ਪੰਜਾਬ ਦੀ ਮਿੱਟੀ ਵੇਚਣ ਵਾਲਿਆਂ ਨੂੰ ‘ਆਪ’ ਦੀ ਸਰਕਾਰ ਭੇਜੇਗੀ ਜੇਲ: ਰਾਘਵ ਚੱਢਾ

ਅਸੀਂ ਪੰਜਾਬ ਵਿੱਚੋਂ ਮਾਫੀਆ ਅਤੇ ਭ੍ਰਿਸਟਾਚਾਰ ਨੂੰ ਖ਼ਤਮ ਕਰਨ ਦੀ ਕਸਮ ਖਾਈ ਹੈ: ਰਾਘਵ ਚੱਢਾ

ਸਿਰਫ਼ ਇੱਕ ਮੌਕਾ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਜੋੜੀ ਨੂੰ ਦਿਓ, ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਕਰਨ ਦੀ ਗਰੰਟੀ ਸਾਡੀ- ਰਾਘਵ ਚੱਢਾ

ਅਕਾਲੀ-ਕਾਂਗਰਸ ਨੇ ਪਿਛਲੇ 50 ਸਾਲਾਂ ‘ਚ ਰਲ ਕੇ ਪੰਜਾਬ ਨੂੰ ਲੁੱਟਿਆ, ਬੱਚਿਆਂ ਦੀ ਪੜਾਈ ‘ਤੇ ਭਵਿੱਖ ਵੇਚਿਆ – ਰਾਘਵ ਚੱਢਾ

ਨਬਜ਼-ਏ-ਪੰਜਾਬ ਬਿਊਰੋ, ਚਮਕੌਰ ਸਾਹਿਬ/ਚੰਡੀਗੜ (ਰੋਪੜ), 15 ਫਰਵਰੀ:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਅਸੀਂ ਵੋਟਾਂ ਮੰਗਣ ਨਹੀਂ ਸਗੋਂ ਮੌਕਾ ਮੰਗਣ ਆਏ ਹਾਂ। ਅਸੀਂ ਆਮ ਆਦਮੀ ਪਾਰਟੀ ਅਤੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਨਹੀਂ ਆਏ। ਅਸੀਂ ਪੰਜਾਬ ਨੂੰ ਬਚਾਉਣ ਦਾ ਮੌਕਾ ਮੰਗਣ ਆਏ ਹਾਂ। ਪੰਜਾਬ ‘ਤੇ ਅਕਾਲੀ ਦਲ ਅਤੇ ਕਾਂਗਰਸ ਨੇ 50 ਸਾਲ ਰਾਜ ਕੀਤਾ ਹੈ। ਇਨਾਂ 50 ਸਾਲਾਂ ਵਿੱਚ ਪੰਜਾਬ ਵਿੱਚ 26 ਸਾਲ ਕਾਂਗਰਸ ਅਤੇ 24 ਸਾਲ ਅਕਾਲੀ ਦਲ ਦਾ ਰਾਜ ਰਿਹਾ। ਦੋਵੇਂ ਪਾਰਟੀਆਂ ਨੇ ਪੰਜਾਬ ਦਾ ਰੇਤਾ, ਕੇਬਲ ਟਰਾਂਸਪੋਰਟ ਵੇਚ ਦਿੱਤਾ। ਦੋਵਾਂ ਪਾਰਟੀਆਂ ਨੇ ਮਿਲ ਕੇ ਬੱਚਿਆਂ ਦੀ ਪੜਾਈ ਅਤੇ ਭਵਿੱਖ ਨੂੰ ਵੇਚ ਦਿੱਤਾ।
ਰਾਘਵ ਚੱਢਾ ਮੰਗਲਵਾਰ ਨੂੰ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਵਿਖੇ ਪਾਰਟੀ ਦੇ ਉਮੀਦਵਾਰ ਡਾ: ਚਰਨਜੀਤ ਸਿੰਘ ਦੇ ਹੱਕ ਵਿਚ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ . ਉਨਾਂ ਕਿਹਾ ਕਿ ਲੋਕ ਦੱਸ ਰਹੇ ਹਨ ਕਿ ਮੁੱਖ ਮੰਤਰੀ ਚੰਨੀ ਆਪਣੇ ਹਲਕੇ ਵਿੱਚ ਪੈਸੇ ਵੰਡ ਰਹੇ ਹਨ। ਇਹ ਸਾਰਾ ਪੈਸਾ ਪੰਜਾਬ ਦੇ ਲੋਕਾਂ ਦਾ ਹੈ। ਜੇਕਰ ਚੰਨੀ ਪੈਸੇ ਦੇਵੇ ਤਾਂ ਨਾਂਹ ਨਾ ਕਰਨਾ ਪਰ ਵੋਟ ਆਮ ਆਦਮੀ ਪਾਰਟੀ ਨੂੰ ਦੇਣਾ। ਚੱਢਾ ਨੇ ਕਿਹਾ ਕਿ ਅੱਜ ਪੰਜਾਬ ਦੀ ਜਨਤਾ ਕੋਲ ਦੋ ਵਿਕਲਪ ਹਨ। ਇੱਕ ਉਹ ਜਿਸ ਨੇ ਪੰਜਾਬ ਦੀ ਮਿੱਟੀ ਵੇਚ ਦਿੱਤਾ। ਦੂਜੇ ਪਾਸੇ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਹਨ, ਜਿਨਾਂ ਨੇ ਪੰਜਾਬ ਵਿੱਚੋਂ ਮਾਫੀਆ ਅਤੇ ਭ੍ਰਿਸਟਾਚਾਰ ਨੂੰ ਖਤਮ ਕਰਨ ਦੀ ਕਸਮ ਖਾਧੀ ਹੈ। ਇਸ ਲਈ ਇਮਾਨਦਾਰ ਲੋਕਾਂ ਨੂੰ ਇੱਕ ਮੌਕਾ ਦਿਓ। ਚੱਢਾ ਨੇ ਕਿਹਾ ਕਿ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਦੀ ਮਿੱਟੀ ਵੇਚਣ ਵਾਲਿਆਂ ਵਿਰੁੱਧ ‘ਆਪ’ ਦੀ ਸਰਕਾਰ ਸਖਤ ਤੋਂ ਸਖਤ ਕਾਰਵਾਈ ਕਰੇਗੀ ਅਤੇ ਉਨਾਂ ਨੂੰ ਜੇਲ ਭੇਜੇਗੀ।
ਚੱਢਾ ਨੇ ਮੁੱਖ ਮੰਤਰੀ ਚੰਨੀ ‘ਤੇ ਨਿਸਾਨਾ ਸਾਧਦੇ ਹੋਏ ਕਿਹਾ ਕਿ ਚੰਨੀ ਆਪਣੇ ਆਪ ਨੂੰ ਆਮ ਆਦਮੀ ਅਤੇ ਗਰੀਬ ਦੱਸਦੇ ਹਨ, ਪਰ ਉਨਾਂ ਦੇ ਰਿਸਤੇਦਾਰ ਭੁਪਿੰਦਰ ਸਿੰਘ ਹਨੀ ਦੇ ਘਰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਛਾਪੇਮਾਰੀ ‘ਚ 10 ਕਰੋੜ ਰੁਪਏ ਨਕਦ ਅਤੇ 54 ਲੱਖ ਰੁਪਏ ਦੀਆਂ ਬੈਂਕ ਐਂਟਰੀਆਂ, 16 ਲੱਖ ਦੀ ਘੜੀ, ਲਗਜਰੀ ਗੱਡੀਆਂ ਅਤੇ ਕਰੋੜਾਂ ਰੁਪਏ ਦੀਆਂ ਜਾਇਦਾਦ ਬਰਾਮਦ ਹੋਈ ਹੈ। ਉਨਾਂ ਨੇ ਚੰਨੀ ਤੋਂ ਪੁੱਛਿਆ ਕਿ ਇਹ ਸਾਰਾ ਪੈਸਾ ਕਿੱਥੋਂ ਆਇਆ?
ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਭਤੀਜੇ ਹਨੀ ਨੇ ਈਡੀ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਚੰਨੀ ਦੀ 111 ਦਿਨਾਂ ਦੀ ਸਰਕਾਰ ਦੌਰਾਨ ਉਸਨੇ 325 ਕਰੋੜ ਰੁਪਏ ਕਮਾਏ ਹਨ, ਜਿਸ ਮੁਤਾਬਕ ਹਨੀ ਨੇ ਇਕ ਦਿਨ ‘ਚ 3 ਕਰੋੜ ਰੁਪਏ ਦੀ ਕਮਾਈ ਕੀਤੀ।

ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਕਹਿੰਦੇ ਹਨ ਕਿ ਉਨਾਂ ਨੇ ਆਟੋ ਵੀ ਚਲਾਇਆ, ਟੈਂਟ ਵੀ ਲਗਾਏ ਹਨ ਅਤੇ ਪੰਕਚਰ ਵੀ ਲਗਾਏ ਹਨ। ਪਰ ਕਿਸੇ ਵੀ ਆਟੋ ਚਾਲਕ ਕੋਲ ਕਰੋੜਾਂ ਰੁਪਏ ਨਹੀਂ ਹਨ। ਕਿਸੀ ਵੀ ਟੈਂਟ ਵਾਲੇ ਕੋਲ ਲਗਜਰੀ ਗੱਡੀਆਂ ਨਹੀਂ ਹਨ। ਕਿਸੇ ਵੀ ਪੰਕਚਰ ਲਗਾਉਣ ਵਾਲੇ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਨਹੀਂ ਹੈ।
ਚੱਢਾ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਚੋਣ ਨਿਸਾਨ ਝਾੜੂ ਦਾ ਬਟਨ ਦਬਾ ਕੇ ਪਾਰਟੀ ਦੇ ਉਮੀਦਵਾਰ ਡਾ: ਚਰਨਜੀਤ ਸਿੰਘ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ, ਤਾਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਚੱਢਾ ਦੇ ਨਾਲ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…