
ਪੈਰਾਮਾਊਟ ਪਬਲਿਕ ਸਕੂਲ ਸਹੇੜੀ ਵਿੱਚ ਟਰੈਫ਼ਿਕ ਜਾਗਰੂਕਤਾ ਸੈਮੀਨਾਰ ਕਰਵਾਇਆ
ਗਗਨਦੀਪ ਘੜੂੰਆਂ
ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 23 ਜਨਵਰੀ:
ਅੱਜ ਪੈਰਾਮਾਊਟ ਪਬਲਿਕ ਸਕੂਲ ਸਹੇੜੀ ਵਿੱਚ ਮੋਰਿੰਡਾ ਟਰੈਫ਼ਿਕ ਪੁਲੀਸ ਵੱਲੋਂ ਟਰੈਫ਼ਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਟਰੈਫ਼ਿਕ ਇੰਚਾਰਜ ਰਾਮ ਸਿੰਘ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ’ਤੇ ਟਰੈਫ਼ਿਕ ਇੰਚਾਰਜ ਵੱਲੋਂ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਬਾਲਿਗ ਬੱਚਿਆ ਨੂੰ ਸੜਕ ਤੇ ਵਾਹਨ ਚਲਾਉਣ ਦੀ ਇਜਾਜਤ ਨਾ ਦੇਣ। ਇਸ ਤੋਂ ਇਲਾਵਾ ਤੋਂ ਏ.ਐਸ.ਆਈ ਸੁਖਦੇਵ ਸਿੰਘ ਇੰਚਾਰਜ ਐਜੂਕੇਸ਼ਨ ਸੈੱਲ ਵੱਲੋਂ ਵਾਹਨ ਚਾਲਕਾਂ ਨੂੰ ਸੀਟ ਬੈਲਟ ਦੀ ਵਰਤੋਂ ਕਰਨਾ, ਸ਼ਰਾਬ ਜਾ ਹੋਰ ਕੋਈ ਨਸ਼ਾ ਕਰਕੇ ਵਾਹਨ ਨਾ ਚਲਾਉਣ, ਰਾਤ ਸਮੇਂ ਡਿੱਪਰ ਦਾ ਪ੍ਰਯੋਗ ਕਰਨ ਆਦਿ ਟਰੈਫ਼ਿਕ ਨਿਯਮਾ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਹੌਲਦਾਰ ਧੰਨਾ ਸਿੰਘ, ਕਮਲਜੀਤ ਸਿੰਘ, ਬਲਦੇਵ ਸਿੰਘ ਤੇ ਸਕੂਲ ਪ੍ਰਿਸੀਪਲ ਦਵਿੰਦਰ ਕੌਰ ਤੇ ਸਮੂਹ ਸਟਾਫ ਵੀ ਹਾਜ਼ਰ ਸਨ।