nabaz-e-punjab.com

ਸੀ ਐਚ ਸੀ ਮਾਨਾਂਵਾਲ ਵਿਖੇ ਵਿਸ਼ਵ ਅਬਾਦੀ ਦਿਵਸ ਸਬੰਧੀ ਸੈਮੀਨਾਰ ਕਰਵਾਇਆ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 20 ਜੁਲਾਈ:
ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਪ੍ਰਦੀਪ ਕੁਮਾਰ ਚਾਵਲਾ ਅਤੇ ਜ਼ਿਲਾ ਭਲਾਈ ਅਫਸਰ ਡਾਕਟਰ ਸੁਖਪਾਲ ਸਿੰਘ ਦੇ ਨਿਰਦੇਸ਼ਾਂ ਅਨੂਸਾਰ ਸੀ ਐਚ ਸੀ ਮਾਨਾਂਵਾਲ ਵਿਖੇ ਅਬਾਦੀ ਰੋਕੂ ਪੰਦਰਵਾੜੇ ਦੀ ਲੜੀ ਤਹਿਤ ਵਿਸ਼ਵ ਅਬਾਦੀ ਦਿਵਸ ਬਲਾਕ ਪੱਧਰੀ ਸੈਮੀਨਾਰ ਕਰਵਾਇਆ ਗਿਆ। ਡਾਕਟਰ ਜਗਜੀਤ ਸਿੰਘ ਨੇ ਦੱਸਿਆ ਕੇ ਵੱਧ ਰਹੀ ਅਬਾਦੀ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ।ਸਾਨੂੰ ਇਸ ‘ਤੇ ਕਾਬੂ ਪਾ ਕੇ ਆਉਣ ਵਾਲੀਆਂ ਸਮੱਸਿਆਵਾਂ ਤੋਂ ਬੱਚਣਾ ਪਵੇਗਾ। ਇਸ ਮੌਕੇ ਪਹੁੰਚੇ ਜ਼ਿਲ੍ਹਾ ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ ਨੇ ਦੱਸਿਆ ਕੇ ਸਾਨੂੰ ਦੋ ਬੱਚਿਆਂ ਤੱਕ ਸੀਮਤ ਰਹਿਣਾ ਚਾਹੀਦਾ ਹੈ। ਅਨਪੜਤਾ ਦੂਰ ਕਰਕੇ ਜਾਗਰੂਕ ਹੋ ਕੇ ਪਰਵਾਰ ਕਿਵੇਂ ਸੀਮਤ ਰੱਖਣਾ ਹੈ, ਇਸ ਸਬੰਧੀ ਸਿਹਤ ਵਿਭਾਗ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ, ਤਾਂ ਜੋ ਅਸੀਂ ਸਮਾਜ ਦੀ ਉਨਤੀ ਪੂਰਨ ਸਹਿਯੋਗ ਪਾ ਸਕੀਏ। ਇਸ ਮੌਕੇ ਡਾਕਟਰ ਰਵਿੰਦਰ ਕੁਮਾਰ, ਡਾਕਟਰ ਸੁਮਿਤ ਸਿੰਘ, ਡਾਕਟਰ ਗੁਰਪ੍ਰੀਤ ਕੌਰ, ਰਜਵੰਤ ਕੋਰ, ਚਰਨਜੀਤ ਸਿੰਘ ਸਿੰਘ, ਅਜੀਤਪਾਲ ਸਿੰਘ ਅਤੇ ਰਜਵਿੰਦਰ ਕੌਰ, ਸੁਖਜਿੰਦਰ ਕੌਰ, ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …