Share on Facebook Share on Twitter Share on Google+ Share on Pinterest Share on Linkedin ਆਪ ਵੱਲੋਂ ਪੰਜਾਬ ਪਾਵਰਕੌਮ ਦੇ ਸੀਐਮਡੀ ਕੇ.ਡੀ. ਚੌਧਰੀ ਦੇ ਖ਼ਿਲਾਫ਼ ਚੋਣ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਪੰਜਾਬ ਸਰਕਾਰ ਵੱਲੋਂ ਬਾਦਲਾਂ ਦੇ ਹੋਟਲ ਲਈ ਸੜਕ ਬਣਾਉਣ ਦਾ ਨੋਟੀਫਿਕੇਸ਼ਨ ਫੌਰੀ ਰੱਦ ਕਰਨ ਦੀ ਮੰਗ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਜਨਵਰੀ: ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੀਐਮਡੀ ਕੇ.ਡੀ. ਚੌਧਰੀ ਦੇ ਖ਼ਿਲਾਫ਼ ਸਖ਼ਤ ਨੋਟਿਸ ਲਿਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਚੌਧਰੀ ਸੱਤਾਧਾਰੀ ਧਿਰ ਅਕਾਲੀ ਦਲ ਦੇ ਆਗੂਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮਾਲ ਮੰਤਰੀ ਬਿਕਰਮ ਮਜੀਠੀਆ ਦੀ ਹਮਾਇਤ ਕਰ ਰਹੇ ਹਨ। ਅੱਜ ਇੱਥੇ ਆਪ ਦੇ ਬੁਲਾਰੇ ਚੰਦਰ ਸੁਤਾ ਡੋਗਰਾ ਨੇ ਕਿਹਾ ਕਿ ਕੇ.ਡੀ. ਚੌਧਰੀ ਸ਼ਾਇਦ ਭਾਰਤ ਦੇ ਅਜਿਹੇ ਇਕਲੌਤੇ ਸਰਕਾਰੀ ਅਧਿਕਾਰੀ ਹਨ, ਜਿਨਾਂ ਦੀ ਸੇਵਾਮੁਕਤ ਦੀ ਉਮਰ ਹੱਦ ਵਧਾ ਕੇ 20 ਦਸੰਬਰ ਨੂੰ 67 ਸਾਲ ਕੀਤੀ ਗਈ ਹੈ, ਜਦੋਂ ਕਿ ਸੰਵਿਾਧਨਕ ਅਹੁਦਿਆਂ ਉੱਤੇ ਤਾਇਨਾਤ ਵਿਅਕਤੀ 65 ਸਾਲ ਤੋਂ ਉਤੇ ਕੰਮ ਨਹੀਂ ਕਰ ਸਕਦੇ ਹਨ। ਉਨਾਂ ਕਿਹਾ ਕਿ ਚੌਧਰੀ ਦੇ ਕਾਰਜਕਾਲ ਵਿੱਚ ਵਾਧਾ ਸਿਰਫ ਇਸ ਲਈ ਕੀਤਾ ਗਿਆ ਹੈ, ਤਾਂਜੋ ਉਹ ਚੋਣਾਂ ਮੌਕੇ ਅਕਾਲੀ ਦਲ ਦੀ ਸਹਾਇਤਾ ਕਰ ਸਕੇ। ਕੇਡੀ ਚੌਧਰੀ ਨੂੰ 3 ਜੂਨ 2010 ਨੂੰ ਪੀਐਸਪੀਸੀਐਲ ਦਾ ਇੱਕ ਸਾਲ ਲਈ ਸੀਐਮਡੀ ਲਗਾਇਆ ਗਿਆ ਸੀ। ਇੱਕ ਸਾਲ ਦੀ ਮਿਆਦ ਪੁੱਗਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਕਾਰਜਕਾਲ ਵਿੱਚ ਤਿੰਨ ਸਾਲ ਦਾ ਵਾਧਾ ਜਾਂ 62 ਸਾਲ ਉਮਰ ਜੋ ਵੀ ਪਹਿਲਾਂ ਹੋਵੇ, ਵਧਾ ਦਿੱਤਾ ਗਿਆ। ਜਿਵੇਂ ਹੀ ਉਹ 62 ਸਾਲ ਦੇ ਹੋਣ ਵਾਲੇ ਸਨ, 8.2.2014 ਨੂੰ ਸੇਵਾਮੁਕਤੀ ਉਮਰ 62 ਸਾਲ ਤੋਂ 65 ਸਾਲ ਕੀਤੀ ਗਈ ਅਤੇ ਇੱਕ ਸਾਲ ਦਾ ਹੋਰ ਵਾਧਾ ਕੀਤਾ ਗਿਆ। 8.2.2015 ਨੂੰ ਮਿਆਦ ਪੁੱਗਣ ਉਤੇ ਉਨਾਂ ਨੂੰ ਅਗਲੇ ਹੁਕਮਾਂ ਤੱਕ ਮੌਜੂਦਾ ਅਹੁਦੇ ਉਤੇ ਰਹਿਣ ਦੀ ਇਜਾਜਤ ਦੇ ਦਿੱਤੀ ਗਈ। ਇਹ 8.2.17 ਨੂੰ 65 ਸਾਲ ਦੀ ਉਮਰ ਵਿੱਚ ਉਨਾਂ ਦੀ ਸੇਵਾਮੁਕਤੀ ਹੋਣੀ ਸੀ। ਇਹ ਤਾਰੀਖ ਆਦਰਸ਼ ਚੋਣ ਜਾਬਤੇ ਅਧੀਨ ਪੈਂਦੀ ਸੀ ਅਤੇ ਸਰਕਾਰ ਇਸ ਸਮੇਂ ਦੌਰਾਨ ਕੁੱਝ ਨਹੀਂ ਕਰ ਸਕਦੀ ਸੀ। ਪਰ ਅਸੂਲਾਂ ਨੂੰ ਦਰਕਿਨਾਰੇ ਕਰਦਿਆਂ 20.12.2016 ਨੂੰ ਉਨਾਂ ਦਾ ਕਾਰਜਕਾਲ 67 ਸਾਲ ਦੀ ਉਮਰ ਤੱਕ ਕਰ ਦਿੱਤਾ ਗਿਆ। ਸ੍ਰੀਮਤੀ ਡੋਗਰਾ ਨੇ ਕਿਹਾ ਕਿ ਸਰਕਾਰ ਦੇ ਇਸ ਅਹਿਸਾਨ ਦਾ ਬਦਲਾ ਚੁਕਾਉਣ ਲਈ ਉਨਾਂ ਨੇ ਅਕਾਲੀ ਦਲ ਦੀ ਸਹਾਇਤਾ ਲਈ ਪੂਰੀ ਕੋਸ਼ਿਸ਼ ਲਗਾਈ ਹੋਈ ਹੈ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸੀਐਮਡੀ ਕੋਟਾ ਦੁੱਗਣਾ ਕਰ ਦਿੱਤਾ, ਤਾਂ ਜੋ ਉਹ ਸੁਖਬੀਰ ਬਾਦਲ ਅਤੇ ਮਜੀਠੀਆ ਦੇ ਹਲਕਿਆਂ ਵਿੱਚ ਅਕਾਲੀ ਦਲ ਦੀ ਸਹਾਇਤਾ ਕਰ ਸਕਣ। ਉਨਾਂ ਕਿਹਾ ਕਿ ਟਿਊਬਵੈਲ ਦੇ ਕਨੈਕਸ਼ਨ ਅਕਾਲੀ ਉਮੀਦਵਾਰਾਂ, ਜਥੇਦਾਰਾਂ ਅਤੇ ਹਲਕਾ ਇੰਚਾਰਜਾਂ ਦੀ ਸਿਫਾਰਿਸ਼ਾਂ ਉਤੇ ਦਿੱਤੇ ਜਾਂਦੇ ਹਨ ਅਤੇ ਕਿਸਾਨਾਂ ਤੋਂ ਆਮ ਨਾਲੋਂ ਤਿੰਨ ਗੁਣਾ ਜਿਆਦਾ ਕੀਮਤ ਵਸੂਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ 2016-17 ਦੀ ਨੀਤੀ ਮੁਤਾਬਕ ਇੱਕ ਲੱਖ ਕੁਨੈਕਸ਼ਨ ਦਿੱਤੇ ਜਾਣੇ ਸਨ। ਇਨ੍ਹਾਂ ’ਚੋਂ ਸਿਰਫ਼ 10 ਹਜ਼ਾਰ ਕੁਨੈਕਸ਼ਨ ਜਨਰਲ ਕੈਟਾਗਰੀ ਨੂੰ ਦਿੱਤੇ ਗਏ, ਜਦੋਂ ਕਿ 50 ਹਜ਼ਾਰ ਕੁਨੈਕਸ਼ਨ ਚੇਅਰਮੈਨ ਕੋਟੇ ਅਧੀਨ ਦਿੱਤੇ ਗਏ। ਸਭ ਤੋਂ ਵੱਧ ਕੁਨੈਕਸ਼ਨ ਮਜੀਠਾ ਅਤੇ ਜਲਾਲਾਬਾਦ ਵਿੱਚ ਵੰਡੇ ਗਏ ਹਨ। ਮਜੀਠਾ ਵਿੱਚ 2300 ਅਤੇ ਜਲਾਲਾਬਾਦ ਵਿੱਚ 1500 ਕੁਨੈਕਸ਼ਨ ਦਿੱਤੇ ਗਏ। ਤਲਵੰਡੀ ਸਾਬੋ ਵਿੱਚ 2 ਹਜਾਰ, ਬਠਿੰਡਾ ਦਿਹਾਤੀ ਵਿੱਚ 1500, ਮਾਨਸਾ ਵਿੱਚ ਇੱਕ ਹਜਾਰ, ਮੌੜ ਵਿੱਚ 900 ਅਤੇ ਨਕੋਦਰ ਵਿੱਚ 800 ਕੁਨੈਕਸ਼ਨ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਵੰਡੇ ਗਏ ਹਨ। ਉਧਰ, ਆਮ ਆਦਮੀ ਪਾਰਟੀ ਨੇ ਬੁਧਵਾਰ ਨੂੰ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਵਿਚ ਪੰਜਾਬ ਸਰਕਾਰ ਦੁਆਰਾ ਬਾਦਲਾਂ ਦੇ ਹੋਟਲਾਂ ਲਈ ਸੜਕ ਬਣਾਉਣ ਲਈ ਨਿਯਮਾਂ ਨੂੰ ਛਿਕੇ ਟੰਗ ਕੇ ਜਾਰੀ ਕੀਤੀ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਦਿਨੇਸ਼ ਚੱਢਾ ਦੀ ਅਗਵਾਈ ਹੇਠ ਆਪ ਆਗੂਆਂ ਨੇ ਕੀਤੀ ਸ਼ਿਕਾਇਤ ਵਿਚ ਕਿਹਾ ਕਿ 4 ਜਨਵਰੀ 2017 ਨੂੰ ਪੰਜਾਬ ਵਿਚ ਚੋਣ ਜਾਬਤਾ ਲੱਗਣ ਤੋਂ ਕੁਝ ਘੰਟੇ ਪਹਿਲਾਂ ਪੰਜਾਬ ਸਰਕਾਰ ਦੇ ਵਿਭਾਗ ਦੁਆਰਾ ਨੋਟੀਫਿਕੇਸ਼ਨ ਜਾਰੀ ਕਰਕੇ ਸੁਖਬੀਰ ਬਾਦਲ ਦੀ ਮਾਲਕੀ ਵਾਲੇ 7 ਸਿਤਾਰਾ ਹੋਟਲ ਲਈ 200 ਫੁਟ ਚੌੜੀ ਸੜਕ ਬਣਾਉਣ ਲਈ 100 ਏਕੜ ਜਮੀਨ ਐਕਵਾਈਰ ਕਰਨ ਦੀ ਪ੍ਰਕ੍ਰਿਰਿਆ ਸ਼ੁਰੂ ਕਰ ਦਿੱਤੀ। ਐਡਵੋਕੇਟ ਚੱਢਾ ਨੇ ਕਿਹਾ ਕਿ ਇਹ ਸੜਕ ਬਾਦਲਾਂ ਦੇ ਪਲੱਣਪੁਰ ਵਿਚਲੇ ਹੋਟਲ ਨੂੰ ਚੰਡੀਗੜ੍ਹ ਦੇ ਅੰਤਰ ਰਾਸ਼ਟਰੀ ਏਅਰਪੋਟ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਭਾਵੇਂ ਕਿ ਨਿਊ ਚੰਡੀਗੜ੍ਹ ਖੇਤਰ ਵਿਚ ਹੋਰ ਬਹੁਤ ਸਾਰੇ ਪ੍ਰਾਜੈਕਟ ਜਿੰਨਾਂ ਨੂੰ ਪੂਰਾ ਕਰਨ ਸੰਬੰਧੀ ਸਾਰੀ ਪ੍ਰੀਕ੍ਰਿਆ ਪੂਰੀ ਹੋ ਚੁੱਕੀ ਹੈ ਨੂੰ ਵਿਚਾਲੇ ਛੱਡ ਕੇ ਸੜਕ ਲਈ ਜਮੀਨ ਐਕਵਾਈ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨਾ ਆਮ ਲੋਕਾਂ ਅਧਿਕਾਰਾਂ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਇਸ ਫਾਇਦੇ ਨਾਲ ਖੇਤਰ ਦੇ ਕਰੀਬ 197 ਕਿਸਾਨ ਪਰਿਵਾਰਾਂ ਨੂੰ ਉਜਾੜਿਆ ਜਾਵੇਗਾ। ਚੱਢਾ ਨੇ ਕਿਹਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ ਫਾਇਦਾ ਦੇਣ ਲਈ ਸੱਤਾਧਾਰੀ ਦਲ ਵਲੋਂ ਨਿਯਮਾਂ ਨੂੰ ਛਿਕੇ ਟੰਗ ਕੇ ਕੀਤੀ ਗਈ ਇਹ ਕਾਰਵਾਈ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਲੈਕਸ਼ਨ ਕਮਿਸ਼ਨ ਨੂੰ ਇਸ ਉਤੇ ਕਾਰਵਾਈ ਕਰਦਿਆਂ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਅਗਲੀ ਕਰਵਾਈ ਉਤੇ ਰੋਕ ਲਗਵਾਉਣੀ ਚਾਹੀਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ