ਆਪ ਦੇ ਉਮੀਦਵਾਰ ਕੰਵਰ ਸੰਧੂ ਤੇ ਸਮਰਥਕਾਂ ਵੱਲੋਂ ਐਸਡੀਐਮ ਕੰਪਲੈਕਸ ਦੇ ਬਾਹਰ ਰੋਸ ਪ੍ਰਦਰਸ਼ਨ

ਮੁੱਖ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਰਿਟਰਨਿੰਗ ਅਫ਼ਸਰ ਦੀ ਬਦਲੀ ਕਰਨ ਦੀ ਮੰਗ

ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ, ਸਾਰਾ ਕੰਮ ਪਾਰਦਾਸ਼ਤਾ ਨਾਲ ਹੋ ਰਿਹੈ: ਗੁਰਮੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਖਰੜ, 15 ਜਨਵਰੀ:
ਖਰੜ ਵਿਧਾਨ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਵਰ ਸੰਧੂ ਵੱਲੋਂ ਇਸ ਹਲਕੇ ਵਿੱਚ ਤਾਇਨਾਤ ਪੁਲੀਸ ਅਫ਼ਸਰਾਂ ਵੱਲੋਂ ਕੀਤੇ ਜਾ ਰਹੇ ਪੱਖਪਾਤ ਨੂੰ ਲੈ ਕੇ ਅੱਜ ਇੱਥੇ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਦੇ ਦਫ਼ਤਰ ਦੇ ਬਾਹਰ ਆਪਣੇ ਸਾਥੀਆਂ ਸਮੇਤ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਚੋਣ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਇੱਥੋਂ ਬਦਲਿਆ ਜਾਵੇ। ਇਸ ਸਬੰਧੀ ਉਨ੍ਹਾਂ ਮੁੱਖ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਭੇਜੀ ਗਈ ਹੈ।
ਸ੍ਰੀ ਕੰਵਰ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹ ਅੱਜ ਇੱਥੇ ਆਪਣੇ ਸਮਰੱਥਕਾਂ ਨਾਲ ਰਿਟਰਨਿੰਗ ਅਫ਼ਸਰ ਨੂੰ ਇਹ ਦੱਸਣ ਆਏ ਹਨ ਅਤੇ ਉਨ੍ਹਾਂ ਨੂੰ ਵਾਲੰਟੀਅਰ, ਵਰਕਰਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਪੁਲੀਸ ਵੱਲੋਂ ਨਿਰਪੱਖਤਾ ਨਾਲ ਡਿਊਟੀ ਨਹੀਂ ਨਿਭਾਈ ਜਾ ਰਹੀ ਬਲਕਿ ਉਨ੍ਹਾਂ ਦੇ ਪੋਸਟਰ ਜੋ ਪ੍ਰਾਈਵੇਟ ਇਮਾਰਤਾ ’ਤੇ ਲੱਗੇ ਹੋਏ ਹਨ, ਉਨ੍ਹਾਂ ਨੂੰ ਖੁਰਚ-ਖੁਰਚ ਕੇ ਉਤਾਰਿਆ ਜਾ ਰਿਹਾ ਹੈ। ਇੱਥੋਂ ਤੱਕ ਉਨ੍ਹਾਂ ਦੇ ਸਮਰਥਕਾਂ ਵੱਲੋਂ ਜੋ ਪਾਰਟੀ ਦੇ ਬੈਨਰ, ਪੋਸਟਰ ਘਰਾਂ ਵਿੱਚ ਲਗਾਏ ਹੋਏ ਹਨ। ਉਹ ਵੀ ਜਬਰਦਸਤੀ ਉਤਾਰੇ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਪਿੰਡ ਪਲਹੇੜੀ, ਤਿਊੜ, ਸਿਆਮੀਪੁਰ, ਘੰਡੋਲੀ, ਨਵਾਂ ਗਰਾਓਂ ਸਮੇਤ ਪਿੰਡਾਂ ਵਿੱਚ ਲੱਗੇ ਹੋਏ ਹਨ ਪਰ ਉਨ੍ਹਾਂ ਨੂੰ ਉਤਾਰਿਆ ਨਹੀਂ ਗਿਆ ਹੈ। ਉਨ੍ਹਾਂ ਕਿਹਾ ਕਿ ਬਸਪਾ, ਅਕਾਲੀ ਦਲ, ਕਾਂਗਰਸ ਦੇ ਸਮੁੱਚੇ ਹਲਕੇ ਵਿੱਚ ਥਾਂ-ਥਾਂ ਪੋਸਟਰ, ਬੈਨਰ ਲੱਗੇ ਹੋਏ ਪਰ ਉਹ ਨਹੀਂ ਉਤਾਰੇ ਜਾ ਰਹੇ। ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਇਸ ਸਬੰਧੀ ਜ਼ਿੰਮੇਵਾਰ ਅਧਿਕਾਰੀਆਂ ਅਤੇ ਸਟਾਫ਼ ਦੇ ਖ਼ਿਲਾਫ਼ ਤੁਰੰਤ ਐਕਸ਼ਨ ਲਿਆ ਜਾਵੇ। ਉਧਰ, ਖਰੜ ਦੇ ਡੀਐਸਪੀ ਲਖਵੀਰ ਸਿੰਘ ਨੇ ਦੱਸਿਆ ਕਿ ਉਮੀਦਵਾਰਾਂ ਦੇ ਬੈਨਰ ਹਟਾਉਣ ਸਬੰਧੀ ਸਾਨੂੰ ਕੋਈ ਅਧਿਕਾਰੀ ਨਹੀਂ ਹੈ। ਜੇਕਰ ਕੋਈ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਹੈ ਤਾਂ ਚੋਣ ਕਮਿਸਨ ਦੀਆਂ ਹਦਾਇਤਾਂ ਮੁਤਾਬਕ ਪਹਿਲਾਂ ਹੀ ਗਠਿਤ ਕੀਤੀਆਂ ਟੀਮਾਂ ਵੱਲੋਂ ਰਿਪੋਰਟ ਆਉਣ ਤੋਂ ਬਾਅਦ ਕੇਸ ਦਰਜ ਕੀਤਾ ਜਾਂਦਾ ਹੈ।
ਖਰੜ ਦੇ ਅਸਿਸਟੈਟ ਰਿਟਰਨਿੰਗ ਅਫ਼ਸਰ ਗੁਰਮੰਦਰ ਸਿੰਘ ਨੇ ਆਪ ਦੇ ਉਮੀਦਵਾਰ ਕੰਵਰ ਸੰਧੂ ਨੂੰ ਭਰੋਸਾ ਦਿੱਤਾ ਕਿ ਚੋਣ ਅਮਲੇ ਵਿੱਚ ਤਾਇਨਾਤ ਕੀਤੇ ਗਏ ਅਧਿਕਾਰੀ, ਸੈਕਟਰ ਅਫ਼ਸਰ, ਕਰਮਚਾਰੀਆਂ, ਟੀਮਾਂ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹਾ ਹੈ ਬਲਕਿ ਸਾਰਾ ਕੰਮ ਪਾਰਦਰਸ਼ਤਾਂ ਅਨੁਸਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਗਰ ਕਿਤੇ ਕੋਈ ਸ਼ਿਕਾਇਤ ਹੈ ਤਾਂ ਉਹ ਤੁਰੰਤ ਆਰਓ ਨੂੰ ਸ਼ਿਕਾਇਤ ਕਰ ਸਕਦੇ ਹਨ ਅਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਬੈਨਰ, ਵਾਹਨ, ਨੁੱਕੜ ਮੀਟਿੰਗ, ਰੈਲੀਆਂ, ਲਾਊਡ ਸਪੀਕਰ, ਫਲੈਕਸ ਲਗਾਉਣ, ਸਾਇਜ਼ ਸਬੰਧੀ ਅਗਾਊਂ ਪ੍ਰਵਾਨਗੀ ਲੈਣਾ ਜਰੂਰੀ ਹੈ। ਇਸ ਮੌਕੇ ਆਪ ਦੇ ਯੂਥ ਵਿੰਗ ਦੇ ਆਗੂ ਜਗਦੇਵ ਸਿੰਘ ਮਲੋਆ, ਹਰਜੀਤ ਸਿੰਘ ਬੰਟੀ, ਨਵਦੀਪ ਸਿੰਘ ਬੱਬੂ, ਸੁਖਦੇਵ ਸਿੰਘ ਬਰੌਲੀ, ਹਰਿੰਦਰਪਾਲ ਸਿੰਘ ਜੌਲੀ, ਜਗਤਾਰ ਸਿੰਘ, ਕੁਲਵੰਤ ਗਿੱਲ, ਜਦਿੰਦਰ ਰਾਣਾ, ਕਾਂਤਾ ਸ਼ਰਮਾ, ਰਾਮ ਸਰੂਪ, ਪਰਮਜੀਤ ਸਿੰਘ ਸਵਾੜਾ, ਸੁਰਜੀਤ ਸਿੰਘ ਮਜਾਤੜੀ, ਵਕੀਲ ਅਮਰਿੰਦਰ ਸਿੰਘ ਸਮੇਤ ਆਪ ਦੇ ਹੋਰ ਵਾਲੰਟੀਅਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…