nabaz-e-punjab.com

ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨਾਂ, ਕਾਰਪੋਰੇਸ਼ਨਾਂ ਦੇ ਮੁਖੀ ਅਤੇ ਬੁਲਾਰਿਆਂ ਦੀ ਸੂਚੀ ਜਾਰੀ

ਸੀਨੀਅਰ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਬਣੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 26 ਜੁਲਾਈ:
ਆਮ ਆਦਮੀ ਪਾਰਟੀ ਵੱਲੋਂ ਬੁੱਧਵਾਰ ਨੂੰ ਪੰਜਾਬ ਦੇ ਸਮੂਹ 22 ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਕਾਰਪੋਰੇਸ਼ਨਾਂ ਦੇ ਇੰਚਾਰਜਾਂ ਅਤੇ ਬੁਲਾਰਿਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਇਹ ਮਹੱਤਵ ਪੂਰਨ ਸੂਚੀ ਦੇ ਪੰਜਾਬ ਸਹਿ-ਪ੍ਰਧਾਨ ਅਮਨ ਅਰੋੜਾ ਨੇ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹਰ ਪੱਧਰ ਤੋਂ ਜਾਣਕਾਰੀ ਲਈ ਗਈ ਅਤੇ ਪਾਰਟੀ ਦੇ ਸੂਬਾ ਆਗੂਆਂ ਨਾਲ ਵਿਚਾਰ-ਚਰਚਾ ਤੋਂ ਬਾਅਦ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਹੈ। ਇਸ ਸੂਚੀ ਨੂੰ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਆਪਣੀ ਪੂਰਨ ਸਹਿਮਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਪਣੇ ਰਾਜ ਦੇ ਵਿਆਪਕ ਦੌਰੇ ‘ਆਪ ਅਪਣਿਆਂ ਨਾਲ’ ਦੇ ਦੌਰਾਨ ਮੁਲਾਕਾਤਾਂ ਤੋਂ ਇਕੱਠੀ ਕੀਤੀ ਗਈ ਫੀਡਬੈਕ ਨੇ ਇਨ੍ਹਾਂ ਨਿਯੁਕਤੀਆਂ ਵਿੱਚ ਬਹੁਤ ਮਦਦ ਕੀਤੀ ਹੈ।
ਸ੍ਰੀ ਅਰੋੜਾ ਨੇ ਕਿਹਾ ਕਿ ਇਸ ਸੂਚੀ ਵਿੱਚ 22 ਜ਼ਿਲਿਆਂ ਦੇ ਪ੍ਰਧਾਨ, ਰਾਜ ਦੀਆਂ 6 ਕਾਰਪੋਰੇਸ਼ਨਾਂ ਦੇ ਪ੍ਰਧਾਨ ਅਤੇ 10 ਬੁਲਾਰਿਆਂ ਦੇ ਨਾਮ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਨਿਯੁਕਤੀਆਂ ਹੋਣਗੀਆਂ, ਜਿਸ ਨਾਲ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਹੋਰ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਅਗਲੀਆਂ ਸੂਚੀਆਂ ਵਿੱਚ ਵਿੰਗ ਮੁਖੀਆਂ ਅਤੇ ਜ਼ੋਨ/ਜ਼ਿਲ੍ਹੇ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ 8 ਲੇਅਰ ਦਾ ਸੰਗਠਨ ਬਣਾ ਰਹੀ ਹੈ ਅਤੇ ਰਾਜ, ਜ਼ੋਨ, ਜ਼ਿਲ੍ਹਾ, ਵਿਧਾਨ ਸਭਾ, ਬਲਾਕ, ਸਰਕਲ, ਪਿੰਡ/ਵਾਰਡ ਅਤੇ ਬੂਥ ਪੱਧਰ ’ਤੇ ਅਹੁਦੇਦਾਰ ਨਿਯੁਕਤ ਕੀਤੇ ਜਾਣਗੇ।
ਸ੍ਰੀ ਅਰੋੜਾ ਨੇ ਕਿਹਾ ਕਿ ਕਾਰਗੁਜ਼ਾਰੀ, ਵਚਨਬੱਧਤਾ ਅਤੇ ਸਮਰਪਣ ’ਤੇ ਆਧਾਰਿਤ ਫੀਡਬੈਕ ਇਹਨਾਂ ਨਿਯੁਕਤੀਆਂ ਦਾ ਇਕੋ-ਇਕ ਮਾਪਦੰਡ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸੈਂਕੜੇ ਵਲੰਟੀਅਰਾਂ ਅਤੇ ਸਾਬਕਾ ਅਹੁਦੇਦਾਰ ਨੇ ਜਿਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਕਾਰਨ ਲਈ ਵਧੀਆ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਛੱਡਿਆ ਨਹੀਂ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਜ਼ਿੰਮੇਦਾਰੀਆਂ ਦਿੱਤੀਆਂ ਜਾਣਗੀਆਂ।
ਆਪ ਦੇ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਐਸਏਐਸ ਨਗਰ ਮੁਹਾਲੀ ਲਈ ਸੀਨੀਅਰ ਵਕੀਲ ਅਤੇ ਗ਼ਰੀਬਾਂ ਦੇ ਹਮਦਰਦ ਸ੍ਰੀ ਦਰਸ਼ਨ ਸਿੰਘ ਧਾਲੀਵਾਲ ਨੂੰ ਜ਼ਿਲ੍ਹਾ ਪ੍ਰਧਾਨ ਥਾਪਿਆ ਗਿਆ ਹੈ। ਉਹ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਹਿਲੇ ਦਿਨ ਤੋਂ ਹੀ ਆਪ ਨਾਲ ਜੁੜੇ ਹੋਏ ਹਨ। ਪਿਛਲੇ ਲੰਮੇ ਸਮੇਂ ਤੋਂ ਬਿਨਾਂ ਕਿਸੇ ਲਾਲਚ ਤੋਂ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਨ। ਜਦੋਂ ਕਿ ਪਠਾਨਕੋਟ ਲਈ ਰਵਿੰਦਰ ਭੱਲਾ, ਅੰਮ੍ਰਿਤਸਰ ਲਈ ਪ੍ਰਗਟ ਸਿੰਘ ਚੁਗਾਵਾਂ, ਗੁਰਦਾਸਪੁਰ ਲਈ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਤਰਨਤਾਰਨ ਲਈ ਮਨਜਿੰਦਰ ਸਿੰਘ ਸਿੱਧੂ, ਕਪੂਰਥਲਾ ਲਈ ਸੱਜਣ ਸਿੰਘ ਚੀਮਾ, ਜਲੰਧਰ ਲਈ ਸਵਰਨ ਸਿੰਘ ਹੇਅਰ, ਹੁਸ਼ਿਆਰਪੁਰ ਲਈ ਗੁਰਵਿੰਦਰ ਸਿੰਘ ਪਾਬਲਾ, ਫਿਰੋਜ਼ਪੁਰ ਲਈ ਮਲਕੀਤ ਸਿੰਘ, ਫਾਜ਼ਿਲਕਾ ਲਈ ਸਮਰਬੀਰ ਸਿੰਘ, ਸ੍ਰੀ ਮੁਕਤਸਰ ਸਾਹਿਬ ਲਈ ਜਗਦੀਪ ਸਿੰਘ ਫੱਤਨਵਾਲਾ, ਮਾਨਸਾ ਲਈ ਗੁਰਵਿੰਦਰ ਸਿੰਘ ਖਤਰੀਵਾਲ, ਫਤਹਿਗੜ੍ਹ ਸਾਹਿਬ ਲਈ ਲਖਵੀਰ ਸਿੰਘ ਰਾਏ, ਮੋਗਾ ਲਈ ਵਕੀਲ ਰਮੇਸ਼ ਗਰੋਵਰ, ਰੂਪਨਗਰ ਲਈ ਮਾਸਟਰ ਹਰਦਿਆਲ ਸਿੰਘ, ਸੰਗਰੂਰ ਲਈ ਕੁਲਦੀਪ ਸਿੰਘ ਕਾਲਾ ਢਿੱਲੋਂ, ਪਟਿਆਲਾ ਲਈ ਵਕੀਲ ਗਿਆਨ ਸਿੰਘ ਮੂੰਗੋਂ, ਬਠਿੰਡਾ ਲਈ ਨਵਦੀਪ ਜੀਦਾ, ਫਰੀਦਕੋਟ ਲਈ ਮਨਦੀਪ ਸਿੰਘ, ਨਵਾਂ ਸ਼ਹਿਰ ਲਈ ਰਜਿੰਦਰ ਸ਼ਰਮਾ ਅਤੇ ਲੁਧਿਆਣਾ ਲਈ ਰਣਜੀਤ ਸਿੰਘ ਧਮੋਟ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…