‘ਆਪ’ ਵਿਧਾਇਕ ਕੰਵਰ ਸੰਧੂ ਨੇ ਸਕਾਈ ਰਾਕ ਸਿਟੀ ਦੇ ਖ਼ਿਲਾਫ਼ ਕਾਰਵਾਈ ਲਈ ਡੀਸੀ ਮੁਹਾਲੀ ਨੂੰ ਦਿੱਤੀ ਸ਼ਿਕਾਇਤ

ਡਿਪਟੀ ਕਮਿਸ਼ਨਰ ਵੱਲੋਂ ਸੁਸਾਇਟੀ ਦੇ ਖ਼ਿਲਾਫ਼ ਬਣਦੀ ਕਾਰਵਾਈ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਦਸੰਬਰ:
ਖਰੜ ਹਲਕੇ ਤੋਂ ਆਪ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਨੇ ਡੀ ਸੀ ਮੁਹਾਲੀ ਨੂੰ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਸਕਾਈ ਰਾਕ ਸਿਟੀ ਦੇ ਨਿਵੇਸ਼ਕਾਂ ਦੇ ਪੈਸਾ ਵਾਪਸ ਦਿਵਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਵਰ ਸੰਧੂ ਤੇ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਸਕਾਈ ਰਾਕ ਸਿਟੀ ਵਿੱਚ ਇੱਕ ਹਜਾਰ ਦੇ ਕਰੀਬ ਲੋਕਾਂ ਨੇ ਪਲਾਟ ਅਤੇ ਮਕਾਨ ਲੈਣ ਲਈ ਪੈਸਾ ਜਮਾਂ ਕਰਵਾਇਆ ਸੀ, ਪਰ ਨਾ ਤਾਂ ਉਹਨਾਂ ਨੂੰ ਪਲਾਟ ਤੇ ਮਕਾਨ ਹੀ ਮਿਲੇ ਨਾ ਹੀ ਪੈਸਾ ਵਾਪਸ ਮਿਲਿਆ ਇਹਨਾਂ ਲੋਕਾਂ ਨੇ ਆਪਣੀ ਉਮਰ ਭਰ ਦੀ ਕਮਾਈ ਸਕਾਈ ਰਾਕ ਸਿਟੀ ਵਿੱਚ ਪਲਾਟ/ਮਕਾਨ ਲੈਣ ਲਈ ਦੇ ਦਿੱਤੀ ਸੀ। ਪੱਤਰ ਵਿੱਚ ਕਿਹਾ ਗਿਆ ਹੈ ਕਿ ਉਕਤ ਕੰਪਨੀ ਦੇ ਪ੍ਰਮੋਟਰ ਨੇ ਗਮਾਡਾ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਨਿਵੇਸ਼ਕਾਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ। ਇਸ ਕੰਪਨੀ ਦਾ ਪ੍ਰਮੋਟਰ ਜੇਲ ਵਿੱਚ ਹੈ ਪਰ ਕੰਪਨੀ ਦਾ ਲਾਇਸੰਸ ਹੁਣੇ ਵੀ ਵੈਧ ਹੈ ਅਤੇ ਪ੍ਰਮੋਟਰ ਦੇ ਮੁੰਡੇ ਵਲੋੱ ਅਜੇ ਵੀ ਨਿਵੇਸ਼ਕਾਂ ਨੂੰ ਪਲਾਟ/ ਮਕਾਨ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਪਰੰਤੂ ਜੇਕਰ ਇਹ ਲਾਇਸੰਸ ਰੱਦ ਹੋ ਗਿਆ ਤਾਂ ਇਸ ਸਬੰਧੀ ਹੋਣ ਵਾਲੀਆਂ ਅਲਾਟਮੈਂਟਾਂ ਵੀ ਅਣਅਧਿਕਾਰਤ ਹੋ ਜਾਣਗੀਆਂ।
ਉਹਨਾਂ ਕਿਹਾ ਕਿ ਇਸ ਕੰਪਨੀ ਵਿੱਚ ਨਿਵੇਸ਼ ਕਰਨ ਵਾਲਿਆਂ ਨੇ ਸਕਾਈ ਰਾਕ ਸਿਟੀ ਪੀੜਤ ਫੋਰਮ ਵੀ ਬਣਈ ਹੋਈ ਹੈ। ਜਿਸਦੀ ਮੰਗ ਹੈ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਕੀ ਸਕਾਈ ਰਾਕ ਸਿਟੀ ਦੇ ਪਲਾਨ ਨੂੰ ਮਨਜ਼ੂਰੀ ਮਿਲੀ ਸੀ ਜਾਂ ਨਹੀੱ। ਉਹਨਾਂ ਮੰਗ ਕੀਤੀ ਹੈ ਕਿ ਇਸ ਕੰਪਨੀ ਦੇ ਨਿਵੇਸ਼ਕਾਂ ਦੇ ਮਸਲਿਆਂ ਦੇ ਹਲ ਲਈ ਪ੍ਰਸ਼ਾਸ਼ਕ ਦੀ ਨਿਯੁਕਤੀ ਕੀਤੀ ਜਾਵੇ ਅਤੇ ਨਿਵੇਸ਼ਕਾਂ ਦੇ ਜਾਂ ਤਾਂ ਪੈਸੇ ਵਾਪਸ ਕੀਤੇ ਜਾਣ ਜਾਂ ਫਿਰ ਪਲਾਟ / ਮਕਾਨ ਦਿੱਤੇ ਜਾਣ। ਆਪ ਆਗੂਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਇਸ ਸੰਬੰਧੀ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਡੀਸੀ ਨੇ ਉਨ੍ਹਾਂ ਨੂੰ ਗਮਾਡਾ ਅਧਿਕਾਰੀਆਂ ਨਾਲ ਗੱਲ ਕਰਨ ਦਾ ਵੀ ਭਰੋਸਾ ਦਿਆਇਆ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…