
ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ ‘ਆਪ’ ਸਰਕਾਰ: ਕੁਲਵੰਤ ਸਿੰਘ
ਓਪਨ ਕਲੱਬ ਦੀਆਂ ਟੀਮਾਂ ਦੇ ਮੁਕਾਬਲੇ ਵਿੱਚ ਮੌਲੀ ਬੈਦਵਾਨ ਪਹਿਲੇ ਤੇ ਕੁੰਭੜਾ ਦੂਜੇ ਸਥਾਨ ’ਤੇ ਰਿਹਾ
ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ:
ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ‘ਆਪ’ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਠੋਸ ਉਪਰਾਲੇ ਕਰ ਰਹੀ ਹੈ। ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਵੈੱਲਫੇਅਰ ਕਲੱਬ ਮੁਹਾਲੀ ਵੱਲੋਂ ਮੁਹਾਲੀ ਦੇ ਸੈਕਟਰ-79 ਸਥਿਤ ਐਮਿਟੀ ਸਕੂਲ ਨੇੜੇ ਕਰਵਾਏ ਗਏ 6ਵੇਂ ਕਬੱਡੀ ਕੱਪ ਦੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਕਿਹਾ ਕਿ ਸਰਕਾਰ ਦੇ ਇਨ੍ਹਾਂ ਯਤਨਾਂ ਦਾ ਹੀ ਨਤੀਜਾ ਹੈ ਕਿ ਅੱਜ ਪੰਜਾਬ ਵਿੱਚ ਵੱਡੀ ਗਿਣਤੀ ਨੌਜਵਾਨ ਨਸ਼ਿਆਂ ਦੀ ਦਲਦਲ ’ਚੋਂ ਨਿਕਲ ਕੇ ਖੇਡ ਮੈਦਾਨ ਵਿੱਚ ਜਾਣਾ ਪਸੰਦ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡਾਂ ਦੇ ਮਾਮਲੇ ਵਿੱਚ ਸਮੂਹ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਪੱਸ਼ਟ ਦਿਸ਼ਾਨਿਰਦੇਸ਼ ਦਿੱਤੇ ਗਏ ਹਨ ਕਿ ਪੰਜਾਬ ਵਿੱਚ ਨੌਜਵਾਨ ਪੀੜੀ ਨੂੰ ਰੁਲਣ ਤੋਂ ਬਚਾਉਣ ਦੇ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਜਿੱਥੇ ਖਿਡਾਰੀਆਂ ਨੂੰ ਖੇਡ ਕਿੱਟਾਂ ਜਾਂ ਖੇਡਾਂ ਨਾਲ ਸਬੰਧਤ ਕੋਈ ਵੀ ਹੋਰ ਸਮਾਨ ਤੁਰੰਤ ਮੁਹੱਈਆ ਕਰਵਾਇਆ ਜਾਵੇ ਉੱਥੇ ਖੇਡ ਮੇਲਿਆਂ ਦਾ ਆਯੋਜਨ ਲਗਾਤਾਰ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕਲੱਬ ਦੇ ਪ੍ਰਬੰਧਕਾਂ ਭੁਪਿੰਦਰ ਸਿੰਘ ਭਿੰਦਾ ਅਤੇ ਹਰਮੇਸ਼ ਸਿੰਘ ਕੁੰਭੜਾ ਵੱਲੋਂ ਉਨ੍ਹਾਂ ਦੀ ਜੋ ਵੀ ਜ਼ਿੰਮੇਵਾਰੀ ਲਗਾਈ ਜਾਵੇਗੀ, ਉਸਨੂੰ ਉਹ ਪੂਰਾ ਕਰਨਗੇ।

ਭੁਪਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਕਬੱਡੀ ਕੱਪ ਦੌਰਾਨ ਕਬੱਡੀ 45 ਕਿੱਲੋ-55 ਕਿੱਲੋ ਫੈਡਰੇਸ਼ਨ ਦੀਆਂ ਟੀਮਾਂ ਅਤੇ ਓਪਨ ਕਲੱਬ ਦੇ ਮੈਚ ਕਰਵਾਏ ਗਏ। ਫੈਡਰੇਸ਼ਨ ਦੀਆਂ ਟੀਮਾਂ ਦਾ ਫਾਈਨਲ ਮੁਕਾਬਲਾ ਕੁੰਭੜਾ ਅਤੇ ਮੌਲੀ ਬੈਦਵਾਨ ਦੀਆਂ ਟੀਮਾਂ ਵਿੱਚ ਹੋਇਆ, ਜਿਸ ਵਿੱਚ ਮੌਲੀ ਬੈਦਵਾਨ ਦੀ ਟੀਮ ਪਹਿਲੇ ਅਤੇ ਕੁੰਭੜੇ ਦੀ ਟੀਮ ਦੂਜੇ ਸਥਾਨ ’ਤੇ ਰਹੀ। ਪਹਿਲੇ ਨੰਬਰ ’ਤੇ ਆਈ ਟੀਮ ਨੂੰ 31000 ਰੁਪਏ ਅਤੇ ਉਪ ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਨਗਦ ਇਨਾਮ ਦਿੱਤੇ ਗਏ। ਉਮਰਾਓ ਸਿੰਘ ਯੂਕੇ ਵਾਲਿਆਂ ਨੇ ਬੈੱਸਟ ਰੇਡਰ ਮੌਲੀ ਬੈਦਵਾਨ ਨੂੰ 2100 ਰੁਪਏ ਅਤੇ ਬੈੱਸਟ ਜਾਫੀ ਮੌਲੀ ਕਿੰਦਾ ਬੈਦਵਾਨ ਨੂੰ 2100 ਰੁਪਏ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਆਲ ਓਪਨ ਮੁਕਾਬਲੇ ਵਿੱਚ ਪਹਿਲਾ ਸਥਾਨ ਜਿੱਤਣ ਵਾਲੀ ਮੌਲੀ ਬੈਦਵਾਨ ਦੀ ਟੀਮ ਨੂੰ ਇੱਕ ਲੱਖ ਰੁਪਏ ਅਤੇ ਦੂਜੇ ਨੰਬਰ ’ਤੇ ਰਹੀ ਮਨਾਣਾ ਦੀ ਟੀਮ 71 ਹਜ਼ਾਰ ਰੁਪਏ ਦਿੱਤੇ ਗਏ। ਕਲੱਬ ਵੱਲੋਂ ਕੌਮਾਂਤਰੀ ਖਿਡਾਰੀ ਪੰਮਾ ਸੋਹਾਣਾ (ਜੋ ਪਿਛਲੇ ਸਾਲ ਸੜਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਗਿਆ ਸੀ) ਦੇ ਪਿਤਾ ਪਿਆਰਾ ਸਿੰਘ ਸੋਹਾਣਾ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਸਟੇਟ ਐਵਾਰਡੀ ਫੂਲਰਾਜ ਸਿੰਘ, ਪ੍ਰਿੰਸੀਪਲ ਅਮਰਜੀਤ ਸਿੰਘ, ਗੁਰਮਿੰਦਰ ਸਿੰਘ ਯੂਐਸਏ, ਅਮਰਾਓ ਸਿੰਘ ਯੂਕੇ, ਕੁਲਦੀਪ ਸਿੰਘ ਸਮਾਣਾ, ਆਰਪੀ ਸ਼ਰਮਾ, ਹਰਮੇਸ਼ ਸਿੰਘ ਕੁੰਭੜਾ, ਨੰਬਰਦਾਰ ਪ੍ਰੇਮ ਸਿੰਘ ਸੋਹਾਣਾ, ਊਧਮ ਸਿੰਘ ਸੋਹਾਣਾ, ਹਰਪਾਲ ਸਿੰਘ ਚੰਨਾ, ਸੁਰਿੰਦਰ ਸਿੰਘ ਰੋਡਾ, ਮੱਖਣ ਸਿੰਘ ਕਜਹੇੜੀ, ਧੀਰਾ ਸੁਖਗੜ੍ਹ, ਪੀਰਾ ਮੌਲੀ, ਅਛਰਾ ਸਿੰਘ ਮੌਲੀ, ਗੱਬਰ ਮੌਲੀ, ਗੁਰਮੀਤ ਮੌਲੀ, ਜੱਸੂ ਮੌਲੀ, ਜਗਤਾਰ ਸਿੰਘ ਚਿੱਲਾ, ਡਾ. ਬੀ.ਕੇ. ਗੋਇਲ, ਭਗਤ ਸਿੰਘ ਮੌਲੀ, ਰੋਡਾ ਮੌਲੀ, ਬਿੱਲੂ ਕੁੰਭੜਾ, ਮਾ. ਹਰਬੰਸ ਸਿੰਘ, ਮਾ. ਸਰਦੂਲ ਸਿੰਘ, ਪੋਪਾ ਮੌਲੀ, ਮੋਹਨ ਸਿੰਘ, ਹਰਬਿੰਦਰ ਸਿੰਘ ਸੈਣੀ, ਜਸਪਾਲ ਸਿੰਘ ਮਟੌਰ, ਰਣਦੀਪ ਸਿੰਘ ਮਟੌਰ, ਤਰਲੋਚਨ ਸਿੰਘ ਮਟੌਰ, ਮਨਦੀਪ ਸਿੰਘ ਮਟੌਰ, ਪਰਮਜੀਤ ਸਿੰਘ ਵਿੱਕੀ, ਸਵਰਨ ਸਿੰਘ ਮੁਹਾਲੀ, ਅਮਰੀਕ ਸਿੰਘ ਸਾਬਕਾ ਪੰਚ ਕੁੰਭੜਾ, ਮੇਜਰ ਸਿੰਘ ਕੁੰਭੜਾ, ਗੁਲਜ਼ਾਰ ਸਿੰਘ ਕੁੰਭੜਾ, ਨੈਬ ਸਿੰਘ ਸਾਬਕਾ ਸਰਪੰਚ ਕੁੰਭੜਾ, ਗੁਰਮੀਤ ਸਿੰਘ ਸੈਣੀ ਅਤੇ ਬਚਿੱਤਰ ਸਿੰਘ ਵੀ ਹਾਜ਼ਰ ਸਨ।