ਘਰੇਲੂ ਨੌਕਰ ਵੱਲੋਂ ਨੂੰਹ ਸਮੇਤ ਬਜ਼ੁਰਗ ਜੋੜੇ ਨੂੰ ਨਸ਼ੀਲੀ ਦਵਾਈ ਪਿਲਾ ਕੇ ਜਾਨੋਂ ਮਾਰਨ ਦਾ ਯਤਨ, ਨੌਕਰ ਫਰਾਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਮਾਰਚ:
ਚੰਡੀਗੜ੍ਹ ਦੇ ਸੈਕਟਰ 21ਬੀ ਦੀ ਇੱਕ ਕੋਠੀ ਦੇ ਵਸਨੀਕ ਬਜ਼ੁਰਗ ਜੋੜੇ ਅਤੇ ਉਹਨਾਂ ਦੀ ਨੂੰਹ ਨੂੰ ਉਹਨਾਂ ਦੇ ਘਰ ਦੇ ਹੀ ਨੌਕਰ ਵਲੋੱ ਕੋਈ ਨਸ਼ੀਲੀ ਵਸਤੂ ਖਿਲਾ ਕੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਦਾ ਮਾਮਲਾ ਸਾਮ੍ਹਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਾਰਦਾਤ ਜਿਲ੍ਹਾ ਮੁਹਾਲੀ ਦੇ ਸਾਬਕਾ ਡਿਪਟੀ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਦੇ ਸਹੁਰਾ ਪਰਿਵਾਰ ਨਾਲ ਵਾਪਰੀ ਹੈ ਜਿਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਸਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ 21ਬੀ ਦੀ ਕੋਠੀ ਨੰਬਰ 1016 ਵਿੱਚ ਰਹਿੰਦੇ ਡੀਸੀ ਮਾਂਗਟ ਦੇ ਸਹੁਰੇ, ਸੱਸ ਅਤੇ ਨੂੰਹ ਨੂੰ ਨਸ਼ੀਲੀ ਦਵਾਈ ਖਿਲਾਈ ਗਈ ਹੈ ਅਤੇ ਬਾਅਦ ਵਿੱਚ ਘਰ ਦਾ ਨੌਕਰ ਫਰਾਰ ਹੋ ਗਿਆ। ਇਸ ਸੰਬੰਧੀ ਇਹ ਜਾਣਕਾਰੀ ਹਾਸਿਲ ਨਹੀਂ ਹੋਈ ਕਿ ਇਸ ਘਰ ਵਿੱਚੋੱ ਕੋਈ ਕੀਮਤੀ ਸਮਾਨ ਗਾਇਬ ਹੋਇਆ ਜਾਂ ਕਿਸੇ ਕਿਸਮ ਦੀ ਚੋਰੀ ਹੋਈ। ਇਸ ਕੋਠੀ ਵਿੱਚ ਰਹਿਣ ਵਾਲੇ ਬਜ਼ੁਰਗ ਪਤੀ ਪਤਨੀ ਅਤੇ ਉਹਨਾਂ ਦੀ ਨੂੰਹ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਅਤੇ ਪੁਲੀਸ ਵੱਲੋਂ ਉਹਨਾਂ ਤਿੰਨਾਂ ਨੂੰ ਚੰਡੀਗੜ੍ਹ ਦੇ ਸੈਕਟਰ 16 ਦੇ ਹਸਪਤਾਲ ਪਹੁੰਚਾਇਆ ਗਿਆ ਸੀ। ਜਿੱਥੇ ਬਜ਼ੁਰਗ ਮਹਿਲਾ ਸ੍ਰੀਮਤੀ ਸਤਿੰਦਰ ਕੌਰ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਣ ਉਹਨਾਂ ਨੂੰ ਪੀਜੀਆਈ ਰੈਂਫਰ ਕੀਤਾ ਗਿਆ ਹੈ। ਤਿੰਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮੁਹਾਲੀ ਦੇ ਸਾਬਕਾ ਡਿਪਟੀ ਕਮਿਸ਼ਨਰ ਸ੍ਰ ਦਲਜੀਤ ਸਿੰਘ ਮਾਂਗਟ ਜੋ ਕਿ ਹਸਪਤਾਲ ਵਿੱਚ ਮੌਜੂਦ ਸਨ, ਨੇ ਦੱਸਿਆ ਕਿ ਸੈਕਟਰ 21 ਵਿੱਚ ਉਹਨਾਂ ਦੇ ਸਹੁਰਾ ਸਾਹਿਬ ਸ੍ਰ ਕੇ ਐਸ਼ ਕੰਗ ਦੀ ਰਿਹਾਇਸ਼ ਹੈ ਅਤੇ ਇੱਥੇ 2 ਦਿਨ ਪਹਿਲਾਂ ਹੀ ਨੌਕਰ ਰੱਖਿਆ ਸੀ ਜਿਸ ਵੱਲੋਂ ਇਹ ਕਾਂਡ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬੀਤੀ ਰਾਤ ਉਹਨਾਂ ਦੀ ਪਤਨੀ ਆਪਣੀ ਮਾਤਾ ਨੂੰ ਸੰਪਰਕ ਕਰਨ ਲਈ ਫੋਨ ਕਰਨ ਤੇ ਜਦੋੱ ਕੋਈ ਜਵਾਬ ਨਹੀਂ ਮਿਲਿਆ ਤਾਂ ਉਹ ਖੁਦ ਉਹਨਾਂ ਦੇ ਘਰ ਪਹੁੰਚੀ ਜਿੱਥੇ ਘਰ ਖੁੱਲ੍ਹਾ ਪਿਆ ਸੀ ਅਤੇ ਉਹਨਾਂ ਦੇ ਸਹੁਰਾ ਸਾਹਿਬ ਕੇ.ਐਸ. ਕੰਗ, ਸੱਸ ਸ੍ਰੀਮਤੀ ਸਤਿੰਦਰ ਕੌਰ ਅਤੇ ਸ੍ਰ ਕੰਗ ਦੀ ਨੂੰਹ ਡਾ ਮਨਪ੍ਰੀਤ ਕੌਰ ਬੇਹੋਸ਼ੀ ਦੀ ਹਾਲਤ ਵਿੱਚ ਸੀ। ਉਹਨਾਂ ਕਿਹਾ ਕਿ ਹੁਣੇ ਘਰ ਵਿੱਚ ਕਿਸੇ ਸਮਾਨ ਦੇ ਗਾਇਬ ਹੋਣ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਲੱਗਦਾ ਹੈ ਕਿ ਇਹ ਵਾਰਦਾਤ ਚੋਰੀ ਦੇ ਮੰਤਵ ਨਾਲ ਹੀ ਅਜਾਮ ਦਿੱਤੀ ਗਈ ਹੋ ਸਕਦੀ ਹੈ।
ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਚੰਡੀਗੜ੍ਹ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਮੌਕੇ ਦਾ ਦੌਰਾ ਕੀਤਾ ਗਿਆ। ਪੁਲੀਸ ਥਾਣਾ ਸੈਕਟਰ-19 ਦੇ ਇੰਚਾਰਜ ਸ੍ਰੀ ਦਲੀਪ ਰਤਨ ਨੇ ਦੱਸਿਆ ਕਿ ਪੁਲੀਸ ਵੱਲੋੱ ਇਸ ਸੰਬੰਧੀ ਮਾਮਲਾ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਗਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਮੁਢਲੀ ਜਾਂਚ ਦੌਰਾਨ ਘਰ ਦੇ ਨੌਕਰ ਦਾ ਆਧਾਰ ਕਾਰਡ ਮਿਲਿਆ ਹੈ ਜਿਸ ਉੱਪਰ ਅੰਬਾਲੇ ਦਾ ਪਤਾ ਦਰਜ ਹੈ ਅਤੇ ਇਸ ਸਬੰਧੀ ਚੰਡੀਗੜ੍ਹ ਪੁਲੀਸ ਵੱਲੋਂ ਅੰਬਾਲਾ ਪੁਲੀਸ ਨਾਲ ਸੰਪਰਕ ਸਾਧਿਆ ਗਿਆ ਹੈ ਅਤੇ ਅੰਬਾਲਾ ਪੁਲੀਸ ਵੱਲੋਂ ਨੌਕਰ ਦੇ ਟਿਕਾਣੇ ਦੀ ਭਾਲ ਕੀਤੀ ਜਾ ਰਹੀ ਹੈ। ਉਸ ਸਬੰਧੀ ਚੰਡੀਗੜ੍ਹ ਪੁਲੀਸ ਦੀ ਇੱਕ ਟੀਮ ਵੀ ਅੰਬਾਲੇ ਪਹੁੰਚ ਗਈ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …