ਆਪ ਉਮੀਦਵਾਰ ਕੁਲਵੰਤ ਸਿੰਘ ਨੇ ਸ਼ਹਿਰ ਦੇ ਵੱਖ-ਵੱਖ ਫੇਜ਼ਾਂ ਵਿੱਚ ਚੋਣ ਪ੍ਰਚਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ:
ਚੋਣ ਪ੍ਰਚਾਰ ਦੇ ਆਖ਼ਰੀ ਦਿਨ ਅੱਜ ਆਪ ਦੇ ਉਮੀਦਵਾਰ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਆਪ ਦੇ ਵਰਕਰਾਂ ਤੇ ਅਹੁਦੇਦਾਰਾਂ ਲਾਲ ਫੇਜ਼-11 ਸਮੇਤ ਸੈਕਟਰ-68, ਫੇਜ਼-4 ਦਾ ਤੂਫਾਨੀ ਦੌਰਾ ਕੀਤਾ। ਕੁਲਵੰਤ ਸਿੰਘ ਦੇ ਇਸ ਤੂਫਾਨੀ ਦੌਰੇ ਦੇ ਦੌਰਾਨ ਜਿੱਥੋਂ ਜਿੱਥੋਂ ਵੀ ਕੁਲਵੰਤ ਸਿੰਘ ਦਾ ਕਾਫ਼ਲਾ ਗੁਜ਼ਰਿਆ, ਲੋਕਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਆਪ ਦੇ ਹੱਕ ਵਿੱਚ ਵੋਟਾਂ ਭੁਗਤਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਫੇਜ਼-11 ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਉਮੀਦਵਾਰ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ’ਚੋਂ ਬੇਰੁਜ਼ਗਾਰੀ ਤੋਂ ਪੱਕੇ ਤੌਰ ਤੇ ਦੂਰ ਕਰਨ ਦੇ ਲਈ, ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਠੀਕ ਰੱਖਣ ਦੇ ਲਈ, ਸਿਹਤ ਸਿਹਤ ਸੇਵਾਵਾਂ ਨੂੰ ਠੀਕ ਕਰਨ ਦੇ ਲਈ ਅਤੇ ਐਜੂਕੇਸ਼ਨ ਸਿਸਟਮ ਵਿੱਚ ਵੱਡੇ ਸੁਧਾਰ ਦੀ ਲੋੜ ਹੈ ਅਤੇ ਇਹ ਬਦਲ ਸਿਰਫ਼ ਅਤੇ ਸਿਰਫ਼ ਪੰਜਾਬ ਵਿੱਚ ਆਪ ਹੀ ਦੇ ਸਕਦੀ ਹੈ। ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸਭ ਦੇ ਚਲਦਿਆਂ ਅਤੇ ਪੰਜਾਬ ਦੇ ਲੋਕਾਂ ਨੇ ਵੀ ਇਹ ਲੋੜ ਮਹਿਸੂਸ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵਿਚਲੇ ਦਿੱਲੀ ਮਾਡਲ ਨੂੰ ਪੰਜਾਬ ਵਿਚ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਸ ਕਰਕੇ ਉਹ ਪੰਜਾਬ ਦਾ ਅਗਲਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਣਾਉਣ ਜਾ ਰਹੇ ਹਨ।
ਇਸ ਮੌਕੇ ਆਪ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਲੋਕੀਂ ਖ਼ਾਸ ਕਰਕੇ ਮੁਹਾਲੀ ਦੇ ਲੋਕੀਂ ਬਦਲ ਚਾਹੁੰਦੇ ਹਨ, ਕਿਉਂਕਿ ਪਿਛਲੇ 15 ਵਰ੍ਹਿਆਂ ਤੋਂ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਦਾ ਰਤਾ ਭਰ ਵੀ ਵਿਕਾਸ ਨਹੀਂ ਕੀਤਾ। ਬੱਬੀ ਬਾਦਲ ਨੇ ਕਿਹਾ ਕਿ ਬਤੌਰ ਸਿਹਤ ਮੰਤਰੀ ਹੁੰਦਿਆਂ ਬਲਬੀਰ ਸਿੰਘ ਸਿੱਧੂ, ਜਦੋਂ ਜਦੋਂ ਵੀ ਲੋਕਾਂ ਨੇ ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਦੇ ਪ੍ਰਭਾਵ ਦੇ ਕਾਰਨ ਲੋੜ ਮਹਿਸੂਸ ਕੀਤੀ ਤਾਂ ਬਲਬੀਰ ਸਿੰਘ ਸਿੱਧੂ ਹਮੇਸ਼ਾਂ ਟਾਲਾ ਵੱਟਦੇ ਰਹੇ। ਬੱਬੀ ਬਾਦਲ ਨੇ ਕਿਹਾ ਕਿ ਬਲਬੀਰ ਸਿੰਘ ਸਿੱਧੂ ਨੇ ਆਪਣੇ ਘਰ ਦੇ ਬਾਹਰ ਕੋਰੋਨਾ ਕਾਲ ਵੇਲੇ ਇਹ ਲਿਖਵਾ ਰੱਖਿਆ ਸੀ ਕਿ ਉਹ ਕਿਸੇ ਨੂੰ ਮਿਲ ਨਹੀਂ ਸਕਦੇ। ਕੁਲਵੰਤ ਸਿੰਘ ਦੇ ਇਸ ਤੂਫਾਨੀ ਦੌਰੇ ਨਾਲ ਹਰਸੁਖਇੰਦਰ ਸਿੰਘ ਬੱਬੀ ਬਾਦਲ ਤੋਂ ਇਲਾਵਾ ਆਪ ਦੇ ਸੀਨੀਅਰ ਨੇਤਾ ਅਤੇ ਜਨਰਲ ਸਕੱਤਰ ਪ੍ਰਭਜੋਤ ਕੌਰ, ਸੁਖਮਿੰਦਰ ਸਿੰਘ ਬਰਨਾਲਾ, ਰਣਜੀਤ ਸਿੰਘ ਬਰਾੜ ਮਿਰਜੇ ਕੇ, ਜਗਤਾਰ ਸਿੰਘ ਘੜੂੰਆਂ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਦੀ ਹਾਜ਼ਰੀ ਨੇ ਕੁਲਵੰਤ ਸਿੰਘ ਦੀ ਜਿੱਤ ਯਕੀਨੀ ਬਣਾ ਦਿੱਤੀ।

Load More Related Articles

Check Also

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ ਮੁਹਾਲੀ ਵਿੱਚ ਰੋਜ਼ਾਨਾ ਵੱਖ-ਵੱਖ…