Share on Facebook Share on Twitter Share on Google+ Share on Pinterest Share on Linkedin ਖੇਤੀ ਦੀ ਮਹੱਤਤਾ ਨੂੰ ਦੇਖਦਿਆਂ ਖੇਤੀ ਦਾ ਵੱਖਰਾ ਬਜਟ ਰੱਖਿਆ ਜਾਵੇ: ਪ੍ਰੋ. ਚੰਦੂਮਾਜਰਾ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਦੀ ਮੰਗ, ਪੰਜਾਬੀ ਸੂਬੇ ਲਈ ਵਿਸ਼ੇਸ਼ ਪੈਕੇਜ ਦੀ ਕੀਤੀ ਮੰਗ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 22 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਲੋਕ ਸਭਾ ਵਿਚ ਬਜਟ ’ਤੇ ਹੋਈ ਬਹਿਸ ਵਿਚ ਹਿੱਸਾ ਲੈਂਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੇ ਕਿ ਹਰ ਸਾਲ ਖੇਤੀ ਲਈ ਵੱਖਰਾ ਬਜਟ ਬਣਾਇਆ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਖੇਤੀ ਜਿੰਦ ਜਾਨ ਸਿੰਚਾਈ ਨੂੰ ਬੁਨਿਆਦੀ ਢਾਂਚੇ ਵਿਚ ਸ਼ਾਮਲ ਕੀਤਾ ਜਾਵੇ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਆਖਿਆ ਕਿ ਅੱਜ ਦੇਸ਼ ਖ਼ਾਸਕਰਕੇ ਪੰਜਾਬ ਦਾ ਕਿਸਾਨ ਘੋਰ ਆਰਥਿਕ ਸੰਕਟ ਵਿਚ ਫਸਿਆ ਹੋਇਆ ਹੈ। ਅੱਜ ਖੇਤੀ ਲਾਗਤ ਦਿਨੋਂ ਦਿਨ ਵਧਦੀ ਜਾ ਰਹੀ ਹੈ ਜਦੋਂਕਿ ਕਿਸਾਨਾਂ ਨੂੰ ਲਾਗਤ ਤੋਂ ਕਿਤੇ ਘੱਟ ਫਸਲਾਂ ਦੇ ਭਾਅ ਮਿਲ ਰਹੇ ਹਨ, ਜਿਸ ਕਾਰਨ ਕਿਸਾਨੀ ਦਿਨੋਂ ਦਿਨ ਆਰਥਿਕ ਬੋਝ ਹੇਠ ਦਬਦੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਅੱਜ ਪ੍ਰਤੀ ਏਕੜ ਤੇ ਪ੍ਰਤੀ ਪਰਿਵਾਰ ਅੱਜ ਸਭ ਤੋਂ ਵੱਧ ਕਰਜ਼ਾ ਪੰਜਾਬ ਦੇ ਕਿਸਾਨਾਂ ਦੇ ਸਿਰ ’ਤੇ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੀ ਕਿਰਸਾਨੀ ਸਿਰ ਕਰਜ਼ਾ ਚੜ੍ਹਨ ਦਾ ਵੱਡਾ ਕਾਰਨ ਇਹ ਰਿਹੈ ਕਿ ਪੰਜਾਬ ਨੇ ਦੇਸ਼ ਦੀ ਭੁਖਮਰੀ ਦੂਰ ਕਰਨ ਲਈ ਵੱਡਾ ਹਿੱਸਾ ਪਾਇਆ। ਦੇਸ਼ ਦਾ ਢਿੱਡ ਭਰਨ ਲਈ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਖਤਮ ਕਰ ਲਈ, ਆਪਣਾ ਪਾਣੀ ਖਤਮ ਕਰ ਲਿਆ ਹੈ, ਜਿਸ ਕਾਰਨ ਪੰਜਾਬ ਅੱਜ ਦੀ ਘੜੀ ਵਿਚ ਵੱਡੇ ਆਰਥਿਕ ਸੰਕਟ ਵਿਚ ਹੈ। ਉਨ੍ਹਾਂ ਹੋਰ ਆਖਿਆ ਕਿ ਪੰਜਾਬ ਨੂੰ ਸਰਹੱਦੀ ਸੂਬਾ ਹੋਣ ਕਾਰਨ ਵੱਡੀਆਂ ਮਾਰਾਂ ਝੱਲਣੀਆਂ ਪਈਆਂ ਹਨ, ਜਿਸ ਕਾਰਨ ਇਥੇ ਨਾ ਹੀ ਕੋਈ ਵੱਡੀ ਇੰਡਸਟਰੀ ਨਹੀਂ ਲਗ ਸਕਦੀ। ਪ੍ਰੋ. ਚੰਦੂਮਾਜਰਾ ਨੇ ਮੰਗ ਕੀਤੀ ਕਿ ਪੰਜਾਬ ਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਤਾਂ ਜੋ ਇਸ ਆਰਥਿਕ ਸੰਕਟ ਵਿਚੋਂ ਕੱਢਿਆ ਜਾ ਸਕੇ। ਸ੍ਰੀ ਚੰਦੂਮਾਜਰਾ ਨੇ ਸਿੰਚਾਈ ਸਬੰਧੀ ਗੱਲ ਕਰਦਿਆਂ ਇਸ ਨੂੰ ਬੁਨਿਆਦੀ ਢਾਂਚੇ ਅੰਦਰ ਰੱਖਣ ਦੀ ਜ਼ੋਰਦਾਰ ਮੰਗ ਕੀਤੀ। ਉਨ੍ਹਾਂ ਆਖਿਆ ਕਿ ਅੱਜ ਸਿੰਚਾਈ ਬਹੁਤ ਮਹਿੰਗੀ ਹੋ ਚੁੱਕੀ ਹੈ, ਜਿਸ ਲਈ ਇਸ ਨੂੰ ਵਿਸ਼ੇਸ਼ ਮਹੱਤਤਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਬਾਰਿਸ਼ਾਂ ਦਾ ਪਾਣੀ ਖਰਾਬ ਹੋ ਚੁੱਕਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਸਿੰਚਾਈ ਯੋਜਨਾ ਅਧੀਨ ਰੱਖੇ ਗਏ ਪੰਜ ਹਜ਼ਾਰ ਕਰੋੜ ਦੇ ਬਜਟ ਨੂੰ ਵਧਾ ਕੇ 50 ਹਜ਼ਾਰ ਕਰੋੜ ਰੁਪਏ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਅੱਜ 70 ਫ਼ੀਸਦੀ ਬਾਰਿਸ਼ਾਂ ਦਾ ਪਾਣੀ ਬਰਬਾਦ ਹੋ ਰਿਹੈ। ਉਨ੍ਹਾਂ ਕਿਹਾ ਕਿ ਬਾਰਿਸ਼ ਦੇ ਪਾਣੀ ਨੂੰ ਸੰਭਾਲਣ ਲਈ ਜਿਥੇ ਚੈੱਕਡੈਮ ਤੇ ਤਲਾਅ ਪੱਟੇ ਜਾਣ ਦੀ ਲੋੜ। ਉਨ੍ਹਾਂ ਡਰਿੱਪ ਸਿਸਟਮ ’ਤੇ 90 ਫ਼ੀਸਦੀ ਸਬਸਿਡੀ ਦੇਣ ਦੀ ਵੀ ਮੰਗ ਕੀਤੀ। ਸ੍ਰੀ ਚੰਦੂਮਾਜਰਾ ਨੇ ਆਖਿਆ ਕਿ ਕੇਂਦਰ ਜੰਗਲੀ ਜਾਨਵਰਾਂ ਕਾਰਨ ਹਰ ਸਾਲ ਹੁੰਦੇ ਫਸਲੀ ਖਰਾਬੇ ਨੂੰ ਰੋਕਣ ਲਈ ਜਾਅਲੀਦਾਰ ਤਾਰ ਲਈ ਵਿਸ਼ੇਸ਼ ਫੰਡ ਮੁਹੱਈਆ ਕਰਵਾਏ ਤਾਂ ਜੋ ਲੋਕ ਪੁੱਤਾਂ ਵਾਂਗ ਪਾਲੀਆਂ ਆਪਣੀਆਂ ਫਸਲਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾ ਸਕਣ। ਉਨ੍ਹਾਂ ਮਿੱਟੀ ਸਿਹਤ ਕਾਰਡ ਸਬੰਧੀ ਬੋਲਦਿਆਂ ਆਖਿਆ ਕਿ 14 ਹਜ਼ਾਰ ਕਰੋੜ ਦਾ ਟੀਚਾ ਤਾਂ ਹੀ ਪੂਰਾ ਹੋ ਸਕਦੈ ਜੇਕਰ ਪ੍ਰਯੋਗਸ਼ਾਲਾਵਾਂ ਲਈ ਵਿਸ਼ੇਸ਼ ਫੰਡ ਰੱਖਿਆ ਜਾਵੇਗਾ ਕਿਉਂਕਿ ਦੇਸ਼ ਅੰਦਰ ਇਹ ਪ੍ਰਯੋਗਸ਼ਾਲਾਵਾਂ ਬਹੁਤ ਘੱਟ ਗਿਣਤੀ ਵਿਚ ਹਨ, ਇਸ ਲਈ ਪ੍ਰਧਾਨ ਮੰਤਰੀ ਦੀ ਯੋਜਨਾ ਮਿੱਟੀ ਸਿਹਤ ਕਾਰਡ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਪ੍ਰਯੋਗਸ਼ਾਲਾਵਾਂ ਸਥਾਪਿਤ ਕਰਨਾ ਮੁੱਖ ਲੋੜ ਹੈ। ਉਨ੍ਹਾਂ ਇਸ ਮੌਕੇ ਨੰਗਲ ਸਥਿਤ ਐਨ.ਐਫ.ਐਲ. ਦੇ ਵਿਸਥਾਰ ਦੀ ਵੀ ਮੰਗ ਰੱਖੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ