ਸਿੱਖਿਆ ਬੋਰਡ ਸੇਵਾਮੁਕਤ ਆਫ਼ੀਸਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਪੈਨਸ਼ਨ ਸਬੰਧੀ ਹੋਈ ਵਿਸ਼ੇਸ ਚਰਚਾ

ਬੋਰਡ ਦੀ ਚੇਅਰਪਰਸ਼ਨ ਡਾ. ਸਤਬੀਰ ਬੇਦੀ ਦੇ ਯਤਨਾਂ ਦੀ ਪ੍ਰਸੰਸਾ ਸਬੰਧੀ ਮਤਾ ਕੀਤਾ ਪਾਸ

ਨਬਜ਼-ਏ-ਪੰਜਾਬ, ਮੁਹਾਲੀ, 25 ਜੁਲਾਈ:
ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰਡ ਆਫ਼ੀਸਰ ਐਸੋਸੀਏਸਨ ਦੀ ਮੀਟਿੰਗ ਰਣਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਸਿੱਖਿਆ ਬੋਰਡ ਦੇ ਗੈਸਟ ਹਾਊਸ ਦਦੇ ਮੀਟਿੰਗ ਹਾਲ ਵਿੱਚ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਬੰਸ ਸਿੰਘ ਢੋਲੇਵਾਲ ਨੇ ਦੱਸਿਆ ਕਿ ਮੀਟਿੰਗ ਅਧਿਕਾਰੀਆਂ ਨੂੰ ਪੈਨਸਨ ਦੀ ਅਦਾਇਗੀ ਸਮੇਂ ਸਿਰ ਹੋਣੀ ਯਕੀਨੀ ਬਣਾਉਣ ਲਈ ਵਿਚਾਰ ਚਰਚਾ ਕੀਤੀ ਗਈ।
ਸ੍ਰੀ ਢੋਲੇਵਾਲ ਨੇ ਬੀਤੇ ਦਿਨੀਂ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਸਤਬੀਰ ਬੇਦੀ ਨਾਲ ਹੋਈ ਗੱਲਬਾਤ ਦੀ ਜਾਣਕਾਰੀ ਵਿਸਥਾਰ ਨਾਲ ਦੱਸੀ ਗਈ। ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰੌਣਕ ਲਾਲ ਅਰੋੜਾ ਨੇ ਕਿਹਾ ਕਿ ਰਿਟਾਇਰਡ ਅਧਿਕਾਰੀਆਂ ਨੇ ਸਿੱਖਿਆ ਬੋਰਡ ਨੂੰ ਅਪਣੇ ਸਮੇਂ ਅਪਣੇ ਪੈਰਾਂ ਤੇ ਖੜਾ ਕਰਨ ਵਿੱਚ ਮਹੱਤਵ ਪੂਰਨ ਰੋਲ ਅਦਾ ਕੀਤਾ ਗਿਆ। ਹੁਣ ਵੱਧਦੀ ਉਮਰ ਤੇ ਸਰੀਰਕ ਬਿਮਾਰੀਆਂ ਕਾਰਨ ਸੇਵਾ ਮੁਕਤ ਅਧਿਕਾਰੀ ਤੇ ਕਰਮਚਾਰੀ ਇਹੋ ਆਸ ਕਰਦੇ ਹਨ ਕਿ ਿੋਸੱਖਿਆ ਬੋਰਡ ਉਨ੍ਹਾਂ ਨੂੰ ਬਣਦੀ ਪੈਨਸਨ ਸਮੇਂ ਸਿਰ ਅਦਾ ਕਰਦਾ ਰਹੇ।
ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਾਨ ਨੇ ਦੱਸਿਆ ਕਿ ਬੀਤੇ ਸਮੇਂ ਦੀਆਂ ਸਰਕਾਰਾਂ ਨੇ ਵਿਦਿਆਰਥੀਆਂ ਨੂੰ ਦਿੱਤੀਆਂ ਮੁਫ਼ਤ ਪਾਠ-ਪੁੋਸਤਕਾਂ ਦੀ 800 ਕਰੋੜ ਦੀ ਅਦਾਇਗੀ ਨਹੀਂ ਕੀਤੀ। ਇਸ ਤੋਂ ਇਲਾਵਾ ਐਸਸੀ ਵਿਦਿਆਰਥੀਆਂ ਦੀ ਬਣਦੀ ਪ੍ਰੀਖਿਆ ਫੀਸ ਦੀ ਭਰਪਾਈ ਵੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿੱਖਿਆ ਬੋਰਡ ਦੀ ਚੇਅਰਪਰੋਸ਼ਨ ਵੱਲੋਂ ਸਰਕਾਰ ਵੱਲ ਬਣਦੀ ਰਾਸੀ ਲੈਣ ਲਈ ਨਿੱਜੀ ਦਿਲਚਸਪੀ ਦਿਖਾਉਂਦੇ ਹੋਏ ਪੰਜਾਬ ਸਰਕਾਰ ਨਾਲ ਤਾਲਮੇਲ ਕੀਤਾ ਗਿਆ ਹੈ ਜਿਸ ਦੇ ਚੰਗੇ ਸਿੱਟੇ ਨਿਕਰਲਣ ਦੀ ਉਮੀਦ ਹੈ। ਮੀਟਿੰੰਗ ਵਿੱਚ ਇਕ ਮਤਾ ਪਾਸ ਕਰਕੇ ਚੇਅਰਪਰਸ਼ਨ ਦੇ ਯਤਨਾਂ ਦੀ ਸਲਾਘਾ ਕੀਤੀ ਗਈ।
ਇਹ ਵੀ ਫੈਸਲਾ ਕੀਤਾ ਗਿਆ ਕਿ ਐਸੋਸੀਏਸਨ ਅਪਣੇ ਪੱਧਰ ਤੇ ਵੀ ਸਾਰੀ ਰਹਿੰਦੀ ਬਕਾਇਆ ਰਾਸੀ ਦੀ ਸੂਚਨਾ ਇਕੱਤਰ ਕਰਕੇ ਸਰਕਾਰ ਨਾਲ ਤਾਲਮੇਲ ਕਰੇਗੀ। ਇਹ ਵੀ ਫੈਸਲਾ ਕੀਤਾ ਗਿਆ ਬਕਾਇਆ ਰਹਿੰਦੀ ਰਾਸ਼ੀ ਸਬੰਧੀ ਲੋੜੀਦੇ ਬਿੱਲਾਂ ਸਬੰਧੀ ਵੀ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਗੀ। ਇਸ ਸਮੇਂ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਪ੍ਰਧਾਨ ਰਣਜੀਤ ਸਿੰਘ ਮਾਨ, ਹਰਬੰਸ ਢੋਲੇਵਾਲ, ਗੁਰਦੀਪ ਸਿੰਘ ਸਿਆਨ, ਹਰਵਿੰਦਰ ਸਿੰਘ, ਮੇਘ ਰਾਜ ਗੋਇਲ, ਰਣਭਿੰਦਰ ਸਿੰਘ, ਨਿਸ਼ਾਨ ਸਿੰਘ ਕਾਹਲੋਂ ਤੋਂ ਇਲਾਵਾ ਰੌਣਕ ਲਾਲ ਅਰੋੜਾ ਅਤੇ ਚੌਧਰੀ ਦਲੀਪ ਚੰਦ ਨੂੰ ਸਪੈਸ਼ਲ ਇਨਵਾਇਟੀ ਸਾਮਲ ਕੀਤਾ ਗਿਆ।
ਰਛਭਿੰਦਰ ਸਿੰਘ ਨੂੰ ਐਸੋਸੀਏਸ਼ਨ ਦੇ ਕੈਸ਼ੀਅਰ ਬਣਾਇਆ ਗਿਆ ਹੈ। ਪ੍ਰਧਾਨ ਸਕੱਤਰ ਤੋਂ ਇਲਾਵਾ, ਰਣੌਕ ਲਾਲ ਅਰੋੜਾ, ਚੌਧਰ ਦਲੀਪ ਚੰਦ, ਗੁਰਦੀਪ ਸਿੰਘ ਸਿਆਣ, ਹਰਬੰਸ ਬਾਗੜੀ, ਰਛਭਿੰਦਰ ਸਿੰਘ, ਇਕਬਾਲ ਸਿੰਘ, ਸੁਰਿੰਦਰ ਪਾਲ ਸਿੰਘ, ਪ੍ਰਗਟ ਸਿੰਘ, ਹਰਵਿੰਦਰ ਸਿੰਘ, ਮੇਘ ਰਾਜ ਗੋਇਲ, ਮਲੂਕ ਸਿੰਘ, ਸੰਤੋਖ ਸਿੰਘ, ਜਗਦੀਸ ਸਿੰਘ ਅਤੇ ਨਿਸ਼ਾਨ ਸਿੰਘ ਕਾਹਲੋਂ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…