nabaz-e-punjab.com

ਗ਼ੈਰ ਕਾਨੂੰਨੀ ਉਸਾਰੀ ਨੂੰ ਰੋਕਣ ਲਈ ਮੌਕੇ ’ਤੇ ਪੁੱਜੇ ਆਮ ਆਦਮੀ ਪਾਰਟੀ ਤੇ ਕਾਂਗਰਸੀ ਆਗੂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 11 ਅਗਸਤ:
ਇੱਥੋਂ ਦੇ ਨੇੜਲੇ ਪਿੰਡ ਮਾਜਰਾ ਟੀ ਪੁਆਇੰਟ ਸੜਕ ਦੇ ਨਾਲ ਨਾਲ ਸੜਕ ਦੀਆਂ ਬਰਮਾਂ ’ਤੇ ਹੋ ਰਹੀ ਗੈਰ ਕਾਨੂੰਨੀ ਉਸਾਰੀ ਨੂੰ ਰੁਕਵਾਉਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਆਗੂ ਮੌਕੇ ’ਤੇ ਪਹੁੰਚੇ ਅਤੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ‘ਆਪ’ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਅਤੇ ਕਾਂਗਰਸੀ ਆਗੂ ਰਿੰਕੂ ਵਰਮਾ ਨੇ ਦੱਸਿਆ ਕਿ ਸੜਕ ਕਿਨਾਰੇ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਫਾਰਮ ਦੇ ਨਵਨਿਰਮਾਣ ਦਾ ਕੰਮ ਕੀਤਾ ਜਾ ਰਿਹਾ ਹੈ ਉਕਤ ਫਾਰਮ ਵੱਲੋਂ ਸੜਕ ਦੀਆਂ ਬਰਮਾਂ ’ਤੇ ਹੀ ਚਾਰਦੀਵਾਰੀ ਦੀ ਉਸਾਰੀ ਆਰੰਭੀ ਹੋਈ ਜਿਸ ਕਾਰਨ ਭਵਿੱਖ ਵਿੱਚ ਇਸ ਮਾਜਰਾ ਟੀ ਪੁਆਇੰਟ ਤੇ ਭਿਆਨਕ ਹਾਦਸਿਆਂ ਦਾ ਕਾਰਨ ਬਣਿਆ ਕਰੇਗਾ ਕਿਉਂਕਿ ਸੜਕ ਦੀ ਬਰਮ ਤੇ ਉਸਾਰੀ ਹੋਣ ਕਾਰਨ ਬੱਸਾਂ ਰੁਕਣ ਲਈ ਚੜਨ ਵਾਲੇ ਲੋਕਾਂ ਨੂੰ ਸੜਕ ਉੱਤੇ ਹੀ ਖੜਨਾ ਪਵੇਗਾ।
‘ਆਪ’ ਆਗੂਆਂ ਨੇ ਦੱਸਿਆ ਕਿ ਕਾਨੂੰਨ ਅਨੁਸਾਰ ਸੜਕ ਤੋਂ ਤੀਹ ਗੱਜ਼ ਛੱਡਕੇ ਕਿਸੇ ਵੀ ਤਰ੍ਹਾਂ ਦੀ ਉਸਾਰੀ ਹੋ ਸਕਦੀ ਹੈ। ਜਿਸ ਲਈ ਪ੍ਰਸ਼ਾਸਨ ਵੱਲੋਂ ਬਕਾਇਦਾ ਮਾਜਰੀ ਬਲਾਕ ਵਿਖੇ ਸਾਈਨ ਬੋਰਡ ਲਗਾਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਹੁਣ ਉਕਤ ਫਾਰਮ ਵਾਲੇ ਵੱਲੋਂ ਸ਼ਰੇਆਮ ਸੜਕ ਕਿਨਾਰੇ ਕੀਤੀ ਜਾ ਰਹੀ ਉਸਾਰੀ ਗੈਰ ਕਾਨੂੰਨੀ ਹੈ। ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੁਰੰਤ ਬੰਦ ਕਰਵਾਕੇ ਲੋਕਾਂ ਨੂੰ ਰਾਹਤ ਦੇਵੇ। ‘ਆਪ’ ਆਗੂਆਂ ਨੇ ਆਉਣ ਵਾਲੀ ਸਮੇਂ ਵਿਚ ਉਕਤ ਗੈਰ ਕਾਨੂੰਨੀ ਹੋ ਰਹੀ ਉਸਾਰੀ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਉਨ੍ਹਾਂ ਕਿਹਾ ਕਿ ਉਕਤ ਹੋ ਰਹੀ ਨਜਾਇਜ਼ ਉਸਾਰੀ ਪ੍ਰਸ਼ਾਸਨ ਨੂੰ ਬੰਦ ਕਰਵਾਏ।
ਇਸ ਮੌਕੇ ਲਖਵੀਰ ਸਿੰਘ ਜੰਟੀ ਕਾਦੀਮਾਜਰਾ, ਗੁਰਪ੍ਰੀਤ ਸਿੰਘ, ਜੱਗੀ ਕਾਦੀਮਾਜਰਾ, ਅਮਰੀਕ ਸਿੰਘ ਤਕੀਪੁਰ, ਗੁਰਜੀਤ ਸਿੰਘ ਕਰਤਾਰਪੁਰ, ਗੁਰਜੀਤ ਸਿੰਘ ਕਰਤਾਰਪੁਰ, ਐਡਵੋਕੇਟ ਕਰਨਜੀਤ ਗਿੱਲ, ਰਿੰਕੂ ਵਰਮਾ ਆਦਿ ਹਾਜ਼ਰ ਸਨ। ਇਸ ਗੈਰਕਾਨੂੰਨੀ ਉਸਾਰੀ ਖਿਲਾਫ ਅੱਜ ‘ਆਪ’ ਆਗੂਆਂ ਨੇ ਪ੍ਰਸ਼ਾਸਨ ਨੂੰ ਲਿਖਤ ਸ਼ਿਕਾਇਤ ਦਿੱਤੀ ਤਾਂ ਜੋ ਉਕਤ ਮਾਮਲੇ ਵਿਚ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ ਚੰਨੀ ਸਰਕਾਰ ਸਮੇਂ ਮੁ…