ਜਗਤਪੁਰਾ ਵਿੱਚ ਆਪ ਉਮੀਦਵਾਰ ਸ਼ੇਰਗਿੱਲ ਨੂੰ ਪਿੰਡ ਵਾਸੀਆਂ ਨੇ ਲੱਡੂਆਂ ਨਾਲ ਤੋਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜਨਵਰੀ:
ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਚੋਣ ਮੁਹਿੰਮ ਨੂੰ ਅੱਜ ਉਦੋਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਪਿੰਡ ਜਗਤਪੁਰਾ ਵਿੱਚ ਲੋਕਾਂ ਦੇ ਠਾਠਾਂ ਮਾਰਦੇ ਇੱਕਠ ਨੇ ਸ੍ਰੀ ਸ਼ੇਰਗਿੱਲ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ ਉਨ੍ਹਾਂ ਨੂੰ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਮੰਨਾ ਸਿੰਘ, ਪਰਮਿੰਦਰ ਸਿੰਘ ਕੁਰੜੀ ਦੀ ਅਗਵਾਈ ਵਿੱਚ ਪਿੰਡ ਬਾਕਰਪੁਰ, ਜਗਤਪੁਰਾ, ਕੰਬਾਲੀ, ਕੰਬਾਲਾ ਅਤੇ ਸਫੀਪੁਰ ਦੇ ਸੈਂਕੜੇ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਸ੍ਰੀ ਸ਼ੇਰਗਿੱਲ ਨੇ ਕਿਹਾ ਕਿ ਮੁਹਾਲੀ ਵਿਧਾਨ ਸਭਾ ਹਲਕੇ ਵਿੱਚ ਆਪ ਪਾਰਟੀ ਦੀ ਇਹ ਦੂਜੀ ਚੋਣ ਹੈ। ਇਸ ਤੋਂ ਪਹਿਲਾਂ ਸਾਲ 2014 ਵਿੱਚ ਹੋਈ ਲੋਕ ਸਭਾ ਚੋਣ ਮੌਕੇ ਇਸ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਦੇ ਕੇ ਕਾਂਗਰਸ ਅਤੇ ਅਕਾਲੀ ਦਲ ਨੂੰ ਮੁਹਾਲੀ ਵਿੱਚ ਕਰਾਰੀ ਹਾਰ ਦਿੱਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਲੀਡ ਨੂੰ ਐਤਕੀਂ ਦੁਗਣਾ ਕਰਕੇ ਆਪ ਇਸ ਹਲਕੇ ਦੀ ਚੋਣ ਜਿੱਤ ਕੇ ਮੁੜ ਇਤਿਹਾਸ ਦੁਹਰਾਏਗੀ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਇਹ ਪ੍ਰਚਾਰ ਝੂਠਾ ਹੈ ਕਿ ਉਨ੍ਹਾਂ ਦਾ ਉਮੀਦਵਾਰ ਪਿਛਲੇ 10 ਸਾਲ ਤੋਂ ਕਦੇ ਨਹੀਂ ਹਾਰਿਆ। ਉਨ੍ਹਾਂ ਨਾਲ ਹੀ ਅਕਾਲੀ-ਭਾਜਪਾ ਨੂੰ ਰਗੜਾ ਲਗਾਉਂਦਿਆਂ ਕਿਹਾ ਕਿ ਇਸ ਗੱਠਜੋੜ ਦਾ ਬੌਧਿਕ ਦਿਵਾਲਾ ਨਿਕਲ ਗਿਆ ਹੈ ਕਿ ਇਹ ਆਪਣੇ ਮੋਹਾਲੀ ਤੋਂ ਜਿੱਤੇ ਹੋਏ ਕੌਂਸਲਰਾਂ ਅਤੇ ਦੂਜੀ ਲੀਡਰਸ਼ਿਪ ਉੱਤੇ ਭਰੋਸਾ ਨਾ ਕਰਦਿਆਂ ਇਥੋਂ ਇੱਕ ਬਿਊਰੋਕਰੇਟਸ ਨੂੰ ਚੋਣ ਮੈਦਾਨ ਵਿੱਚ ਲੈ ਕੇ ਆਇਆ ਹੈ। ਪੰਜਾਬ ਦੇ ਲੋਕ ਅਫ਼ਸਰੀਆਂ ਹੰਢਾਉਣ ਵਾਲੇ ਲੋਕਾਂ ਨੂੰ ਸਿਆਸਤ ’ਚੋਂ ਪਹਿਲਾਂ ਹੀ ਨਕਾਰ ਚੁੱਕੇ ਹਨ। ਇਸ ਮੌਕੇ ਕਰਨਲ ਰੰਧਾਵਾ, ਮੇਜਰ ਸਿੰਘ ਸ਼ੇਰਗਿੱਲ, ਨਿਰਮਲ ਸਿੰਘ, ਬਹਾਦੁਰ ਸਿੰਘ ਚਾਹਲ, ਨਛੱਤਰ ਸਿੰਘ ਸਿੱਧੂ, ਮਲਕੀਤ ਸਿੰਘ ਬਾਠ, ਬਲਦੇਵ ਸਿੰਘ ਮਾਨ, ਸ੍ਰੀਮਤੀ ਆਰਤੀ ਸ਼ਰਮਾ, ਅਮਰਜੀਤ ਕੌਰ ਗਰੇਵਾਲ, ਨਛੱਤਰ ਸਿੰਘ ਬੈਦਵਾਨ ਅਤੇ ਹੋਰ ਆਪ ਵਾਲੰਟੀਅਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…