ਸੰਤ ਈਸ਼ਰ ਸਿੰਘ ਸਕੂਲ ਵਿੱਚ ਸਿਹਤ ਤੇ ਤੰਦਰੁਸਤੀ ਵਿਸ਼ੇ ’ਤੇ ਦੋ ਰੋਜ਼ਾ ‘ਕਪੈਸਟੀ ਬਿਲਡਿੰਗ ਪ੍ਰੋਗਰਾਮ’

ਨਬਜ਼-ਏ-ਪੰਜਾਬ, ਮੁਹਾਲੀ, 30 ਜੂਨ:
ਸੀਬੀਐਸਈ ਵੱਲੋਂ ਇੱਥੋਂ ਦੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਵਿੱਚ ਸਿਹਤ ਅਤੇ ਤੰਦਰੁਸਤੀ ਵਿਸ਼ੇ ’ਤੇ ਦੋ ਰੋਜ਼ਾ ‘‘ਕਪੈਸਟੀ ਬਿਲਡਿੰਗ ਪ੍ਰੋਗਰਾਮ’’ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਮੰਜ਼ਲੀ ਤੇਜਪਾਲ ਅਤੇ ਪ੍ਰਿੰਸੀਪਲ ਗੌਰੀ ਛਾਬੜਾ ਨੇ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਿਹਤ ਹੀ ਵਡਮੁੱਲਾ ਧਨ ਹੈ ਪਰ ਕੁੱਝ ਹੀ ਲੋਕ ਇਸ ਦਾ ਜੀਵਨ ਵਿੱਚ ਸਹੀ ਪਾਲਣ ਕਰਦੇ ਹਨ। ਅਸੀਂ ਸਿਹਤ ਤੇ ਤੰਦਰੁਸਤ ਰਹਿਣ ਦੇ ਮਹੱਤਵ ਨੂੰ ਜ਼ਿਆਦਾ ਮਹਿਸੂਸ ਨਾ ਕਰਦੇ ਹੋਏ ਇਸਦੇ ਫ਼ਾਇਦੇ ਨੂੰ ਘੱਟ ਹੀ ਸਮਝਦੇ ਹਾਂ। ਤੰਦਰੁਸਤ ਰਹਿਣ ਲਈ ਸਾਡਾ ਸਰੀਰ ਬਿਮਾਰੀਆਂ ਤੋਂ ਰਹਿਤ ਅਤੇ ਤਣਾਅ ਮੁਕਤ ਹੋਣਾ ਚਾਹੀਦਾ ਹੈ।
ਸੰਤ ਈਸਰ ਸਿੰਘ ਸਕੂਲ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਅਧਿਆਪਕਾਂ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਅਜੋਕੀ ਕੌਮੀ ਨੀਤੀ ਅਨੁਸਾਰ ਇਸ ਦੀ ਬਹੁਤ ਜ਼ਰੂਰਤ ਹੈ ਅਤੇ ਅਧਿਆਪਕਾਂ ਨੇ ਆਨੰਦ ਮਾਣਦੇ ਹੋਏ ਰੌਚਕ ਤਰੀਕੇ ਨਾਲ ਬਹੁਤ ਕੁੱਝ ਸਿੱਖਿਆ ਹੈ। ਡਾਇਰੈਕਟਰ ਪਵਨਦੀਪ ਕੌਰ ਗਿੱਲ ਨੇ ਰਿਸੋਰਸ ਪਰਸਨਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਅਧਿਆਪਕਾਂ ਲਈ ਬਹੁਤ ਫ਼ਾਇਦੇਮੰਦ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੇ ਹੱਕਾਂ ਲਈ ਡਟੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਸੱਤਾ ਦੀ ਪ੍ਰਵਾਹ ਨਹੀਂ ਕੀਤੀ: ਸੁਖਬੀਰ ਬਾਦਲ

ਪੰਜਾਬ ਦੇ ਹੱਕਾਂ ਲਈ ਡਟੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਸੱਤਾ ਦੀ ਪ੍ਰਵਾਹ ਨਹੀਂ ਕੀਤੀ: ਸੁਖਬੀਰ ਬਾਦਲ ਆਪਣੀਆਂ…