ਆਪ ਨੇ ਆਪਣੇ ਦਲਿਤ ਵਿਧਾਇਕ ਤੇ ਮੰਤਰੀ ਬਦਨਾਮੀ ਨਾਲ ਰਗੜੇ: ਜਸਵੀਰ ਸਿੰਘ ਗੜ੍ਹੀ

23 ਓਬੀਸੀ ਵਿਧਾਇਕ ਪਿਛੜੀਆਂ ਸ਼੍ਰੇਣੀਆਂ ਦੇ ਹੱਕਾਂ ਦੇ ਮੁੱਦਿਆਂ ਤੇ ਘੂਕ ਸੁੱਤੇ: ਗੜ੍ਹੀ

12 ਲੱਖ ਨੀਲੇ ਕਾਰਡ ਕੱਟਕੇ ਗਰੀਬਾਂ ਨਾਲ ਕੀਤਾ ਧੋਖਾ – ਵਿਧਾਇਕ ਨਛੱਤਰ ਪਾਲ

ਨਬਜ਼-ਏ-ਪੰਜਾਬ ਬਿਊਰੋ, ਜਲੰਧਰ 13 ਅਗਸਤ:
ਬਸਪਾ ਪੰਜਾਬ ਵਲੋਂ ਜਲੰਧਰ ਦੀ ਬੂਟਾਂਮੰਡੀ ਵਿੱਚ ਵਿਸ਼ਾਲ ਦਲਿਤ ਮਹਾਂਪੰਚਾਇਤ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਹੋਈ ਜਿਸ ਵਿਚ ਆਮ ਆਦਮੀ ਪਾਰਟੀ ਸਰਕਾਰ ਦੀ ਦਲਿਤ ਵਿਰੋਧੀ ਨੀਤੀਆਂ ਅਤੇ ਪੰਜਾਬ ਪੁਲਿਸ ਦੀ ਗੁੰਡਾਗਰਦੀ ਖਿਲਾਫ਼ ਰੋਸ ਮਾਰਚ ਕੀਤਾ ਅਤੇ ਗਵਰਨਰ ਦੇ ਨਾਮ ਮੈਮੋਰੰਡਮ ਏਡੀਸੀ ਰਾਹੀਂ ਦਿੱਤਾ ਗਿਆ। ਬਸਪਾ ਪੰਜਾਬ ਪ੍ਰਧਾਨ ਸ ਗੜ੍ਹੀ ਨੇ ਕਿਹਾ ਕਿ ਆਪ ਸਰਕਾਰ ਇੰਨੀ ਦਲਿਤ ਵਿਰੋਧੀ ਹੈ ਕਿ ਆਪ ਪਾਰਟੀ ਨੇ ਖੁਦ ਦੇ ਦਲਿਤ ਵਿਧਾਇਕ ਤੇ ਮੰਤਰੀ ਬਦਨਾਮੀ ਨਾਲ ਰਗੜੇ ਜਿਸ ਸਾਬਕਾ ਮੰਤਰੀ ਫੌਜਾਂ ਸਿੰਘ ਸਰਾਰੀ, ਵਿਧਾਇਕ ਸਰਬਜੀਤ ਕੌਰ ਮਾਣੂੰਕੇ ਜਗਰਾਓਂ, ਵਿਧਾਇਕ ਲਾਭ ਸਿੰਘ ਉਘਿਕੇ ਭਦੌੜ, ਵਿਧਾਇਕ ਅਮੋਲਕ ਸਿੰਘ ਜੈਤੋ, ਵਿਧਾਇਕ ਅਮਿਤ ਰਤਨ ਕੋਟਫੱਤਾ ਬਠਿੰਡਾ, ਵਿਧਾਇਕ ਸ਼ੀਤਲ ਆਂਗੁਰਾਲ ਜਲੰਧਰ, ਮੰਤਰੀ ਲਾਲ ਚੰਦ ਕਟਾਰੁਚੱਕ, ਵਿਧਾਇਕ ਦੇਵ ਮਾਨ ਨਾਭਾ ਆਦਿ ਪ੍ਰਮੁੱਖ ਹਨ। ਜਦੋਂਕਿ ਓਬੀਸੀ ਸ਼੍ਰੇਣੀਆਂ ਦੇ 23 ਐੱਮਐੱਲਏ ਸਰਕਾਰ ਵਿੱਚ ਹਨ। ਸਰਕਾਰ ਦਾ ਸਪੀਕਰ ਤੇ ਡਿਪਟੀ ਸਪੀਕਰ ਦੋਨੋ ਪਿਛੜੀਆਂ ਸ਼੍ਰੇਣੀਆਂ ਤੋਂ ਹਨ। ਪਿਛਲੇ 18ਮਹੀਨਿਆਂ ਤੋਂ ਓਬੀਸੀ ਜਮਾਤਾਂ ਲਈ ਦੋ ਸਬਦ ਨਹੀਂ ਬੋਲੇ ਗਏ। ਸ ਗੜ੍ਹੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਦਲਿਤ ਵਿਰੋਧੀ ਨੀਤੀਆਂ ਦਾ ਖੁਲਾਸਾ ਕਰਕੇ ਸਰਕਾਰ ਦਾ ਮੁਕਾਬਲਾ ਕਰਨ ਲਈ ਬਸਪਾ ਫ਼ੌਜ ਦੀ ਲਾਮਬੰਦੀ ਲਈ ਪਿੰਡ ਪਿੰਡ ਸੰਗਠਨ ਭਰਤੀ ਲਈ ਰੂਪ ਰੇਖਾ ਦਾ ਐਲਾਨ ਕੀਤਾ ਗਿਆ ਹੈ, ਜਿਸ ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ।
ਬਸਪਾ ਵਿਧਾਇਕ ਡਾ ਨਛੱਤਰ ਪਾਲ ਨੇ ਕਿਹਾ ਕਿ 12ਲੱਖ ਗਰੀਬਾਂ ਦੇ ਨੀਲੇ ਕਾਰਡ ਕੱਟਕੇ ਆਮ ਲੋਕਾਂ ਨਾਲ ਸਰਕਾਰ ਨੇ ਧੋਖਾ ਕੀਤਾ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਵਿਦਿਆਰਥੀਆਂ ਨਾਲ ਧੱਕਾ, ਰਖਵਾਕਰਨ ਨੀਤੀ ਲਾਗੂ ਨਾ ਕਰਕੇ ਦਲਿਤ ਕਰਮਚਾਰੀਆਂ ਤੇ ਅਧਿਕਾਰੀਆਂ ਨਾਲ ਧੱਕਾ ਕਰਨਾ, ਐਸ ਸੀ ਕਮਿਸ਼ਨ ਨੂੰ ਖੁੰਡਾ ਕਰਨਾ ਆਦਿ ਮੁੱਦੇ ਹਨ ਜੋਕਿ ਦਲਿਤ ਸਮਾਜ ਲਈ ਧੱਕਾ ਹਨ। ਸੂਬਾ ਇੰਚਾਰਜ ਸ਼੍ਰੀ ਅਜੀਤ ਸਿੰਘ ਭੈਣੀ ਨੇ ਕਿਹਾ ਕਿ ਓਬੀਸੀ ਜਮਾਤਾਂ ਦੀ ਆਬਾਦੀ ਪੰਜਾਬ ਵਿਚ 40% ਤੋਂ ਜਿਆਦਾ ਹੈ, ਇੱਥੇ ਮੰਡਲ ਕਮਿਸ਼ਨ ਰਿਪੋਰਟ ਲਾਗੂ ਕੀਤੀ ਜਾਵੇ ਤਾਂਕਿ ਓਬੀਸੀ ਜਮਾਤਾਂ ਨੂੰ ਨੌਕਰੀਆਂ ਅਤੇ ਵਿਦਿਅਕ ਅਦਾਰਿਆਂ ਵਿਚ 27%ਰਾਖਵਾਂਕਰਨ ਮਿਲ ਸਕੇ। ਸੂਬਾ ਜਨਰਲ ਸਕੱਤਰ ਸ਼੍ਰੀ ਬਲਵਿੰਦਰ ਕੁਮਾਰ ਤੇ ਸ਼੍ਰੀ ਗੁਰਲਾਲ ਸੈਲਾ ਨੇ ਕਿਹਾ ਕਿ ਜਲੰਧਰ ਵਿਚ ਪੁਲਿਸ ਪ੍ਰਸ਼ਾਸ਼ਨ ਦਾ ਰਵਇਆ ਦਲਿਤ ਵਿਰੋਧੀ ਹੈ ਜਿਸ ਵਿਚ 163 ਬਸਪਾ ਵਰਕਰਾਂ ਤੇ ਪਰਚੇ ਦਰਜ ਕਰਨਾ, ਅੰਬੇਡਕਰ ਪਾਰਕ ਦੇ ਮੁੱਦੇ ਤੇ ਪੁਲਿਸ ਵਲੋਂ ਬਸਪਾ ਆਗੂਆ ਨਾਲ ਗੁੰਡਾਗਰਦੀ ਕਰਨਾ ਆਦਿ ਨਾ ਬਰਦਾਸ਼ਤਯੋਗ ਹੈ।

ਬਸਪਾ ਨੇ ਐਲਾਨ ਕੀਤਾ ਕਿ ਅੱਜ ਪੁਲਿਸ ਦੀ ਗੁੰਡਾਗਰਦੀ ਖਿਲਾਫ਼ ਦਲਿਤ ਪੰਚਾਇਤ ਬੁਲਾਈ ਗਈ ਸੀ ਜੇਕਰ ਜਲੰਧਰ ਦੇ ਪ੍ਰਸ਼ਾਸ਼ਨ ਨੇ ਦਲਿਤ ਸਮਾਜ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਨਾ ਕੀਤਾ ਤਾਂ ਵੱਡੇ ਐਕਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਅੱਤ ਦੀ ਗਰਮੀ ਵਿੱਚ ਬਸਪਾ ਵਰਕਰਾਂ ਦਾ ਵਿਸ਼ਾਲ ਇਕੱਠ ਨੀਲੇ ਝੰਡਿਆਂ ਤੇ ਤਖਤੀਆਂ ਸਮੇਤ ਗਰਮਜੋਸ਼ੀ ਨਾਲ ਆਕਾਸ਼ ਗੂੰਜਦੇ ਨਾਹਰਿਆਂ ਨਾਲ ਸਰਕਾਰ ਖ਼ਿਲਾਫ਼ ਰੋਹ ਦਾ ਪ੍ਰਗਟਾਵਾ ਕਰ ਰਿਹਾ ਸੀ।

ਇਸ ਮੌਕੇ ਸੂਬਾ ਉਪ ਪ੍ਰਧਾਨ ਬਲਦੇਵ ਮਹਿਰਾ, ਸੂਬਾ ਜਨਰਲ ਸਕੱਤਰ ਗੁਰਮੇਲ ਚੁੰਬਰ, ਲਾਲ ਚੰਦ ਔਜਲਾ, ਤੀਰਥ ਰਾਜਪੁਰਾ, ਤਰਸੇਮ ਥਾਪਰ, ਪਰਮਜੀਤ ਮੱਲ, ਜਗਦੀਸ਼ ਸ਼ੇਰਪੁਰੀ, ਬਲਵਿੰਦਰ ਰੱਲ ਜਗਦੀਸ਼ ਦੀਸ਼ਾ, ਵਿਜੇ ਯਾਦਵ, ਪਰਵੀਨ ਬੰਗਾ, ਗੁਰਨਾਮ ਚੌਧਰੀ, ਰਾਜਾ ਰਾਜਿੰਦਰ ਸਿੰਘ, ਮਾ ਰਾਮ ਪਾਲ, ਠੇਕੇਦਾਰ ਰਾਜੇਂਦਰ ਸਿੰਘ, ਗੁਰਬਖਸ ਚੌਹਾਨ, ਹਰਿੰਦਰ ਸ਼ੀਤਲ, ਦਲਜੀਤ ਰਾਏ, ਸਰਬਜੀਤ ਜਾਫਰਪੁਰ, ਚਮਕੌਰ ਵੀਰ, ਡਾ ਮੱਖਣ ਸਿੰਘ, ਅਮਰਜੀਤ ਝਲੂਰ, ਦੇਸ ਰਾਜ ਜਰਮਨ, ਊਸ਼ਾ ਰਾਣੀ ਜਰਮਨ, ਡਾ ਜਸਪ੍ਰੀਤ, ਕੁਲਵੰਤ ਮਹਤੋ, ਜਗਜੀਤ ਛੜਵਰ, ਜੋਗਾ ਸਿੰਘ ਪਨੋਂਦੀਆ, ਬਲਵਿੰਦਰ ਬਿੱਟਾ, ਭਾਗ ਸਿੰਘ ਸਰਿਹ, ਸੰਤ ਰਾਮ ਮੱਲੀਆਂ, ਰਾਕੇਸ਼ ਦਾਤਾਰਪੁਰ, ਡਾ ਅਮਰਜੀਤ ਖੁੱਟਣ, ਹਰਭਜਨ ਸਿੰਘ ਦੂਲਮਾ, ਸ਼ੀਲਾ ਰਾਣੀ, ਮੀਨਾ ਰਾਣੀ, ਹਰਦੇਵ ਕੌਰ ਸ਼ਾਂਤ, ਜੇਪੀ ਭਗਤ, ਦਰਸ਼ਨ ਸਿੰਘ ਝਲੂਰ, ਤਾਰਾ ਚੰਦ ਭਗਤ, ਧਰਮਪਾਲ ਭਗਤ, ਸੁਰਜੀਤ ਸਿੰਘ ਭੈੱਲ, ਜਗਦੀਸ਼ ਦੁੱਗਲ, ਓਂਕਾਰ ਝੰਮਤ, ਐਡਵੋਕੇਟ ਚਰਨਜੀਤ ਘਈ, ਰੱਤੂ ਰੰਧਾਵਾ, ਰੂਪ ਲਾਲ ਧੀਰ, ਬਲਵਿੰਦਰ ਬਿੱਟੂ ਮਨੀ ਮਾਲਵਾ, ਪ੍ਰੀਆ ਅੰਬੇਡਕਰ, ਪੰਮੀ ਰੁੜਕਾ, ਪ੍ਰੇਮਲਤਾ, ਪ੍ਰੀਆ ਬੰਗਾ, ਕੇਵਲ ਸਿੰਘ ਸੈਦੋਕੇ, ਲਾਲ ਸਿੰਘ ਸੁਲਹਾਣੀ, ਗੁਰਮੀਤ ਸਿੰਘ ਚੋਬਦਾਰਾਂ, ਠੇਕੇਦਾਰ ਹਰਭਜਨ ਬਜਹੇੜੀ, ਆਦਿ ਸ਼ਾਮਿਲ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…