ਜ਼ਿਲ੍ਹਾ ਮੁਹਾਲੀ ਵਿੱਚ ਤੰਬਾਕੂ ਵਿਰੁੱਧ 1 ਤੋਂ 7 ਨਵੰਬਰ ਤੱਕ ਵਿੱਢੀ ਜਾਵੇਗੀ ਵਿਸ਼ੇਸ਼ ਜਾਗਰੂਕਤਾ ਮੁਹਿੰਮ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਕਤੂਬਰ:
ਜ਼ਿਲ੍ਹਾ ਪੰਜਾਬ ਨੂੰ ਤੰਬਾਕੂ ਸਮੋਕ ਫ੍ਰੀ ਕੀਤਾ ਹੋਇਆ ਹੈ ਹਰ ਸਾਲ 01 ਨਵੰਬਰ ਨੂੰ ਨੋ ਤੰਬਾਕ ਡੇਅ ਮਨਾਇਆ ਜਾਂਦਾ ਹੈ। ਤੰਬਾਕੂ ਦੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ 1 ਨਵੰਬਰ ਤੋਂ 7 ਨਵੰਬਰ ਤੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਪਹਿਲੀ ਨਵੰਬਰ ਨੂੰ ਪੰਜਾਬ ਸਟੇਟ ਨੋ ਤੰਬਾਕੂ ਡੇਅ ਮਨਾਇਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹਾ ਟਾਸਕ ਫੋਰਸ ਅਤੇ ਜ਼ਿਲ੍ਹਾ ਪੱਧਰੀ ਕੁਆਰਡੀਨੇਸ਼ਨ ਕਮੇਟੀ ਦੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਹ ਮੀਟਿੰਗ ਕੋਟਪਾ (ਸਿਗਰੇਟ ਐਂਡ ਅਦਰ ਤੰਬਾਕੂ ਪ੍ਰੋਡੈਕਟਸ ਐਕਟ) ਦੇ ਸਬੰਧ ਵਿੱਚ ਹੋਈ।
ਸ੍ਰੀਮਤੀ ਸਪਰਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਬਾਲਗਾਂ ਨੂੰ ਤੰਬਾਕੂ ਦੇ ਬੂਰੇ ਪ੍ਰਭਾਵਾਂ ਤੋਂ ਬਚਾਉਣ ਅਤੇ ਵਿਸ਼ੇਸ ਤੌਰ ਤੇ ਸਕੂਲ ਦੇ ਬੱਚਿਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਲਈ ਹੇਠਲੇ ਪੱਧਰ ਤੱਕ ਜਾਗਰੂਕਤਾ ਮੁਹਿੰਮ ਚਲਾਈ ਜਾਵੇ। ਉਨ੍ਹਾਂ ਕਿਹਾ ਕਿ 1 ਨਵੰਬਰ ਨੂੰ ’’ਸਮਾਜ ਨੂੰ ਤੰਬਾਕੂ ਮੁਕਤ ਬਣਾਉਣ ਲਈ’’ ਤੰਬਾਕੂ ਜਾਂ ਤੰਬਾਕੂ ਪ੍ਰਦਾਰਥ ਦੀ ਕਿਸੇ ਵੀ ਰੂਪ ਵਿੱਚ ਵਰਤੋਂ ਨਾ ਕਰਨ ਲਈ ਸਹੁੰ ਚੁੱਕੀ ਜਾਵੇ। ਸਮਾਜ ਸੇਵੀ ਸੰਸਥਾਵਾਂ ਨੂੰ ਜੁਵੇਲਾਈਨ ਜਸਟਿਸ ਐਕਟ ਬਾਰੇ ਜਾਗਰੂਕ ਕਰਨ ਲਈ ਕਿਹਾ ਗਿਆ। ਐਕਸਾਈਜ ਵਿਭਾਗ ਨੂੰ ਇੰਮਪੋਰਟਿਡ ਸਿਗਰੇਟ ਜਿਨ੍ਹਾਂ ਤੇ ਕਿਸੇ ਤਰ੍ਹਾਂ ਦੀ ਵਾਰਨਿੰਗ ਨਹੀਂ ਦਿੱਤੀ ਹੁੰਦੀ ਦੀ ਵਿਕਰੀ ਨੂੰ ਥੋਕ ਪੱਧਰ ਤੇ ਹੀ ਰੋਕਣ ਲਈ ਆਦੇਸ ਦਿੱਤੇ। ਨਗਰ ਨਿਗਮ ਨੁੰੂ ਕਿਹਾ ਗਿਆ ਕਿ ਨਜ਼ਾਇਜ ਰੇੜੀਆਂ ਫੜੀਆਂ ਵਾਲਿਆਂ ਨੂੰ ਸਿਗਰੇਟ ਦੀ ਵਿਕਰੀ ਤੋਂ ਰੋਕਿਆ ਜਾਵੇ ਅਤੇ ਕੋਟਪਾ ਦੀ ਉਲੰਘਣਾਂ ਕਰਨ ਵਾਲੇ ਤੇ ਕਾਰਵਾਈ ਕੀਤੀ ਜਾਵੇ ਅਤੇ ਤੰਬਾਕੁ ਪ੍ਰਦਾਰਥ ਵੇਚਣ ਵਾਲਿਆਂ ਨੂੰ ਸਾਈਨਜ਼ ਬੋਰਡ ਲਗਵਾਉਣ ਲਈ ਵੀ ਕਿਹਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜਨਵਰੀ ਤੋਂ ਸਤੰਬਰ ਤੱਕ 710 ਚਲਾਨ ਕੀਤੇ ਗਏ ਅਤੇ ਮੌਕੇ ਤੇ ਹੀ ਜੁਰਮਾਨੇ ਵਸੂਲੇ ਗਏ।
ਇਸ ਮੌਕੇ ਐਸਪੀ (ਟਰੈਫ਼ਿਕ) ਤਰੁਣ ਰਤਨ, ਡਾ. ਪਰਮਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਜ਼ਿਲ੍ਹਾ ਨੋਡਲ ਅਫ਼ਸਰ ਡਾ. ਰਾਕੇਸ ਸਿੰਗਲਾ, ਡਾ ਸੁਰਿੰਦਰ ਸਿੰਘ, ਡਾ. ਰਾਜਵੀਰ ਕੰਗ, ਡਰੱਗ ਇੰਸਪੈਕਟਰ ਡਾ. ਨਵਦੀਪ ਕੌਰ, ਵਿਨੇ ਗਾਂਧੀ ਸਟੇਟ ਪ੍ਰੋਜੈਕਟ ਮੈਨੇਜਰ ਜਨਰੇਸ਼ਨ ਸੇਵੀਅਰ ਐਸੋਸੀਏਸਨ ਸਮੇਤ ਵੱਖ ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Load More Related Articles

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…