ਆਪ ਕੌਂਸਲਰਾਂ ਨੇ ਪ੍ਰਧਾਨ ’ਤੇ ਲਾਇਆ ਅਧਿਕਾਰੀਆਂ ਨਾਲ ਮਿਲ ਕੇ ਲੱਖਾਂ ਰੁਪਏ ਦਾ ਘਪਲਾ ਕਰਨ ਦਾ ਦੋਸ਼

ਕੌਂਸਲ ਪ੍ਰਧਾਨ ਜੀਤੀ ਪਡਿਆਲਾ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ

ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ:
ਨਗਰ ਕੌਂਸਲ ਕੁਰਾਲੀ ਵਿੱਚ ਚੱਲ ਰਹੇ ਕਥਿਤ ਭਰਿਸ਼ਟਾਚਾਰ ਸਬੰਧੀ ਆਮ ਆਦਮੀ ਪਾਰਟੀ ਦੇ ਮੌਜੂਦਾ ਕੌਂਸਲਰਾਂ ਵੱਲੋਂ ਮੌਜੂਦਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਉਤੇ ਅਧਿਕਾਰੀਆਂ ਅਤੇ ਪ੍ਰਾਈਵੇਟ ਠੇਕੇਦਾਰਾਂ ਨਾਨ ਮਿਲੀਭੁਗਤ ਕਰਕੇ ਵਿਕਾਸ ਦੇ ਨਾਂ ਉੱਤੇ ਲੱਖਾਂ ਰੁਪਏ ਦੇ ਘਪਲੇ ਕਰਨ ਦਾ ਦੋਸ਼ ਲਗਾਇਆ ਹੈ। ਅੱਜ ਮੁਹਾਲੀ ਪ੍ਰੈਸ ਕਲੱਬ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਗੱਲਬਾਤ ਕਰਦਿਆਂ ਕੌਂਸਲਰ ਬਹਾਦਰ ਸਿੰਘ ਵਾਰਡ ਨੰਬਰ-10, ਨੰਦੀਪਾਲ ਬਾਨਸਲ ਵਾਰਡ ਨੰਬਰ-6, ਕਸ਼ਮੀਰ ਸਿੰਘ ਐਮਸੀ ਵਾਰਡ ਨੰਬਰ-12, ਪ੍ਰਦੀਪ ਕੁਮਾਰ ਰੂੜਾ ਸਾਬਕਾ ਐਮਸੀ, ਰਾਣਾ ਹਰੀਸ਼ ਕੁਮਾਰ ਮੌਜੂਦਾ ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ, ਨਵਦੀਪ ਸਿੰਘ ਸੈਣੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਅਸ਼ਵਨੀ ਕੁਮਾਰ ਪਤੀ ਭਾਵਨਾ ਸ਼ਰਮਾ ਐਮਸੀ ਵਾਰਡ ਨੰਬਰ-9 ਨੇ ਦੱਸਿਆ ਕਿ ਨਗਰ ਕੌਂਸਲ ਕੁਰਾਲੀ ਵਿੱਚ ਲੱਖਾਂ ਰੁਪਏ ਦੇ ਘਪਲੇ ਹੋ ਰਹੇ ਹਨ,ਜਿਸਦੀ ਦੀ ਜਾਂਚ ਵਿਜੀਲੈਂਸ ਬਿਊਰੋ ਵੱਲੋਂ ਤੁਰੰਤ ਕਰਵਾਈ ਜਾਵੇ ਅਤੇ ਸ਼ਹਿਰ ਦਾ ਅਜਾਈਂ ਜਾ ਰਿਹਾ ਪੈਸਾ ਬਚਾਇਆ ਜਾਵੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸ਼ਹਿਰ ਕੁਰਾਲੀ ਦੀ ਆਬਾਦੀ 50 ਹਜਾਰ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਕੁਰਾਲੀ ਵਿਖੇ ਵਿਕਾਸ ਕਾਰਜਾਂ ਦੇ ਨਾਂ ਉੱਤੇ ਮਿਲੀਭੁਗਤ ਕਰਕੇ ਕਥਿਤ ਤੌਰ ਉੱਤੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵੱਲੋਂ ਪ੍ਰਾਈਵੇਟ ਅਤੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਲੁੱਟਿਆ ਜਾ ਰਿਹਾ ਹੈ ਅਤੇ ਬਿਨਾਂ ਕੰਮ ਕੀਤਿਆਂ ਉਨ੍ਹਾਂ ਦੀਆਂ ਅਦਾਇਗੀਆਂ ਕਰਕੇ ਕਿਵੇਂ ਕੁਰੱਪਸ਼ਨ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਇਹ ਘਪਲੇ ਦਾ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਉਨ੍ਹਾਂ ਵੱਲੋਂ ਮਿਤੀ 17-8-2024 ਨੂੰ ਪ੍ਰਿੰਸੀਪਲ ਸਕੱਤਰ ਸਥਾਨਕ ਸਰਕਾਰਾਂ ਤੋਂ ਨਗਰ ਕੌਂਸਲ ਕੁਰਾਲੀ ਵਿੱਚ ਹੋਰ ਇਹ ਕੰਮਾਂ ਸਬੰਧੀ ਆਰਟੀਏ ਤਹਿਤ ਸੂਚਨਾ ਮੰਗੀ।
ਸੂਚਨਾ ਤਹਿਤ ਪਤਾ ਲੱਗਿਆ ਕਿ ਵਾਰਡ ਨੰਬਰ 12 ਦੇ ਦੋ ਕੰਮ ਜਿਸ ਦੀ ਅਨੁਮਾਨਤ ਲਾਗਤ 50 ਲੱਖ ਰੁਪਏ ਹੈ, ਕਰਕੇ ਆਵਾਂ ਮੈਂ ਕੰਸਟਰਕਸ਼ਨ ਆਫ਼ ਪ੍ਰੋਟੈਕਸ਼ਨ ਵਾਲ ਐਂਡ ਬਿਊਟੀਫਿਕੇਸ਼ਨ ਆਫ ਪ੍ਰੋਸੈਸਿੰਗ ਡੰਪ ਸਾਈਟਸ ਇਨਕਲੂਡਿੰਗ ਬਫਰ ਜੋਨ ਤਿੰਨ ਲੇਅਰ ਪਲਾਂਟੇਸ਼ਨ ਅਨੁਮਾਨਤ ਲਾਗਤ 12.50 ਲੱਖ ਰੁਪਏ ਜਿਸ ਵਿੱਚ ਸਾਢੇ 450 ਫੁੱਟ ਦੀ ਦੀਵਾਰ ਅਤੇ ਇੱਕ ਕਮਰੇ ਦੀ ਉਸਾਰੀ ਹੋਣੀ ਸੀ, ਇਹ ਕੰਮ ਜੋ ਕਿ ਲਗਭਗ 62.20 ਲੱਖ ਰੁਪਏ ਦੇ ਸਨ ਜਦੋਂ ਕਿ ਮੌਕੇ ਤੇ ਇੱਕ ਰੁਪਏ ਦਾ ਵੀ ਕੰਮ ਨਹੀਂ ਹੋਇਆ ਤੇ ਇਨ੍ਹਾਂ ਨਾ ਹੋਏ ਕੰਮਾਂ ਦੀਆਂ 62.20 ਲੱਖ ਰੁਪਏ ਦੀਆਂ ਅਦਾਇਗੀਆਂ ਕਰਕੇ ਨਗਰ ਕੌਂਸਲ ਕੁਰਾਲੀ ਨੂੰ ਵਿੱਤੀ ਘਾਟਾ ਪਾਇਆ ਗਿਆ।
ਉਨ੍ਹਾਂ ਦੱਸਿਆ ਜਦੋਂ ਕਿ ਇਨ੍ਹਾਂ ਪਹਿਲੇ ਦੋਨਾਂ ਐਸਟੀਮੇਟਾਂ ਵਿੱਚ ਪੇਵਰ ਬਲਾਕ ਲਗਾਉਣੇ ਸਨ, ਜਦੋਂ ਕਿ ਐਸਟੀਮੇਟਮ ਮੁਤਾਬਿਕ 17.50 ਲੱਖ ਰੁਪਏ ਦੇ 32 ਹਜਾਰ ਵਰਗ ਫੁੱਟ ਪੇਵਰ ਲਾਉਣੇ ਸੀ, ਪਰ ਮੌਕੇ ਤੇ ਇੱਕ ਵੀ ਪੇਪਰ ਬਲਾਕ ਨਹੀਂ ਲਾਇਆ ਗਿਆ। ਮੁਹੱਲਾ ਨਿਵਾਸੀਆਂ ਵੱਲੋਂ ਇਸ ਕੰਮ ਸਬੰਧੀ ਸਾਨੂੰ ਦਰਖਾਸਤ ਦਿੱਤੀ ਗਈ ਅਤੇ ਨਾਲ ਹੀ 12.50 ਲੱਖ ਰੁਪਏ ਦੇ ਵਿਕਾਸ ਕਾਰਜ ਨਹੀਂ ਕੀਤੇ ਗਏ, ਜਦੋਂਕਿ ਕੰਮ ਦੀ ਅਦਾਇਗੀ ਵੀ ਠੇਕੇਦਾਰ ਨੂੰ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਠੇਕੇਦਾਰਾਂ ਨਾਲ ਮਿਲ ਕੇ ਸ਼ਰ੍ਹੇਆਮ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਕੁਰਾਲੀ ਵੱਲੋਂ ਮਿਤੀ 01-01- 2022 ਤੋਂ 01-08- 2024 ਤੱਕ ਕੀਤੇ ਸਮੂਹ ਵਿਕਾਸ ਕਾਰਜ, ਜਿਹੜੇ 20-20 ਹਜ਼ਾਰ ਤੱਕ ਦੀਆਂ ਕੋਟੇਸ਼ਨਾਂ ਰਾਹੀਂ ਕਰਵਾਏ ਗਏ ਸਨ, ਉਨ੍ਹਾਂ ਬਾਰੇ ਵੀ ਕੋਈ ਸੂਚਨਾ ਮੁਹੱਈਆ ਨਹੀਂ ਕਰਵਾਈ ਗਈ। ਇਸ ਤਰ੍ਹਾਂ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਲੋਕਾਂ ਤੋਂ ਟੈਕਸਾਂ ਦੇ ਰੂਪ ਵਿਚ ਵਸੂਲ ਕੀਤੀ ਖੂਨ ਪਸੀਨੇ ਦੀ ਕਮਾਈ ਦਾ ਦੁਰਉਪਯੋਗ ਕੀਤਾ ਗਿਆ। ਇਸਦੇ ਨਾਲ ਹੀ ਸਰਕਾਰੀ ਹੁਕਮਾਂ ਦੀ ਸ਼ਰ੍ਹੇਆਮ ਉਲੰਘਣਾ ਕੀਤੀ ਗਈ।
ਇਸ ਦੌਰਾਨ ਸਮੂਹ ਕੌਂਸਲਰਾਂ ਨੇ ਮੀਡੀਆ ਰਾਹੀਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਸਥਾਨਕ ਸਰਕਾਰਾਂ ਵਿਭਾਗ ਦੀ ਵਿਜੀਲੈਂਸ ਨੂੰ ਛੱਡ ਕੇ ਸਟੇਟ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ ਦੇ ਸੰਬੰਧ ਵਿੱਚ ਮਿਤੀ 17-9-2024 ਨੂੰ ਪ੍ਰਿੰਸੀਪਲ ਸਕੱਤਰ, ਸਥਾਨਕ ਸਰਕਾਰਾਂ ਪੰਜਾਬ ਨੂੰ ਇਨ੍ਹਾਂ ਘਪਲਿਆਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਲਿਖਿਆ ਸੀ ਪ੍ਰੰਤੂ ਵਿਭਾਗ ਵੱਲੋਂ ਕੋਈ ਵੀ ਜਾਂਚ ਪੜਤਾਲ ਨਹੀਂ ਕਰਵਾਈ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਐਚਸੀ ਅਰੋੜਾ ਦੇ ਰਾਹੀਂ ਮਿਤੀ 06-10-2024 ਨੂੰ ਪ੍ਰਿੰਸੀਪਲ ਸਕੱਤਰ ਸਥਾਨਕ ਸਰਕਾਰਾਂ ਅਤੇ ਚੀਫ਼ ਵਿਜੀਲੈਂਸ ਅਫ਼ਸਰ ਸਥਾਨਕ ਸਰਕਾਰਾਂ ਨੂੰ ਇੱਕ ਲੀਗਲ ਨੋਟਿਸ ਭੇਜਿਆ ਗਿਆ, ਪ੍ਰੰਤੂ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇੱਕ ਰਿਕਟਰ ਪਟੀਸ਼ਨ ਨੰਬਰ 30407 ਮਿਤੀ 28-10-2024 ਹਾਈ ਕੋਰਟ ਵਿੱਚ ਦਾਇਰ ਕੀਤੀ ਗਈ, ਜਿਸ ਨੂੰ ਅਦਾਲਤ ਵੱਲੋਂ ਮਨਜ਼ੂਰ ਕਰਦੇ ਹੋਏ ਮਿਤੀ 06-02-2025 ਤੱਕ ਸਥਾਨਕ ਸਰਕਾਰਾਂ ਵਿਭਾਗ ਤੋਂ ਜਵਾਬ ਮੰਗਿਆ ਹੈ।
ਉਧਰ, ਦੂਜੇ ਪਾਸੇ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਉਕਤ ਸਾਰੇ ਦੋਸ਼ਾਂ ਨੂੰ ਮਨਘੜਤ ਅਤੇ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜੇਕਰ ਉਹ ਗਲਤ ਹੁੰਦੇ ਤਾਂ ਕਿਸੇ ਵੇਲੇ ਵੀ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾ ਸਕਦੇ ਸਨ। ਉਨ੍ਹਾਂ ਨੇ ਉਲਟਾ ‘ਆਪ’ ਕੌਂਸਲਰਾਂ ’ਤੇ ਦੋਸ਼ ਲਾਇਆ ਕਿ ਉਹ ਜਾਣ-ਬੁੱਝ ਕੇ ਵਿਕਾਸ ਕਾਰਜਾਂ ਵਿੱਚ ਅੜਿੱਕਾ ਪਾ ਰਹੇ ਹਨ ਅਤੇ ਗਲਤ ਦੂਸ਼ਣਬਾਜ਼ੀ ਕਰਕੇ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਛੁਪਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਰਾਲੀ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ, ਸ਼ਹਿਰ ਦਾ ਵਿਕਾਸ ਕੌਣ ਕਰਵਾ ਰਿਹਾ ਹੈ ਅਤੇ ਕਿਹੜੇ ਲੋਕ ਵਿਕਾਸ ਕੰਮਾਂ ਵਿੱਚ ਰੁਕਾਵਟਾਂ ਖੜੀਆਂ ਕਰ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…