nabaz-e-punjab.com

ਰਜਿਸਟਰੀਆਂ ਦੀਆਂ ਨਕਲਾਂ ਨਾ ਦੇਣ ਕਾਰਨ ਆਪ ਵੱਲੋਂ ਰੋਸ ਮੁਜ਼ਾਹਰਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 14 ਜੂਨ:
ਸਬ ਤਹਿਸੀਲ ਮਾਜਰੀ ਵਿਖੇ ਆਪ ਦੇ ਜ਼ੋਨਲ ਕਨਵੀਨਰ ਤੇ ਸੀਨੀਅਰ ਵਕੀਲ ਦਰਸ਼ਨ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਧਰਨਾ ਦਿੱਤਾ ਗਿਆ ਜਿਸ ਵਿਚ ਨਾਇਬ ਤਹਿਸੀਲਦਾਰ ਮਾਜਰੀ ਬਲਾਕ ਵਰਿੰਦਰਪਾਲ ਸਿੰਘ ਧੁੱਤ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਨਾਮ ਸ਼ਾਮਲਾਤ ਜਮੀਨ ਦੀ ਰਜਿਸਟਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਧਰਨਾਕਾਰੀਆਂ ਨੇ ਕਿਹਾ ਕਿ ਨਾਇਬ ਤਹਿਸੀਲਦਾਰ ਧੁੱਤ ਤੋਂ ਦਰਸ਼ਨ ਸਿੰਘ ਧਾਲੀਵਾਲ ਨੇ ਰਜਿਸਟਰੀਆਂ ਦੀ ਨਕਲ ਮੰਗ ਕੀਤੀ ਸੀ ਪਰ ਨਕਲ ਨਾ ਦੇਣ ਕਾਰਨ ਅੱਜ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਸ੍ਰੀ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਸਬ ਤਹਿਸੀਲ ਮਾਜਰੀ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਹੈ ਇਥੇ ਪੈਸੇ ਦੇ ਜ਼ੋਰ ਨਾਲ ਕੋਈ ਵੀ ਕੰਮ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਰਸੂਖਦਾਰ ਵਿਅਕਤੀਆਂ ਵੱਲੋਂ ਪੈਸੇ ਦੇ ਜ਼ੋਰ ਨਾਲ ਅਧਿਕਾਰੀਆਂ ਦੀ ਮਿਲੀਭੁਗਤ ਹੇਠ ਗਿਰਦਾਵਰੀਆਂ ਤੱਕ ਬਦਲ ਦਿੱਤੀਆਂ ਗਈਆਂ ਹਨ। ਇਥੇ ਆਮ ਵਿਅਕਤੀ ਨੂੰ ਆਪਣਾ ਕੰਮ ਕਰਵਾਉਣ ਲਈ ਰਿਸ਼ਵਤ ਦੇਣੀ ਲਾਜਮੀ ਹੈ ਤਾਂ ਉਸਦਾ ਕੰਮ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਸਿਊਂਕ ਦੀ ਨਜਾਇਜ਼ ਤੌਰ ਤੇ ਹੋਈਆਂ ਰਜਿਸਟਰੀਆਂ ਦੀ ਸੀ.ਬੀ.ਆਈ ਤੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਇਸ ਮੌਕੇ ਦਲਵਿੰਦਰ ਸਿੰਘ ਕਾਲਾ, ਮੇਵਾ ਸਿੰਘ ਖਿਜ਼ਰਬਾਦ, ਹਰਬੰਸ ਸਿੰਘ, ਜਸਵਿੰਦਰ ਸਿੰਘ, ਹਰਮਿੰਦਰ ਮਾਵੀ, ਬਲਵਿੰਦਰ ਸਿੰਘ ਮਾਵੀ, ਲਖਵੀਰ ਸਿੰਘ, ਅੱਛਰ ਸਿੰਘ ਕਾਂਸਲ, ਅਮ੍ਰਿਤਪਾਲ ਸਿੰਘ, ਗੁਰਜੀਤ ਸਿੰਘ ਕਰਤਾਰਪੁਰ, ਜੱਗੀ ਕਾਦੀਮਾਜਰਾ, ਮਨਦੀਪ ਖਿਜਰਾਬਾਦ, ਦੀਪੂ ਕੁਰਾਲੀ, ਬਲਜੀਤ ਨੱਗਲ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…