‘ਆਪ’ ਆਗੂ ਨੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸੜਕਾਂ ਚੌੜੀਆਂ ਕਰਨ ਦਾ ਲਿਆ ਜਾਇਜ਼ਾ

ਗਮਾਡਾ ਨੂੰ ਸੜਕ ਬਣਾਉਣ ਦੇ ਕੰਮ ’ਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ

ਨਬਜ਼-ਏ-ਪੰਜਾਬ, ਮੁਹਾਲੀ, 22 ਜਨਵਰੀ:
ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਮੈਂਬਰ ਅਤੇ ‘ਆਪ’ ਆਗੂ ਵਿਨੀਤ ਵਰਮਾ ਨੇ ਇੱਥੋਂ ਦੇ ਫੇਜ਼-7 ਤੋਂ ਫੇਜ਼-11 ਤੱਕ ਚੌੜੀ ਕਰਕੇ ਬਣਾਈ ਜਾ ਰਹੀ ਸੜਕ ਦਾ ਜਾਇਜ਼ਾ ਲਿਆ ਅਤੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਗਮਾਡਾ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਫੇਜ਼-11 ਨੇ ‘ਆਪ’ ਆਗੂ ਨੂੰ ਫੇਜ਼-10 ਅਤੇ ਫੇਜ਼-11 ਲਾਈਟ ਪੁਆਇੰਟ ਨੇੜੇ ਸੜਕ ਬਣਨ ਕਾਰਨ ਦਰਪੇਸ਼ ਦਿੱਕਤਾਂ ਬਾਰੇ ਦੱਸਿਆ। ਉਨ੍ਹਾਂ ਨੇ ਮੌਕੇ ’ਤੇ ਹੀ ਗਮਾਡਾ ਦੇ ਐਸਡੀਓ ਆਕਾਸ਼ਦੀਪ ਸਿੰਘ ਅਤੇ ਠੇਕੇਦਾਰ ਨੂੰ ਸਾਰੀਆਂ ਦਿੱਕਤਾਂ ਦੂਰ ਕਰਨ ਲਈ ਕਿਹਾ। ਛੋਟੇ ਵਪਾਰੀਆਂ ਨੇ ਦੱਸਿਆ ਕਿ ਸੜਕ ਦੇ ਕੰਮ ਦੀ ਰਫ਼ਤਾਰ ਮੱਠੀ ਹੈ, ਇਸ ਨੂੰ ਤੇਜ਼ ਕੀਤਾ ਜਾਵੇ। ਇੰਜ ਹੀ ਵਪਾਰੀਆਂ ਨੇ ਫੇਜ਼-3ਬੀ2 ਦੀ ਮਾਰਕੀਟ ਵਾਂਗ ਬਾਕੀ ਮਾਰਕੀਟਾਂ ਲਈ ਕੱਟ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਵਪਾਰੀਆਂ ਦੀ ਮੰਗ ’ਤੇ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਉਸਾਰੀਆਂ ਤੋਂ ਬਾਅਦ ਮਲਬੇ ਦੇ ਢੇਰ ਤੁਰੰਤ ਚੁੱਕਣ ਲਈ ਗਮਾਡਾ ਨੂੰ ਹਦਾਇਤ ਕੀਤੀ ਤਾਂ ਜੋ ਵਪਾਰੀਆਂ\ਦੁਕਾਨਦਾਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ। ਇਸ ਮੌਕੇ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਫੇਜ਼-11 ਦੇ ਪ੍ਰਧਾਨ ਗੁਰਚਰਨ ਸਿੰਘ, ਮੁੱਖ ਸਲਾਹਕਾਰ ਡਾ. ਸਤੀਸ਼ ਗਰਗ ਅਤੇ ਹੋਰ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮਿਲਕਫੈੱਡ ਤੇ ਮਿਲਕ ਪਲਾਂਟ: ਨਿਗੂਣੀ ਤਨਖ਼ਾਹ ਕਾਰਨ 600 ਮੁਲਾਜ਼ਮਾਂ ਨੇ ਨੌਕਰੀ ਛੱਡੀ

ਮਿਲਕਫੈੱਡ ਤੇ ਮਿਲਕ ਪਲਾਂਟ: ਨਿਗੂਣੀ ਤਨਖ਼ਾਹ ਕਾਰਨ 600 ਮੁਲਾਜ਼ਮਾਂ ਨੇ ਨੌਕਰੀ ਛੱਡੀ ਮਿਲਕਫੈੱਡ ਤੇ ਮਿਲਕ ਪਲਾਂ…