‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ਵਿੱਚ ਐਸਸੀ\ਐਸਟੀ ਸਕਾਲਰਸ਼ਿਪ ਦਾ ਮੁੱਦਾ ਚੁੱਕਿਆ

ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਹੋਣ ਦੇਵਾਂਗਾ: ਕੁਲਵੰਤ ਸਿੰਘ

ਕੈਬਨਿਟ ਮੰਤਰੀ ਬਲਜੀਤ ਕੌਰ ਤੋਂ ਜਾਰੀ ਬਕਾਏ ਅਤੇ ਪੈਂਡਿੰਗ ਬਕਾਇਆਂ ਬਾਰੇ ਮੰਗਿਆ ਸਪਸ਼ੱਟੀਕਰਨ

ਨਬਜ਼-ਏ-ਪੰਜਾਬ, ਮੁਹਾਲੀ, 3 ਸਤੰਬਰ:
ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਦਲਿਤ ਵਿਦਿਆਰਥੀਆਂ ਨਾਲ ਜੁੜੇ ਸਕਾਲਰਸ਼ਿਪ ਦਾ ਮੁੱਦਾ ਚੁੱਕਿਆ। ਉਨ੍ਹਾਂ ਦਲਿਤ ਵਰਗ ਦੇ ਬੱਚਿਆਂ ਦੇ ਹੱਕਾਂ ’ਤੇ ਪਿਛਲੇ ਸਾਲਾਂ ਦੌਰਾਨ ਪਏ ਡਾਕੇ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਅੱਜ ਲੱਖਾਂ ਦਲਿਤ ਬੱਚਿਆਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ, ਅਜਿਹੇ ਵਿੱਚ ਜ਼ਰੂਰੀ ਹੈ ਕਿ ਉਨ੍ਹਾਂ ਦੇ ਹੱਕਾਂ ਦੀ ਵਕਾਲਤ ਕਰਕੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਨੂੰ ਧੁੰਦਲਾ ਹੋਣ ਬਚਾਇਆ ਜਾ ਸਕੇ।
ਕੁਲਵੰਤ ਸਿੰਘ ਨੇ ਕੈਬਨਿਟ ਮੰਤਰੀ ਬਲਜੀਤ ਕੌਰ ਵੱਲੋਂ ਹੁਣ ਤੱਕ ਵਜ਼ੀਫ਼ਿਆਂ ਦੀ ਜਾਰੀ ਰਾਸ਼ੀ ਅਤੇ ਬਕਾਇਆ ਰਾਸ਼ੀ ’ਤੇ ਧਿਆਨ ਦਿਵਾਉਂਦਿਆਂ ਦੱਸਿਆ ਕਿ ਸਾਲ 2022-23 ਲਈ ਪੰਜਾਬ ਸਰਕਾਰ ਨੇ 240 ਕਰੋੜ ਵਜ਼ੀਫ਼ਾ ਰਾਸ਼ੀ ਜਾਰੀ ਕਰਨੀ ਸੀ, ਜਿਸ ’ਚੋਂ 202 ਕਰੋੜ ਹੀ ਜਾਰੀ ਕੀਤੇ ਗਏ ਹਨ ਜਦੋਂਕਿ 37 ਕਰੋੜ ਦੀ ਰਾਸ਼ੀ ਬਕਾਇਆ ਹੈ। ਨਾਲ ਕੇਂਦਰ ਸਰਕਾਰ ਨੇ ਵੀ ਇਸੇ ਅਰਸੇ ਦੌਰਾਨ 360 ਕਰੋੜ ਦੀ ਵਜ਼ੀਫ਼ਾ ਰਾਸ਼ੀ ਜਾਰੀ ਕਰਨੀ ਸੀ, ਜਿਸ ’ਚੋਂ 308 ਕਰੋੜ ਦੀ ਰਾਸ਼ੀ ਜਾਰੀ ਹੋਈ ਹੈ ਅਤੇ 52 ਕਰੋੜ ਹਾਲੇ ਵੀ ਬਕਾਇਆ ਪਏ ਹਨ।
ਇੰਜ ਹੀ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ 2023-24 ਦੀ ਵਜ਼ੀਫ਼ਾ ਰਾਸ਼ੀ ’ਤੇ ਧਿਆਨ ਦਿਵਾਉਂਦਿਆਂ ਕਿਹਾ ਕਿ ਸੂਬਾ ਪੰਜਾਬ ਸਰਕਾਰ ਵੱਲੋਂ 600 ਕਰੋੜ ਦੀ ਵਜ਼ੀਫ਼ਾ ਰਾਸ਼ੀ ਜਾਰੀ ਕਰਨੀ ਸੀ ਜਿਸ ’ਚੋਂ 303 ਕਰੋੜ ਰੁਪਏ ਦੀ ਵਜ਼ੀਫ਼ਾ ਰਾਸ਼ੀ ਜਾਰੀ ਹੋ ਸਕੀ ਹੈ ਜਦੋਂਕਿ ਦੂਜੇ ਪਾਸੇ ਕੇਂਦਰ ਸਰਕਾਰ ਨੇ 916 ਕਰੋੜ ਰੁਪਏ ਦੀ ਵਜ਼ੀਫ਼ਾ ਰਾਸ਼ੀ ਕਰਨੀ ਸੀ, ਜਿਸ ’ਚੋਂ ਕੇਂਦਰ ਸਰਕਾਰ ਨੇ ਮਹਿਜ਼ 309 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ, ਕੁੱਲ 607 ਕਰੋੜ ਦੀ ਰਾਸ਼ੀ ਬਕਾਇਆ ਹੈ।
ਪੰਜਾਬ ਅਤੇ ਕੇਂਦਰ ਸਰਕਾਰ ਵੱਲ ਸਬੰਧਤ ਰਾਸ਼ੀ ਦੀ ਗੱਲ ਕਰਦਿਆਂ ਕਿਹਾ ਕਿ ਸਾਲ 2022-23 ਲਈ 95 ਕਰੋੜ ਅਤੇ 2023-24 ਲਈ 910 ਕਰੋੜ ਵਜ਼ੀਫ਼ਾ ਰਾਸ਼ੀ ਬਕਾਇਆ ਹੈ। 2024-25 ਦੇ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ ਛੇ ਮਹੀਨੇ ਇਸ ਵਿੱਤੀ ਸਾਲ ਦੇ ਲੰਘ ਚੁੱਕੇ ਹਨ ਪਰ ਵਜ਼ੀਫ਼ਾ ਰਾਸ਼ੀ ਕਿੰਨੀ ਜਾਰੀ ਹੋਈ ਹੈ, ਇਸ ’ਤੇ ਸਬੰਧਤ ਵਿਭਾਗ ਤੋਂ ਜਾਣਕਾਰੀ ਮੰਗੀ। ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਸਬੰਧੀ ਪੁੱਛੇ ਜਾਣ ’ਤੇ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਦੱਸਿਆ ਕਿ ਸਾਲ 2022-23 ਲਈ 20 ਹਜ਼ਾਰ ਵਿਦਿਆਰਥੀ ਕਿਸੇ ਕਾਰਨ ਕਰਕੇ ਬੈਂਕ ਅਧਾਰ ਸ਼ੀਟ ਨਹੀਂ ਹੋ ਪਾਏ ਅਤੇ ਇਸੇ ਤਰ੍ਹਾਂ ਸਾਲ 2023-24 ਲਈ 17,500 ਵਿਦਿਆਰਥੀ ਬੈਂਕ ਅਧਾਰ ਸ਼ੀਟ ਨਹੀਂ ਹੋ ਪਾਏ, ਜਿਸ ਕਾਰਨ ਵਜ਼ੀਫ਼ਾ ਰਾਸ਼ੀ ਪੈਂਡਿੰਗ ਹੈ।
ਮੰਤਰੀ ਬਲਜੀਤ ਕੌਰ ਨੇ ਦੱਸਿਆ ਕਿ ਸਾਲ 2023-24 ਲਈ 366 ਕਰੋੜ ਦੀ ਵਾਧੂ ਰਾਸ਼ੀ ਐਡ ਕੀਤੀ ਗਈ, ਜੋ ਉਨ੍ਹਾਂ ਲਾਭਪਾਤਰੀ ਵਿਦਿਆਰਥੀਆਂ ਨੂੰ ਜਾਰੀ ਕੀਤੀ ਗਈ ਹੈ, ਜੋ ਪਿਛਲੀ ਸਰਕਾਰ ਦੇ 2017 ਤੋਂ 2020 ਦੌਰਾਨ ਲਾਭ ਨਹੀਂ ਲੈ ਸਕੇ ਸਨ। ਵਿਧਾਇਕ ਦੇ 2024-25 ਲਈ ਜਾਰੀ ਵਜ਼ੀਫ਼ਾ ਰਾਸ਼ੀ ਦੇ ਸਵਾਲ ’ਤੇ ਮੰਤਰੀ ਨੇ ਦੱਸਿਆ ਕਿ ਇਸ ਵਕਫ਼ੇ ਲਈ ਸਰਕਾਰ ਦਾ ਟੀਚਾ ਹੈ ਕਿ 2 ਲੱਖ 60 ਹਜ਼ਾਰ ਵਿਦਿਆਰਥੀਆਂ ਨੂੰ ਇਸ ਸਕੀਮ ਅਧੀਨ ਲਿਆ ਕੇ ਲਾਭ ਦਿੱਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

J&K 33kg Heroin Recovery Case: Punjab Police arrested army deserter, seizes 12.5 kg heroin

J&K 33kg Heroin Recovery Case: Punjab Police arrested army deserter, seizes 12.5 kg h…