‘ਨਵੀਂ ਸੋਚ ਨਵੀਂ ਪੁਲਾਘ’ ਤਹਿਤ ਸ਼ਰਧਾਂਜ਼ਲੀ ਸਮਾਰੋਹ ਕਰਵਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 15 ਫਰਵਰੀ:
ਇੱਥੋਂ ਦੇ ਨੇੜਲੇ ਪਿੰਡ ਝਿੰਗੜਾਂ ਕਲਾਂ ਵਿਖੇ ‘ਨਵੀਂ ਸੋਚ ਨਵੀਂ ਪੁਲਾਘ’ ਸੰਸਥਾ ਵੱਲੋਂ ਪੱਤਰਕਾਰ ਦੀਪ ਝਿੰਗੜਾਂ ਦੇ ਸਵਰਗੀ ਚਾਚਾ ਹਰਚੰਦ ਸਿੰਘ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਵੱਖ-ਵੱਖ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਭਜਨ ਸਿੰਘ ਸ਼ੇਰਗਿੱਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਸਮਾਜ ਸੇਵੀ ਆਗੂ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਅਰਜਨ ਸਿੰਘ ਕਾਂਸਲ, ਸੁਖਜਿੰਦਰ ਸਿੰਘ ਸੋਢੀ, ਕੌਂਸਲਰ ਦਵਿੰਦਰ ਸਿੰਘ ਠਾਕੁਰ, ਹਰਮੇਸ਼ ਸਿੰਘ ਬੜੌਦੀ, ਰਵਿੰਦਰ ਸਿੰਘ ਪੱਪੀ ਅਤੇ ਸੁਖਵਿੰਦਰ ਸਿੰਘ ਸੁੱਖੀ ਨੇ ਵਿਛੜੀ ਆਤਮਾ ਨਮਿੱਤ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਦਿਲਾਵਰ ਕੌਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਾਜਰੀ, ਰਵਿੰਦਰ ਸਿੰਘ ਬਿੱਲਾ, ਲਖਵੀਰ ਸਿੰਘ ਬਿੱਟੂ ਸਰਪੰਚ ਗੋਸਲਾਂ, ਹਰਜੀਤ ਸਿੰਘ ਸਰਪੰਚ ਢਕੋਰਾਂ, ਬਲਵਿੰਦਰ ਸਿੰਘ ਸਰਪੰਚ, ਉਂਕਾਰ ਸਿੰਘ ਸੈਕਟਰੀ, ਊਧਮ ਸਿੰਘ ਸੈਕਟਰੀ, ਪਰਮਜੀਤ ਸਿੰਘ ਅਬਿਆਣਾ, ਸਾਧੂ ਸਿੰਘ ਹਰੀਪੁਰ, ਅਜਮੇਰ ਸਿੰਘ ਗੋਸਲਾਂ, ਸੱਜਣ ਸਿੰਘ ਹਰੀਪੁਰ, ਰਣਬੀਰ ਸਿੰਘ ਅਤੇ ਇਲਾਕੇ ਦੇ ਮੋਹਤਬਰਾਂ ਅਤੇ ਪਿੰਡ ਵਾਸੀਆਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…