Share on Facebook Share on Twitter Share on Google+ Share on Pinterest Share on Linkedin ਆਪ ਵਿਧਾਇਕ ਕੰਵਰ ਸੰਧੂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਆਪ ਵਿਧਾਇਕ ਕੰਵਰ ਸੰਧੂ ਦੀ ਹਾਜ਼ਰੀ ਵਿੱਚ ਕੀਤੀ ਨੌਜਵਾਨ ਦੀ ਕੁੱਟ ਮਾਰ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 12 ਜੂਨ: ਸਥਾਨਕ ਸ਼ਹਿਰ ਵਿਚ ਪਹੁੰਚੇ ਵਿਧਾਨ ਸਭਾ ਹਲਕਾ ਖਰੜ ਤੋਂ ਵਿਧਾਇਕ ਕੰਵਰਪਾਲ ਸਿੰਘ ਸੰਧੂ ਨੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸ਼ਹਿਰ ਦਾ ਸਰਬਪੱਖੀ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਕਰਵਾਉਣ ਦਾ ਭਰੋਸ਼ਾ ਦਿੱਤਾ। ਇਸ ਦੌਰਾਨ ਕੰਵਰ ਸੰਧੂ ਨੇ ਸ਼ਹਿਰ ਦੇ ਲੋਕਾਂ ਨਾਲ ਗਲਬਾਤ ਕਰਦਿਆਂ ਉਨ੍ਹਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰੇਕ ਵਾਰਡ ਇਕਸਾਰ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਕਰਵਾਇਆ ਜਾਵੇਗਾ। ਇਸ ਦੌਰਾਨ ਅਕਾਲੀ-ਭਾਜਪਾ ਅਤੇ ਆਪ ਦੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਵਿਧਾਇਕ ਕੰਵਰ ਸੰਧੂ ਦਾ ਸਵਾਗਤ ਕੀਤਾ। ਇਸ ਦੌਰਾਨ ਲੋਕਾਂ ਨੇ ਸ਼ਹਿਰ ਵਿਚ ਹਸਪਤਾਲ ਵਿਚ ਡਾਕਟਰਾਂ ਦੀ ਕਮੀ ਦਾ ਮੁੱਦਾ ਵੀ ਕੰਵਰ ਸੰਧੂ ਸਾਹਮਣੇ ਲਿਆਂਦਾ ਅਤੇ ਕੌਂਸਲਰ ਗੁਰਚਰਨ ਸਿੰਘ ਰਾਣਾ ਚਕਵਾਲ ਸਕੂਲ ਕੋਲ ਰੇਲਵੇ ਲਾਈਨ ਤੇ ਅੰਡਰਬ੍ਰਿਜ ਬਣਾਉਣ ਦਾ ਅਹਿਮ ਮੁੱਦਾ ਚੁੱਕਿਆ। ਇਸ ਦੌਰਾਨ ਸ਼ਹਿਰ ਨੂੰ ਪੀਣ ਵਾਲੇ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਕਜਲੀ ਵਾਟਰ ਵਰਕਸ ਨਾਲ ਜੋੜਨ ਦਾ ਮੁੱਦਾ ਵਿਧਾਨ ਸਭ ਵਿਚ ਵਿਧਾਇਕ ਕੰਵਰ ਸੰਧੂ ਨੂੰ ਚੁੱਕਣ ਦੀ ਅਪੀਲ ਕਰਦਿਆਂ ਸਿਸਵਾਂ ਰੋਡ ਤੇ ਪਿੰਡ ਬੜੌਦੀ ਨਜਦੀਕ ਟੋਲ ਪਲਾਜ਼ਾ ਤੇ ਸ਼ਹਿਰ ਵਾਸੀਆਂ ਨੂੰ ਰਾਹਤ ਦੇਣ ਦੀ ਮੰਗ ਕੀਤੀ। ਇਸ ਉਪਰੰਤ ਕੰਵਰ ਸੰਧੂ ਨੇ ਸ਼ਹਿਰ ਵਾਸੀਆਂ ਦੀਆਂ ਸਾਰੀਆਂ ਮੰਗਾਂ ਨੂੰ ਇੱਕ ਇੱਕ ਕਰਕੇ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਅਕਾਲੀ ਕੌਂਸਲਰ ਪਬਮਜੀਤ ਪੰਮੀ ਨੇ ਕਾਂਗਰਸ ਵੱਲੋਂ ਅਕਾਲੀ ਪੱਖੀ ਕੌਂਸਲਰਾਂ ਨੂੰ ਤੰਗ ਕਰਨ, ਧਮਕੀਆਂ ਦੇਣ ਅਤੇ ਝੂਠੇ ਪਰਚੇ ਦਰਜ਼ ਕਰਾਊਣ ਦਾ ਮਾਮਲਾ ਉਠਾਇਆ ਤੇ ਵਿਧਾਇਕ ਕੰਵਰ ਸੰਧੂ ਨੂੰ ਇਸ ਮਾਮਲੇ ਦਖਲ ਦੇਣ ਦੀ ਅਪੀਲ ਕੀਤੀ। ਇਸ ਮੌਕੇ ਅਨਿਲ ਪਰਾਸ਼ਰ ਮੈਂਬਰ ਪੰਜਾਬ ਭਾਜਪਾ, ਗੁਰਪ੍ਰੀਤ ਸਿੰਘ ਜਿੰਮੀ, ਗੁਰਮੀਤ ਸਿੰਘ ਕੁਰਾਲੀ, ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ, ਲਖਵੀਰ ਲੱਕੀ ਮੀਤ ਪ੍ਰਧਾਨ, ਗੁਰਚਰਨ ਸਿੰਘ ਰਾਣਾ, ਕੁਲਵੰਤ ਕੌਰ ਪਾਬਲਾ, ਗੌਰਵ ਗੁਪਤਾ ਵਿਸ਼ੂ, ਦਵਿੰਦਰ ਠਾਕੁਰ, ਰਾਜਦੀਪ ਹੈਪੀ, ਸੁਰਿੰਦਰ ਕੌਰ ਪ੍ਰਧਾਨ ਮਹਿਲਾ ਅਕਾਲੀ ਦਲ ਕੁਰਾਲੀ, ਤਰਲੋਕ ਚੰਦ ਧੀਮਾਨ, ਮਨਦੀਪ ਸਿੰਘ ਖਿਜ਼ਰਾਬਾਦ, ਪਰਮਜੀਤ ਪੰਮੀ, ਵਿੱਕੀ ਕੁਰਾਲੀ, ਹਰੀਸ਼ ਕੌਂਸਲ, ਹੇਮਰਾਜ ਸ਼ਰਮਾ, ਪ੍ਰਿਤਪਾਲ ਸਿੰਘ ਚਟੌਲੀ, ਬਲਵਿੰਦਰ ਕੌਰ ਧਨੌੜਾ, ਮਾਸਟਰ ਜਰਨੈਲ ਸਿੰਘ, ਦਰਬਾਰਾ ਸਿੰਘ, ਗੁਰਪ੍ਰੀਤ ਗੋਲਡੀ, ਗੁਲਜਿੰਦਰ ਸਿੰਘ, ਸੁਰਿੰਦਰ ਸਿੰਘ, ਰਵੀ ਕੁਮਾਰ, ਜੱਗੀ ਕਾਦਿਮਾਜਰਾਂ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ। (ਬਾਕਸ ਆਈਟਮ) ਉਧਰ, ਵਿਧਾਇਕ ਕੰਵਰ ਸੰਧੂ ਦੀ ਸ਼ਹਿਰ ਵਿਚ ਪਹਿਲੀ ਮੀਟਿੰਗ ਦੌਰਾਨ ਇੱਕ ਕਾਂਗਰਸੀ ਵਰਕਰ ਵੱਲੋਂ ਖੱਲਲ ਪਾਉਣ ਦੀ ਕੋਸ਼ਿਸ ਕੀਤੀ ਜਿਸ ਨੂੰ ਉਥੇ ਹਾਜ਼ਰ ਕੌਂਸਲਰਾਂ ਵੱਲੋਂ ਝੰਬ ਦਿੱਤਾ। ਇਸ ਦੌਰਾਨ ਕੰਵਰ ਸੰਧੂ ਦੇ ਸਾਹਮਣੇ ਵਾਪਰੇ ਘਟਨਾਕ੍ਰਮ ਦੌਰਾਨ ਕੌਂਸਲਰਾਂ ਨੇ ਕਾਂਗਰਸੀ ਨੌਜਵਾਨ ਨੂੰ ਕੁੱਟਮਾਰ ਕਰਦਿਆਂ ਬੁਰੀ ਤਰ੍ਹਾਂ ਜਲੀਲ ਕੀਤਾ। ਸਾਰੀ ਘਟਨਾ ਉਪਰੰਤ ਕੰਵਰ ਸੰਧੂ ਨੇ ਘਟਨਾ ਦੀ ਨਿਖੇਧੀ ਕੀਤੀ ਤੇ ਕੌਂਸਲਰਾਂ ਨੇ ਘਟਨਾ ਲਈ ਕੰਵਰ ਸੰਧੂ ਤੋਂ ਮੁਆਫੀ ਮੰਗ ਲਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ