Nabaz-e-punjab.com

ਬਾਰ੍ਹਵੀਂ ਸ਼੍ਰੇਣੀ: ਸਰਕਾਰੀ ਮਾਡਲ ਸਕੂਲ ਫੇਜ਼-3ਬੀ1 ਦੀ ਆਰਤੀ ਦੇਵੀ ਨੇ ਰੱਖੀ ਮੁਹਾਲੀ ਦੀ ਲਾਜ

ਪੰਜਾਬ ਪੱਧਰ ਦੀ ਮੈਰਿਟ ਵਿੱਚ ਜ਼ਿਲ੍ਹਾ ਮੁਹਾਲੀ ਦੇ ਛੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਸਰਕਾਰੀ ਪੇਂਡੂ ਸਕੂਲਾਂ ਦੀ ਕਾਰਗੁਜ਼ਾਰੀ ਵੀ ਵਧੀਆ, ਸ਼ਹਿਰਾਂ ਮੁਕਾਬਲੇ ਪੇਂਡੂ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ਵਧੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵੱਲੋਂ ਅੱਜ ਬਾਰ੍ਹਵੀਂ ਸ਼੍ਰੇਣੀ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ। ਜ਼ਿਲ੍ਹਾ ਮੁਹਾਲੀ ਦੇ ਛੇ ਵਿਦਿਆਰਥੀਆਂ ਨੇ ਪੰਜਾਬ ਦੀ ਮੈਰਿਟ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ ਅਤੇ ਐਤਕੀਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕਲ ਫੇਜ਼-3ਬੀ1 ਦੀ ਵਿਦਿਆਰਥਣ ਆਰਤੀ ਦੇਵੀ ਨੇ 450 ’ਚੋਂ 429 ਅੰਕ (95.33 ਫੀਸਦੀ) ਲੈ ਕੇ ਸੂਬਾ ਪੱਧਰੀ ਮੈਰਿਟ ਸੂਚੀ ਵਿੱਚ 19ਵਾਂ ਰੈਂਕ ਅਤੇ ਮੁਹਾਲੀ ਤਹਿਸੀਲ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸ਼ਹਿਰ ਦੀ ਲਾਜ ਰੱਖ ਲਈ ਹੈ ਜਦੋਂਕਿ ਦਸਵੀਂ ਵਿੱਚ ਸ਼ਹਿਰ ਦਾ ਕੋਈ ਵੀ ਵਿਦਿਆਰਥੀ ਮੈਰਿਟ ਵਿੱਚ ਨਾ ਆਉਣ ਕਾਰਨ ਵੀਆਈਪੀ ਸ਼ਹਿਰ ਦੇ ਸਕੂਲਾਂ ਅਤੇ ਅਧਿਆਪਕਾਂ ਨੂੰ ਕਾਫੀ ਨਮੋਸ਼ੀ ਝੱਲਣੀ ਪਈ ਹੈ। ਉਂਜ ਸਰਕਾਰੀ ਸਕੂਲਾਂ ਦਾ ਨਤੀਜਾ ਕਾਫੀ ਸ਼ਾਨਦਾਰ ਰਿਹਾ ਹੈ ਅਤੇ ਐਤਕੀਂ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਸਕੂਲਾਂ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ ਵੀ ਵਧੀ ਹੈ।
ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਮੁਤਾਬਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਬਾਰਕਪੁਰ (ਮੁਹਾਲੀ) ਦੀ ਹਰਵੀਰ ਕੌਰ ਪੁੱਤਰ ਹਰੀ ਸਿੰਘ (ਹਿਊਮੈਨਟੀਜ਼ ਗਰੁੱਪ) ਨੇ 450 ’ਚੋਂ 440 ਅੰਕਾਂ ਲੈ ਕੇ 97.78 ਫੀਸਦੀ ਨਾਲ ਪੰਜਾਬ ਦੀ ਮੈਰਿਟ ਵਿੱਚ ਅੱਠਵਾਂ ਅਤੇ ਜ਼ਿਲ੍ਹਾ ਮੁਹਾਲੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦੇ ਤਰਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ (ਸਾਇੰਸ ਗਰੁੱਪ)ਨੇ 439 ਅੰਕ ਲੈ ਕੇ 97.56 ਫੀਸਦੀ ਨਾਲ ਪੰਜਾਬ ਦੀ ਮੈਰਿਟ ਵਿੱਚ ਨੌਵਾਂ ਅਤੇ ਮੁਹਾਲੀ ਜ਼ਿਲ੍ਹੇ ਵਿੱਚ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਬਾਰਕਪੁਰ (ਮੁਹਾਲੀ) ਦੇ ਪਰਮਿੰਦਰਪਾਲ ਸਿੰਘ ਪੁੱਤਰ ਅੰਮ੍ਰਿਤਪਾਲ ਸਿੰਘ (ਹਿਊਮੈਨਟੀਜ਼ ਗਰੁੱਪ) ਨੇ 431 ਅੰਕਾਂ ਲੈ ਕੇ 95.78 ਫੀਸਦੀ ਨਾਲ ਪੰਜਾਬ ਦੀ ਮੈਰਿਟ ਵਿੱਚ 17ਵਾਂ ਅਤੇ ਜ਼ਿਲ੍ਹਾ ਮੁਹਾਲੀ ਵਿੱਚ ਤੀਜਾ ਸਥਾਨ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦੀ ਸਿਮਰਨਜੀਤ ਕੌਰ (ਸਾਇੰਸ ਗਰੁੱਪ) ਨੇ 430 ਅੰਕ ਲੈ ਕੇ 95.56 ਫੀਸਦੀ ਨਾਲ ਪੰਜਾਬ ’ਚ 18ਵਾਂ ਰੈਂਕ ਅਤੇ ਜ਼ਿਲ੍ਹੇ ਵਿੱਚ ਚੌਥਾ ਹਾਸਲ ਕੀਤਾ ਹੈ।
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕਲ ਫੇਜ਼-3ਬੀ1 ਦੀ ਵਿਦਿਆਰਥਣ ਆਰਤੀ ਦੇਵੀ ਪੁੱਤਰੀ ਕ੍ਰਿਸ਼ਨ ਕੁਮਾਰ (ਵੋਕੇਸ਼ਨਲ ਗਰੁੱਪ) ਨੇ 429 ਅੰਕ (95.33 ਫੀਸਦੀ) ਲੈ ਕੇ ਸੂਬਾ ਪੱਧਰੀ ਮੈਰਿਟ ਸੂਚੀ ਵਿੱਚ 19ਵਾਂ ਰੈਂਕ ਅਤੇ ਮੁਹਾਲੀ ਤਹਿਸੀਲ ਵਿੱਚ ਪਹਿਲਾ ਸਥਾਨ ਅਤੇ ਜ਼ਿਲ੍ਹੇ ਵਿੱਚ ਪੰਜਵਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ (ਮੁਹਾਲੀ) ਦੀ ਮੁਸਕਾਨ ਪੁੱਤਰੀ ਜੂੰਮਾ ਖਾਨ (ਹਿਊਮੈਨਟੀਜ਼ ਗਰੁੱਪ) ਨੇ 429 ਅੰਕਾਂ ਲੈ ਕੇ 95.33 ਫੀਸਦੀ ਨਾਲ ਪੰਜਾਬ ਦੀ ਮੈਰਿਟ ਵਿੱਚ 19ਵਾਂ ਅਤੇ ਜ਼ਿਲ੍ਹਾ ਮੁਹਾਲੀ ਵਿੱਚ ਛੇਵਾਂ ਸਥਾਨ ਹਾਸਲ ਕੀਤਾ। ਉਧਰ, ਐਤਕੀਂ ਸ਼ਹਿਰਾਂ ਦੇ ਮੁਕਾਬਲੇ ਸਰਕਾਰੀ ਪੇਂਡੂ ਸਕੂਲਾਂ ਦਾ ਨਤੀਜਾ ਵਧੀਆ ਰਿਹਾ ਹੈ। ਪੇਂਡੂ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ਸ਼ਹਿਰਾਂ ਨਾਲੋਂ ਜ਼ਿਆਦਾ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…