ਰਾਮ ਰਹੀਮ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਵੱਖਰਾ ਕੇਸ ਦਰਜ ਕੀਤਾ ਜਾਵੇ: ਨਿਸ਼ਾਂਤ ਸ਼ਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਐਸਐਸਪੀ ਮੁਹਾਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਗੁਰਮੀਤ ਰਾਮ ਰਹੀਮ ਦੇ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਦੰਗਾ ਕਰਵਾਉਣ ਦੇ ਦੋਸ਼ ਹੇਠ ਵੱਖਰੇ ਤੌਰ ’ਤੇ ਪਰਚਾ ਦਰਜ ਕੀਤਾ ਜਾਵੇ। ਐਸਐਸਪੀ ਨੂੰ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ ਵੀ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਮੋਬਾਈਲ ਵਟਸਐਪ ਉੱਪਰ ਇੱਕ ਵੀਡੀਓ ਆਈ ਸੀ, ਜਿਸ ਵਿਚ ਰਾਮ ਰਹੀਮ ਭਗਵਾਨ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਅਸਮਾਨ ਵਿੱਚੋੱ ਉੱਤਰ ਰਹੇ ਹਨ। ਉਹਨਾਂ ਦੇ ਹੱਥ ਵਿਚ ਸੰਖ ਵੀ ਸਨ। ਇਸ ਤਰ੍ਹਾਂ ਰਾਮ ਰਹੀਮ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਭੜਕਾਇਆ। ਉਹਨਾਂ ਕਿਹਾ ਕਿ ਉਸ ਸ਼ਿਕਾਇਤ ਉੱਪਰ ਡੇਰਾ ਸਮਰਥਕਾਂ ਦੇ ਪ੍ਰਭਾਵ ਕਾਰਨ ਕੋਈ ਕਾਰਵਾਈ ਨਹੀੱ ਹੋਈ। ਉਹਨਾਂ ਮੰਗ ਕੀਤੀ ਕਿ ਰਾਮ ਰਹੀਮ ਖਿਲਾਫ ਹਿੰਦੂ ਦੇਵੀ ਦੇਵਤਿਆਂ ਦੀ ਨਕਲ ਕਰਨ, ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ, ਦੰਗਾ ਭੜਕਾਉਣ ਦੇ ਦੋਸ਼ ਵਿਚ ਬਾਬਾ ਰਾਮ ਰਹੀਮ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਇਸ ਮੌਕੇ ਰਾਸ਼ਟਰੀ ਬੁਲਾਰਾ ਅਸ਼ੌਕ ਤਿਵਾੜੀ, ਪੰਜਾਬ ਚੇਅਰਮੈਨ ਰਜਿੰਦਰ ਸਿੰਘ ਧਾਲੀਵਾਲ, ਦੋਆਬਾ ਪ੍ਰਧਾਨ ਕੀਰਤ ਸਿੰਘ ਮੁਹਾਲੀ, ਪੰਜਾਬ ਮਹਾਂਮੰਤਰੀ ਅਸ਼ਵਨੀ ਅਰੋੜਾ, ਸਕੱਤਰ ਪੰਜਾਬ ਅਮਨ ਵੋਹਰਾ, ਪ੍ਰਦੀਪ ਗੁਪਤਾ, ਗਿਆਨ ਚੰਦ ਯਾਦਵ, ਰਾਮ ਕੁਮਾਰ, ਕੁਲਵਿੰਦਰ ਗੋਲੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਰਿਟਾਇਰੀ ਆਫ਼ੀਸਰ ਐਸੋਸੀਏਸ਼ਨ ਵੱਲੋਂ ਸਾਬਕਾ ਚੇਅਰਮੈਨ ਸ਼ੇਰਗਿੱਲ ਦੀ ਯਾਦ ਵਿੱਚ ਸਮਾਗਮ

ਰਿਟਾਇਰੀ ਆਫ਼ੀਸਰ ਐਸੋਸੀਏਸ਼ਨ ਵੱਲੋਂ ਸਾਬਕਾ ਚੇਅਰਮੈਨ ਸ਼ੇਰਗਿੱਲ ਦੀ ਯਾਦ ਵਿੱਚ ਸਮਾਗਮ ਸਿੱਖਿਆ ਬੋਰਡ ਦੇ ਆਡੀਟੋਰ…