‘ਆਪ’ ਵੱਲੋਂ ਦਿੱਲੀ ਦੀ ਜ਼ਿਮਨੀ ਚੋਣ ਵਿੱਚ ਵੱਡੀ ਜਿੱਤ ਹਾਸਲ ਕਰਨ ’ਤੇ ਵਾਲੰਟੀਅਰਾਂ ਨੇ ਖੁਸ਼ੀ ਮਨਾਈ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਅਗਸਤ:
ਦਿੱਲੀ ਵਿੱਚ ਵਿਧਾਨ ਸਭਾ ਸੀਟ ਬਵਾਨਾ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਪਾਰਟੀ ਉਮੀਦਵਾਰ ਰਾਮ ਚੰਦਰ ਨੇ 24 ਹਜ਼ਾਰ ਵੋਟਾਂ ਦੀ ਲੀਡ ਨਾਲ ਵੱਡੀ ਜਿੱਤ ਦਰਜ਼ ਕਰਦਿਆਂ ਵਿਰੋਧੀਆਂ ਨੂੰ ਹਰਾਉਣ ਵਿਚ ਸਫਲਤਾ ਦਰਜ਼ ਕੀਤੀ ਜਿਸ ਤੋਂ ਸਾਫ ਹੈ ਕਿ ਦਿੱਲੀ ਵਿਚ ਲੋਕ ‘ਆਪ’ ਸਰਕਾਰ ਤੋਂ ਸੰਤੁਸਟ ਹਨ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਮੁਹਾਲੀ ਤੋਂ ‘ਆਪ’ ਦੇ ਪ੍ਰਧਾਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਵਿਰੋਧੀਆਂ ਪਾਰਟੀਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਦਿੱਲੀ ਵਿਚ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਪਰ ਦਿੱਲੀ ਦੀ ਬਵਾਨਾ ਸੀਟ ਤੇ ਹੋਈ ਉੱਪ ਚੋਣ ਵਿਚ ਜਿੱਤ ਨੇ ਵਿਰੋਧੀਆਂ ਦੀ ਫੋਕੀ ਸ਼ੋਹਰਤ ਲਈ ਕੀਤੀ ਜਾਂਦੀ ਬਿਆਨਬਾਜ਼ੀ ਬੰਦ ਕਰਵਾ ਦਿਤੀ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਅੰਦਰ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ‘ਆਪ’ ਪਾਰਟੀ ਜਿੱਤ ਦਰਜ਼ ਕਰਕੇ ਆਪਣੀ ਸਰਕਾਰ ਬਣਾਉਣ ਵਿਚ ਕਾਮਯਾਬ ਹੋਵੇਗੀ ਜਿਸ ਦੀ ਤਿਆਰੀ ਪਾਰਟੀ ਵੱਲੋਂ ਹੁਣ ਤੋਂ ਹੀ ਯੋਜਨਾਬੱਧ ਤਰੀਕੇ ਨਾਲ ਕੀਤੀ ਜਾ ਰਹੀ ਹੈ। ਇਸ ਮੌਕੇ ਨਰਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੇ ਇੱਕ ਦਸੂਰੇ ਦਾ ਮੂੰਹ ਮਿੱਠਾ ਕਰਕੇ ਪਾਰਟੀ ਦੀ ਜਿੱਤ ਤੇ ਖੁਸ਼ੀ ਮਨਾਈ। ਇਸ ਮੌਕੇ ਬੀ.ਐਸ. ਚਾਹਲ, ਹਰੀਸ਼ ਕੌਂਸਲ ਸਰਕਲ ਇੰਚਾਰਜ, ਬਲਵਿੰਦਰ ਕੌਰ ਧਨੌੜਾਂ, ਐਡਵੋਕੇਟ ਚੰਦਰ ਸ਼ੇਖਰ ਬਾਵਾ, ਗੁਰਪ੍ਰੀਤ ਸਿੰਘ ਜਿੰਮੀ, ਹੇਮਰਾਜ ਸ਼ਰਮਾ, ਸਤਨਾਮ ਸਿੰਘ, ਜੀ.ਐਸ ਕਾਹਲੋਂ, ਮਨਜੀਤ ਸਿੰਘ ਘੁੰਮਣ, ਹਰਮਨ ਹੁੰਦਲ, ਮੇਜਰ ਸਿੰਘ ਝਿੰਗੜਾਂ, ਦਿਲਾਵਰ ਸਿੰਘ, ਨਰੇਸ਼ ਬਾਲਾ, ਸੋਨੀਆ, ਮੰਜੂ, ਸੁੱਖੀ ਸੁਹਾਣਾ, ਸੁਰਜੀਤ ਸਿੰਘ ਲਖਨੌਰ, ਰਾਜਵਿੰਦਰ ਸਿੰਘ ਗੁੱਡੂ, ਗਿੰਨੀ ਬਾਊ, ਸੁਨੀਤਾ ਰਾਣੀ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…