
‘ਆਪ’ ਖਰੜ ਦੇ ਵਾਲੰਟੀਅਰਾਂ ਨੇ ਪਾਰਟੀ ਦਾ 5ਵਾਂ ਸਥਾਪਨਾ ਦਿਵਸ ਮਨਾਇਆ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਨਵੰਬਰ:
ਆਮ ਆਦਮੀ ਪਾਰਟੀ ਖਰੜ ਦੇ ਵਲੰਟੀਅਰਾਂ ਵਲੋਂ ਅੱਜ ਆਮ ਆਦਮੀ ਪਾਰਟੀ ਦਾ ਪੰਜਵਾਂ ਸਥਾਪਨਾ ਦਿਵਸ ਕੇਕ ਕੱਟ ਕੇ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਵਲੰਟੀਅਰਾਂ ਨੇ ਦੱਸਿਆ ਕਿ ਅੱਜ ਤੋਂ ਪੰਜ ਸਾਲ ਪਹਿਲਾਂ ਦੇਸ਼ ਦੀ ਗੰਧਲੀ ਹੋਈ ਰਾਜਨੀਤੀ ਨੂੰ ਸਾਫ ਕਰਨ ਦੇ ਲਈ ਸ਼੍ਰੀ ਅਰਵਿੰਦ ਕੇਜਰੀਵਾਲ ਵਲੋਂ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ ਜੋ ਕਿ ਅੱਜ ਪੰਜ ਸਾਲ ਬਾਅਦ ਦੇਸ਼ ਲਈ ਪੂਰਨ ਵਿਕਲਪ ਦੇ ਰੂਪ ਵਿੱਚ ਆਪਣੇ ਆਪ ਨੂੰ ਸਥਾਪਿਤ ਕਰ ਚੁੱਕੀ ਹੈ।
ਵਲੰਟੀਅਰਾਂ ਵਲੋਂ ਅੱਗੇ ਵੀ ਪਾਰਟੀ ਦੇ ਪ੍ਰੋਗ੍ਰਾਮਾਂ ਵਿੱਚ ਵੱਧ-ਚੜ ਕੇ ਹਿੱਸਾ ਲੈਣ ਦਾ ਸੰਕਲਪ ਲਿਆ ਗਿਆ ਅਤੇ ਪਾਰਟੀ ਦੀ ਵਿਚਾਰਧਾਰਾ ਨਾਲ ਪੰਜਾਬ ਅਤੇ ਪੂਰੇ ਦੇਸ਼ ਦੀ ਜਨਤਾ ਨੂੰ ਜੋੜਨ ਲਈ ਹੋਰ ਮਜਬੂਤੀ ਨਾਲ ਕੰਮ ਕਰਨ ਦਾ ਪ੍ਰਣ ਲਿਆ ਗਿਆ। ਇਸ ਮੌਕੇ ਹਰਜੀਤ ਸਿੰਘ, ਕੁਲਵੰਤ ਸਿੰਘ ਗਿੱਲ, ਮਾ. ਪ੍ਰੇੇਮ ਸਿੰਘ, ਪਰਮਜੀਤ ਸਿੰਘ ਸਵਾੜਾ ਐਕਸ. ਸਰਕਲ ਪ੍ਰਧਾਨ, ਲਾਡੀ ਪੰਨੂ, ਅਮਰੀਕ ਸਿੰਘ ਧਨੋਆ, ਸੁਰਮੁੱਖ ਸਿੰਘ ਘੋਲਾ, ਫਤਿਹ ਸਿੰਘ ਰੁੜਕੀ, ਸਾਧੂ ਰਾਮ ਰਡਿਆਲਾ, ਰਘਵੀਰ ਸਿੰਘ, ਜਗਦੀਸ਼ਵਰ ਸਿੰਘ ਸਮੇਤ ਹੋਰ ਪਾਰਟੀ ਵਲੰਟੀਅਰਾਂ ਅਤੇ ਖਰੜ ਰਿਕਸ਼ਾ ਯੂਨੀਅਨ ਦੇ ਉਹਦੇਦਾਰ ਹਾਜ਼ਰ ਸਨ।