ਸੈਕਟਰ-81 ਵਿੱਚ 30 ਏਕੜ ਜ਼ਮੀਨ ’ਤੇ ਜਲਦੀ ਬਣੇਗਾ ਅਤਿ-ਆਧੁਨਿਕ ਹਸਪਤਾਲ

ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਸਮੇਂ ਸਮੇਂ ਸਿਰ ਹੋਵੇਗਾ ਸਥਾਈ ਹੱਲ: ਕੁਲਵੰਤ ਸਿੰਘ

ਨਬਜ਼-ਏ-ਪੰਜਾਬ, ਮੁਹਾਲੀ, 9 ਅਕਤੂਬਰ:
‘ਪੰਜਾਬ ਸਰਕਾਰ, ਆਪ ਕੇ ਦੁਆਰ’ ਪ੍ਰੋਗਰਾਮ ਤਹਿਤ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਫੇਜ਼-6 ਵਿੱਚ ਖੁੱਲ੍ਹਾ ਦਰਬਾਰ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਮੌਕੇ ’ਤੇ ਹੀ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮੱਸਿਆਵਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸੈਕਟਰ-81 ਦੀ 30 ਏਕੜ ਜ਼ਮੀਨ ਵਿੱਚ ਜਲਦੀ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲ ਬਣਨ ਜਾ ਰਿਹਾ ਹੈ, ਸ਼ੁਰੂਆਤੀ ਦੌਰ ਵਿੱਚ ਇਹ 100 ਬਿਸਤਰਿਆਂ ਦਾ ਹੋਵੇਗਾ। ਬਾਅਦ ਵਿੱਚ ਹੌਲੀ-ਹੌਲੀ 500 ਬਿਸਤਰਿਆਂ ਦਾ ਵੱਡਾ ਹਸਪਤਾਲ ਤਿਆਰ ਹੋ ਜਾਵੇਗਾ। ਜਿਸ ਦਾ ਮੁਹਾਲੀ ਨੂੰ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਮਰੀਜ਼ਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਬਲਿਕ ਟਰਾਂਸਪੋਰਟ ਸ਼ੁਰੂ ਹੋਣ ਨਾਲ ਥ੍ਰੀ-ਵੀਲਰਾਂ ਕਾਰਨ ਆ ਰਹੀਆਂ ਦਿੱਕਤਾਂ ਦਾ ਸਥਾਈ ਹੱਲ ਹੋ ਜਾਵੇਗਾ। ਪਾਣੀ ਦੀ ਸਮੱਸਿਆ ਦਾ ਦੋ ਮਹੀਨੇ ਵਿੱਚ ਪੱਕਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਨਿਗਮ ਵੱਲੋਂ ਘਰਾਂ ਦੀਆਂ ਨੰਬਰ ਪਲੇਟਾਂ ਲਗਾਈਆਂ ਜਾਣਗੀਆਂ ਅਤੇ 60 ਦਿਨਾਂ ਦੇ ਵਿੱਚ ਯੋਗਾ ਸ਼ੈੱਡ ਅਤੇ ਜਿਮ ਤਿਆਰ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਸਾਬਕਾ ਕੌਂਸਲਰ ਆਰਪੀ ਸ਼ਰਮਾ ਨੇ ਸਥਾਨਕ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਧਾਇਕ ਨੂੰ ਖੁੱਲ੍ਹ ਕੇ ਦੱਸਦਿਆਂ ਕਿਹਾ ਕਿ ਫੇਜ਼-6 ਵਿੱਚ ਪਾਣੀ ਦੀ ਸਮੱਸਿਆ, ਸੜਕ ’ਤੇ ਖੜ੍ਹਦੇ ਥ੍ਰੀ-ਵੀਲਰਾਂ ਦੀਆਂ ਸਮੱਸਿਆ ਬਾਰੇ ਦੱਸਦਿਆਂ ਘਰਾਂ ’ਤੇ ਨੰਬਰ ਪਲੇਟਾਂ ਲਗਾਉਣ ਅਤੇ ਲੋੜ ਅਨੁਸਾਰ ਸੜਕਾਂ ਬਣਾਉਣ ਦੀ ਮੰਗ ਕੀਤੀ।
ਇਸ ਮੌਕ ਨਗਰ ਨਿਗਮ ਦੇ ਸਕੱਤਰ ਰੰਜੀਵ ਕੁਮਾਰ, ਕੁਲਦੀਪ ਸਿੰਘ ਸਮਾਣਾ, ਕੌਂਸਲਰ ਗੁਰਮੀਤ ਕੌਰ, ਐਚਐਸ ਬਿੱਲਾ, ਜਸਪਾਲ ਸਿੰਘ, ਹਰਮੇਸ਼ ਸਿੰਘ ਕੁੰਭੜਾ, ਹਰਜੀਤ ਸਿੰਘ, ਰਾਜੀਵ ਪ੍ਰਧਾਨ ਟਰੱਕ ਯੂਨੀਅਨ, ਧਰਮ ਸਿੰਘ ਸੈਣੀ, ਐਡਵੋਕੇਟ ਜਸਵੀਰ ਸਿੰਘ, ਐਕਸੀਅਨ ਕਮਲਦੀਪ ਸਿੰਘ, ਐਸਈ ਨਰੇਸ਼ ਬੱਤਾ, ਡੀਐਸਪੀ ਪ੍ਰਭਜੋਤ ਕੌਰ, ਐਸਐਚਓ ਅਸ਼ੋਕ ਕੁਮਾਰ, ਕਮਲ ਤਨੇਜਾ (ਚੌਂਕੀ ਇੰਚਾਰਜ ਫੇਜ਼-6), ਅਭਿਸ਼ੇਕ ਕੁਮਾਰ, (ਚੌਂਕੀ ਇੰਚਾਰਜ ਫੇਜ਼-8), ਐਕਸੀਅਨ ਗੁਰਪ੍ਰਤਾਪ, ਐਸਡੀਓ ਅਮਰਦੀਪ ਸਿੰਘ, ਅਕਵਿੰਦਰ ਸਿੰਘ ਗੋਸਲ, ਮਨਦੀਪ ਕੌਰ, ਸਮੇਤ ਵੱਡੀ ਗਿਣਤੀ ਵਿੱਚ ਵਸਨੀਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਨਬਜ਼…