੌਰ ਤੇ ਤਾਕਤਵਰ ਬਨਾਉਣਾ ਚਾਹਿਦਾ ਹੈ ।ਤਾਂ ਜੋ ਉਸਦਾ ਭਵਿੱਖ ਵਿੱਚ ਗਲਤ ਪਾਸੇ ਧਿਆਨ ਨਾ ਜਾ ਸਕੇ ।ਕਿਓਂਕਿ ਜੋ 5 ਸਾਲ ਦੀ ਉਮਰ ਤੱਕ ਬੱਚਿਆਂ ਨੂੰ ਮਾਨਸਿਕ ਤੌਰ ਤੇ ਸਿਖਾਇਆ ਜਾਂਦਾ ਹੈ ।ਉਹ ਸਾਰੀ ਉਮਰ ਹੀ ਉਹਦੀ ਸਿੱਖਿਆ ਬਣ ਜਾਂਦੀ ਹੈ ।ਨੌਜਵਾਨਾਂ ਨੂੰ ਇਸ ਅਲਾਮਤ ਤੋਂ ਬਚਾਉਣ ਲਈ ਸਵੈਰੁਜ਼ਗਾਰ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਨੌਜਵਾਨ ਇਸ ਗਲਤ ਰਸਤੇ ਨਾ ਪੈ ਸਕਣ ।ਉਨ੍ਹਾਂ ਆਖਿਆ ਕਿ ਸਰਕਾਰ ਤੋਂ ਇਲਾਵਾ ਸਮਾਜ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਸ ਬੁਰੀ ਅਲਾਮਤ ਨੂੰ ਖਤਮ ਕਰ ਸਕੀਏ ।ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ 5 ਅਪ੍ਰੈਲ ਤੋਂ 10 ਅਪ੍ਰੈਲ ਤੱਕ ਇੰਡੀਅਨ ਏਅਰ ਫੋਰਸ ਵੱਲੋਂ ਭਰਤੀ ਰਾਜਾਸਾਂਸੀ ਵਿਖੇ ਕੀਤੀ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਇਸ ਭਰਤੀ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਵੀ ਨਸ਼ੇ ਤੇ ਬੋਲਦਿਆਂ ਆਪਣੇ ਭਾਸ਼ਣ ਵਿੱਚ ਆਖਿਆ ਕਿ ਪੰਜਾਬ ਵਿੱਚ ਇਹ ਚੱਲ ਰਿਹਾ ਨਸ਼ੇ ਦਾ 6ਵਾਂ ਦਰਿਆ ਨੂੰ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ ।ਕਿਓਂਕਿ ਪੰਜਾਬ ਵਿੱਚ ਜੋ ਵੀ ਗੁੰਡਾਗਰਦੀ ,ਲੁੱਟ ਖਸੁੱਟ ਦੀਆਂ ਘਟਨਾਵਾਂ ਹੋ ਰਹੀਆਂ ਹਨ ।ਉਨ੍ਹਾਂ ਸਾਰਿਆਂ ਪਿੱਛੇ ਕਾਰਣ ਨਸ਼ਾ ਹੀ ਹੈ ਕਿਓਂਕਿ ਕੋਈ ਵੀ ਨਸ਼ੇੜੀ ਆਪਣੇ ਨਸ਼ੇ ਦੀ ਲੱਤ ਨੂੰ ਖਤਮ ਕਰਨ ਲਈ ਕਿਸੇ ਵੀ ਜ਼ੁਰਮ ਨੂੰ ਅੰਜਾਮ ਦੇਣ ਤੋਂ ਬਾਜ਼ ਨਹੀਂ ਆਉਂਦਾ ।ਜਿਸਦਾ ਸ਼ਿਕਾਰ ਕਈ ਵਾਰੀ ਔਰਤਾਂ ਵੀ ਬਣਦੀਆਂ ਹਨ।ਪੰਜਾਬ ਸਰਕਾਰ ਵੱਲੋ ਪੁਲਿਸ ਪ੍ਰਸ਼ਾਸਨ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਕੋਈ ਵੀ ਜਿਹੜਾ ਨਸ਼ਾ ਤਸਕਰ ਫੜਿਆ ਜਾਂਦਾ ਹੈ ਉਸਦੀ ਸਿਫਾਰਿਸ਼ ਨਹੀਂ ਕੀਤੀ ਜਾਵੇਗੀ ।ਉਨ੍ਹਾਂ ਅਪੀਲ ਕੀਤੀ ਕਿ ਨਸ਼ੇ ਦੇ ਕੋਹੜ ਨਿ ਖਤਮ ਕਰਨ ਵਾਸਤੇ ਸਹਿਯੋਗ ਦਿੱਤਾ ਜਾਵੇ।ਇਸ ਸੈਮੀਨਾਰ ਵਿੱਚ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ ।ਜਿਸ ਰਾਹੀਂ ਨੌਜਵਾਨ ਪੀੜੀ ਦੇ ਉਨਾਂ ਹਾਲਾਤਾਂ ਨੂੰ ਬਿਆਨ ਕੀਤਾ ਗਿਆ ਹੈ ਕਿ ਕਿਵੇਂ ਪੰਜਾਬ ਦਾ ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸ ਕੇ ਆਪਣੀ ਜਵਾਨੀ ਨੂੰ ਰੋਲ ਰਿਹਾ ਹੈ।ਇਸ ਮੌਕੇ ਸਿਵਲ ਸਰਜਨ ਡਾਕਟਰ ਪ੍ਰਦੀਪ ਚਾਵਲਾ ,ਅੰਮ੍ਰਿਤਸਰ ਨੇ ਵੀ ਜਾਣਕਾਰੀ ਦਿੰਦੀਆਂ ਹੋਇਆ ਦੱਸਿਆ ਕਿ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਓ ਕੇਂਦਰ ਅੰਮ੍ਰਿਤਸਰ ਵਿੱਖੇ ਪੰਜਾਬ ਸਿਹਤ ਵਿਭਾਗ ਵੱਲੋ ਚਲਾਇਆ ਜਾ ਰਿਹਾ ਹੈ ।ਕੋਈ ਵੀ ਜੋ ਨਸ਼ਾ ਛੱਡਣਾ ਚਾਹੁੰਦਾ ਹੋਵੇ ਉਹ ਇਸ ਕੇਂਦਰ ਨਾਲ ਸੰਪਰਕ ਕਰ ਸਕਦਾ ਹੈ।ਇਸ ਮੌਕੇ ਐਸ ਡੀ ਐਮ ਅੰਮ੍ਰਿਤਸਰ 1 ਪ੍ਰੀਤਿ ਯਾਦਵ , ਡਿਪਟੀ ਮੈਡੀਕਲ ਕਮਿਸ਼ਨਰ ਪ੍ਰਭਦੀਪ ਕੌਰ ,ਐਸ ਐਮ ਓ ਮਾਨਾਵਾਲਾ ਡਾਕਟਰ ਜਗਜੀਤ ਸਿੰਘ ,ਐਸ ਐਮ ਓ ਬਾਬਾ ਬਕਾਲਾ ਡਾਕਟਰ ਤਰਸੇਮ ਸਿੰਘ ,ਡੀ ਐਸ ਪੀ ਜੰਡਿਆਲਾ ਗੁਰੂ ਗੁਰਪ੍ਰਤਾਪ ਸਿੰਘ ਸਹੋਤਾ ,ਪ੍ਰਿੰਸੀਪਲ।ਅੰਮ੍ਰਿਤਸਰ ਕਾਲਜ ਆਫ ਇੰਜੀਨਰਿੰਗ ਐਂਡ ਟੇਕੋਨੋਲਜੀ ਵੀ ਕੇ ਬਾਂਗਾਂ ,ਚਰਨਜੀਤ ਸਿੰਘ ਬੀ ਈ ਈ ,ਗੁਲਸ਼ਨ ਜੈਨ ਕਾਉ ਸ਼ਾਹ ,ਸੁਰਿੰਦਰ ਸਿੰਘ ਰੰਧਾਵਾ ,ਰਿੰਕੂ ਅਰੋੜਾ ,ਆਦਿ ਹਾਜਿਰ ਸਨ।