nabaz-e-punjab.com

‘ਆਪ’ ਦੇਸ਼ ਅੰਦਰ ਵੱਡਾ ਬਦਲਾਅ ਲਿਆਉਣ ਵਾਲੀ ਇਨਕਲਾਬੀ ਪਾਰਟੀ: ਨਰਿੰਦਰ ਸ਼ੇਰਗਿੱਲ

ਰੂਪਨਗਰ ਮੀਟਿੰਗ ਲਈ ਸ਼ੇਰਗਿੱਲ ਦੀ ਅਗਵਾਈ ਵਿੱਚ ਰਵਾਨਾ ਹੋਇਆ ਵਾਲੰਟੀਅਰਾਂ ਦਾ ਵੱਡਾ ਕਾਫਲਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 18 ਜੂਨ:
ਆਮ ਆਦਮੀ ਪਾਰਟੀ ਦੇਸ਼ ਅੰਦਰ ਬਦਲਾਅ ਲਿਆਉਣ ਵਾਲੀ ਇਨਕਲਾਬੀ ਪਾਰਟੀ ਵਜੋਂ ਯਾਦ ਕਰੀ ਜਾਵੇਗੀ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਆਪ’ ਦੇ ਸੀਨੀਅਰ ਆਗੂ ਅਤੇ ਮੁਹਾਲੀ ਤੋਂ ਚੋਣ ਲੜੇ ਨਰਿੰਦਰ ਸਿੰਘ ਸ਼ੇਰਗਿੱਲ ਨੇ ਪਿੰਡ ਬਹਿਰਾਮਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਰੋਪੜ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਨੌ ਵਿਧਾਨ ਸਭਾ ਹਲਕਿਆਂ ਤੋਂ ਪਹੁੰਚੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦਿਨ ਪ੍ਰਤੀ ਦਿਨ ਦੇਸ਼ ਵਿਚ ਅੱਗੇ ਵੱਧ ਰਹੀ ਹੈ ਜਿਸਦੀ ਮਿਸ਼ਾਲ ਗੋਆ ਦੀਆਂ ਪੰਚਾਇਤੀ ਚੋਣਾਂ ਵਿਚ ਵੱਡੀ ਜਿੱਤ ਦਰਜ਼ ਕਰਨ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਗਠਜੋੜ ਸਰਕਾਰ ਤੋਂ ਅੱਕ ਚੁੱਕੇ ਹਨ ਤੇ ਕਾਂਗਰਸ ਨੂੰ ਪਹਿਲਾਂ ਹੀ ਲੋਕਾਂ ਨੇ ਨਕਾਰਿਆ ਹੋਇਆ ਹੈ ਇਸ ਲਈ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੇਸ਼ ਅੰਦਰ ਜਿੱਤ ਦਰਜ਼ ਕਰੇਗੀ।
ਸ੍ਰੀ ਸ਼ੇਰਗਿੱਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਾਉਣ ਲਈ ‘ਆਪ’ ਨਾਲ ਜੁੜਕੇ ਦੇਸ਼ ਦੀ ਫਿਜ਼ਾ ਬਦਲਣ ਵਿਚ ਬਣਦਾ ਯੋਗਦਾਨ ਦੇਵੋ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਦੇਸ਼ ਅੰਦਰ ਜੀਣ ਦਾ ਹੱਕ ਮਿਲ ਸਕੇ। ਇਸ ਦੌਰਾਨ ਵੱਡੀ ਗਿਣਤੀ ਵਿਚ ਪਹੁੰਚੇ ਪਾਰਟੀ ਅਹੁਦੇਦਾਰ ਬਹਿਰਾਮਪੁਰ ਤੋਂ ਰੋਪੜ ਮੀਟਿੰਗ ਵਿਚ ਗੱਡੀਆਂ ਰਾਂਹੀ ਰਵਾਨਾ ਹੋਏ। ਇਸ ਮੌਕੇ ਹਰੀਸ਼ ਕੌਸ਼ਲ ਜ਼ੋਨ ਇੰਚਾਰਜ, ਬਲਵਿੰਦਰ ਕੌਰ ਧਨੌੜਾਂ ਇੰਚਾਰਜ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ, ਮੇਜਰ ਸਿੰਘ ਝਿੰਗੜਾਂ, ਬੀ.ਐਸ ਚਾਹਲ ਦਫਤਰ ਇੰਚਾਰਜ ਮੋਹਾਲੀ, ਅਮਨਦੀਪ ਕੌਰ, ਰਾਜ ਗਿੱਲ, ਰਵਨੀਤ ਸਿੰਘ, ਦਿਲਾਵਰ ਸਿੰਘ, ਹਰਮਨ, ਹਰਚੀਨ, ਦੀਪੂ ਕੁਰਾਲੀ ਪ੍ਰਧਾਨ, ਮਨਜੀਤ ਸਿੰਘ ਮੋਹਾਲੀ, ਗੁਰਪ੍ਰੀਤ ਸਿੰਘ ਜਿੰਮੀ, ਹੇਮਰਾਜ ਸ਼ਰਮਾ, ਰਾਣੀ ਸੈਦਪੁਰ, ਪੰਮਾ ਸੈਦਪੁਰ, ਸਤਨਾਮ ਸਿੰਘ, ਨਰੇਸ਼ ਬਾਲਾ, ਅਨੂ, ਵਿੱਕੀ ਕੁਰਾਲੀ, ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਲੰਟੀਅਰ, ਬੀਬੀਆਂ ਅਤੇ ਨੌਜੁਆਨ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…