ਕੁੰਭੜਾ-ਸੋਹਾਣਾ ਸੜਕ ’ਤੇ ਕਾਰ ਉੱਤੇ ਦਰਖ਼ਤ ਡਿੱਗਿਆ, ਕਾਰ ਚਾਲਕ ਵਾਲ ਵਾਲ ਬਚਿਆ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੁਲਾਈ:
ਇੱਥੋਂ ਦੇ ਕੁੰਭੜਾ ਚੌਂਕ ਤੋਂ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੱਲ ਰਹੀ ਸਵਿਫ਼ਟ ਕਾਰ ’ਤੇ ਵੱਡਾ ਦਰਖ਼ਤ ਡਿੱਗ ਗਿਆ। ਜਿਸ ਕਾਰਨ ਕਾਰ ਚਾਲਕ ਨਿਖਿਲ ਕੁਮਾਰ ਵਾਸੀ ਫੇਜ਼-9 ਜ਼ਖ਼ਮੀ ਹੋ ਗਿਆ ਅਤੇ ਉਸ ਦੀ ਸਵਿਫ਼ਟ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਸੜਕ ’ਤੇ ਦਰਖ਼ਤ ਡਿੱਗਣ ਕਾਰਨ ਕਾਫੀ ਸਮੇਂ ਤੱਕ ਚਾਰ ਪਹੀਆਂ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ ਜਦੋਂਕਿ ਦੋ ਪਹੀਆ ਵਾਹਨ ਸੜਕ ’ਤੇ ਡਿੱਗੇ ਦਰਖ਼ਤ ਦੇ ਟਾਹਣਿਆਂ ਹੇਠਾਂ ਤੋਂ ਲੰਘਦੇ ਦੇਖੇ ਗਏ। ਸੂਚਨਾ ਮਿਲਦੇ ਪੀੜਤ ਕਾਰ ਚਾਲਕ ਦੇ ਜਾਣਕਾਰ ਜਤਿੰਦਰ ਸਿੰਘ ਮੇਹੋ ਅਤੇ ਹੋਰ ਪਤਵੰਤੇ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਉਸ ਨੂੰ ਇਲਾਜ ਲਈ ਡਾਕਟਰ ਕੋਲ ਲੈ ਗਏ ਅਤੇ ਪੁਲੀਸ ਰਿਪੋਰਟ ਦਰਜ ਕਰਵਾਈ ਗਈ।
ਅਕਾਲੀ ਦਲ ਦੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਆਰਪੀ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿੱਚ ਬਹੁਤ ਪੁਰਾਣੇ ਅਤੇ ਉੱਚੇ ਦਰਖ਼ਤ ਖੜੇ ਹਨ। ਲੇਕਿਨ ਪ੍ਰਸ਼ਾਸਨ ਵੱਲੋਂ ਇਨ੍ਹਾਂ ਰੁੱਖਾਂ ਦੀ ਛੰਗਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਫੀ ਸਮਾਂ ਪਹਿਲਾਂ ਤਤਕਾਲੀ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਦਰੱਖ਼ਤਾਂ ਦੀ ਛੰਗਾਈਂ ਕਰਨ ਲਈ ਵਿਦੇਸ਼ੀ ਟਰੀ ਪਰੂਨਿੰਗ ਮਸ਼ੀਨ ਮੰਗਵਾਉਣ ਦਾ ਮਤਾ ਪਾਸ ਕੀਤਾ ਗਿਆ ਸੀ ਅਤੇ ਕੰਪਨੀ ਨੂੰ ਐਡਵਾਂਸ ਪੈਸੇ ਵੀ ਦਿੱਤੇ ਗਏ ਸੀ ਪ੍ਰੰਤੂ ਬਾਅਦ ਵਿੱਚ ਸਿਆਸੀ ਬਦਲਾਖ਼ੋਰੀ ਦੇ ਚੱਲਦਿਆਂ ਹੁਕਮਰਾਨਾਂ ਨੇ ਟਰੀ ਪਰੂਨਿੰਗ ਖਰੀਦਣ ’ਤੇ ਰੋਕ ਲਗਾ ਦਿੱਤੀ। ਜਿਸ ਕਾਰਨ ਸ਼ਹਿਰ ਵਿੱਚ ਉੱਚੇ ਲੰਮੇ ਅਤੇ ਪੁਰਾਣੇ ਰੁੱਖਾਂ ਦੀ ਛੰਗਾਈਂ ਨਾ ਹੋਣ ਕਾਰਨ ਹਰ ਵੇਲੇ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਂਜ ਹੁਣ ਤੱਕ ਕਈ ਹਾਦਸੇ ਵਾਪਰੇ ਚੁੱਕੇ ਅਤੇ ਚਾਲਵਾ ਚੌਕ ਨੇੜੇ ਕਾਫੀ ਸਮਾਂ ਪਹਿਲਾਂ ਦਰੱਖ਼ਤ ਡਿੱਗਣ ਕਾਰਨ ਰਾਹਗੀਰ ਦੀ ਮੌਤ ਹੋ ਗਈ ਸੀ। ਸਾਬਕਾ ਕੌਂਸਲਰਾਂ ਨੇ ਕਿਹਾ ਕਿ ਜਿਹੜੀਆਂ ਦੋ ਦੇਸ਼ੀ ਜਗਾੜੂ ਮਸ਼ੀਨਾਂ ਖਰੀਦੀਆਂ ਗਈਆਂ ਸਨ। ਉਹ ਕੋਈ ਕੰਮ ਨਹੀਂ ਆ ਰਹੀਆਂ ਹਨ।

Load More Related Articles

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…