Nabaz-e-punjab.com

‘ਆਪ’ ਵਿਧਾਇਕ ਅਮਨ ਅਰੋੜਾ ਨੂੰ ਹਾਰਵਰਡ ਵੱਲੋਂ ਮਿਲਿਆ ਸੱਦਾ

ਬੋਸਟਨ ਵਿੱਚ ਪ੍ਰਤਿਸ਼ਠਾਵਾਨ ਸਾਲਾਨਾ ਕਾਨਫ਼ਰੰਸ ਵਿਚ ਲੈਣਗੇ ਹਿੱਸਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਫਰਵਰੀ-
ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੂੰ ਵਿਸ਼ਵ ਦੇ ਪ੍ਰਸਿੱਧ ਹਾਰਵਰਡ ਬਿਜ਼ਨੈੱਸ ਸਕੂਲ ਅਤੇ ਹਾਰਵਰਡ ਕੈਨੇਡੀ ਸਕੂਲ ਵੱਲੋਂ ਸੰਯੁਕਤ ਰੂਪ ਵਿੱਚ ਆਯੋਜਨ ਕੀਤੇ ਜਾ ਰਹੀ 16ਵੀਂ ਵਰ੍ਹੇਗੰਢ ਕਾਨਫ਼ਰੰਸ ਜੋ ਕਿ 16 ਅਤੇ 17 ਫਰਵਰੀ 2019 ਨੂੰ ਬੋਸਟਨ, ਅਮਰੀਕਾ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ, ਇਸ ਕਾਨਫ਼ਰੰਸ ਨੂੰ ਸੰਬੋਧਨ ਕਰਨ ਲਈ ਅਮਨ ਅਰੋੜਾ ਨੇ ਸੱਦਾ ਪੱਤਰ ਦਿੱਤਾ ਗਿਆ ਹੈ। ਇਸ ਕਾਨਫ਼ਰੰਸ ਵਿੱਚ ਜਾਣ ਨੂੰ ਪੁਸ਼ਟੀ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਇਸ ਕਾਨਫ਼ਰੰਸ ਦਾ ਇਸ ਸਾਲ ਦਾ ਵਿਸ਼ਾ ਹੈ ‘ਇੰਡੀਆ ਐਟ ਐਨ ਇੰਫਲੈਕਸ਼ਨ ਪਵਾਇੰਟਞ ਰੱਖਿਆ ਗਿਆ ਹੈ। ਇੱਥੇ ਵਰਣਨ ਯੋਗ ਹੈ ਕਿ ਅਮਨ ਅਰੋੜਾ ਸਹਿਤ ਇਸ ਕਾਨਫ਼ਰੰਸ ਵਿਚ ਵਿਸ਼ਵ ਦੇ ਪ੍ਰਸਿੱਧ ਅਧਿਆਤਮਕ ਆਗੂ ਸਦਗੁਰੂ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੇਡਨਿਵਸ, ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ, ਚੋਣ ਰਣਨੀਤੀ ਕਾਰ ਪ੍ਰਸ਼ਾਂਤ ਕੁਮਾਰ, ਬਾਹੂਬਲੀ ਡਾਇਰੈਕਟਰ ਐਸ ਐਸ ਰਾਜਾ ਮੌਲੀ, ਵਰਖਾ ਦੱਤ, ਅਨੰਦ ਪੀਰਾਮਿਲ , ਐਮਪੀ ਆਸ਼ੂਦੀਨ ਓਬੇਸੀ ਅਤੇ ਵੱਖ ਵੱਖ ਖੇਤਰਾਂ ਜਿਵੇਂ ਉਦਯੋਗ, ਰਾਜਨੀਤੀ, ਮੀਡੀਆ ਅਤੇ ਬਾਲੀਵੁੱਡ ਦੇ ਭਾਰਤੀ ਮਾਹਿਰ ਮੇਜ਼ਬਾਨ ਵੀ ਸ਼ਾਮਿਲ ਹੋਣਗੇ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਅਜਿਹੇ ਮਹੱਤਵਪੂਰਨ ਮੌਕਿਆਂ ਤੇ ਅਮਰਤ ਸੈਨ ,ਉਮਰ ਅਬਦੁੱਲਾ, ਅਜੀਮ ਪ੍ਰੇਮਜੀ, ਕਮਲ ਹਸਨ ਇਨ੍ਹਾਂ ਕਾਨਫ਼ਰੰਸਾਂ ਵਿਚ ਭਾਗ ਲੈ ਚੁੱਕੇ ਹਨ। ਇਸ ਸਾਲ ਭਾਰਤ ਵਿੱਚ ਹੋਣ ਵਾਲੇ ਚੋਣਾਂ ਦੇ ਨਜ਼ਦੀਕ ਹੋਣ ਕਾਰਨ ਖੇਤਰੀ ਪਾਰਟੀਆਂ ਵੱਲੋਂ ਇਸ ਚੋਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏ ਜਾਣ ਦੇ ਕਾਰਨ ਅਮਨ ਅਰੋੜਾ ਨੂੰ ਇਸ ਚੋਣ ਵਿੱਚ ਖੇਤਰੀ ਪਾਰਟੀਆਂ ਦੀ ਭੂਮਿਕਾ ਅਤੇ ਉਨ੍ਹਾਂ ਦੇ ਵੱਲੋਂ ਅਗਲੀ ਸਰਕਾਰ ਬਣਾਉਣ ਵਿੱਚ ਨਿਭਾਈ ਜਾਣ ਵਾਲੀ ਭੂਮਿਕਾ ਦੇ ਮੁੱਦੇ ਉੱਤੇ ਚਰਚਾ ਕਰਨ ਲਈ ਸੱਦਾ ਪੱਤਰ ਦਿੱਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…