nabaz-e-punjab.com

ਆਤਮਾ ਸਕੀਮ ਦੇ ਮੁਲਾਜ਼ਮ ਨੂੰ ਪਿਛਲੇ ਚਾਰ ਮਹੀਨਿਆਂ ਦੀ ਨਹੀਂ ਮਿਲੀ ਤਨਖ਼ਾਹ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 15 ਜੂਨ:
ਖੇਤੀਬਾੜੀ ਵਿਭਾਗ ਅੰਦਰ ਚੱਲ ਰਹੀ ਕੇਂਦਰੀ ਪ੍ਰਾਯੋਜਿਤ ਅਕੀਮ ਆਤਮਾ ਵਿਚ ਸੂਬੇ ਦੇ ਲਗਭਗ 450 ਕਰਮਚਾਰੀਆਂ ਨੂੰ ਪਿਛਲੇ ਦੋ ਤੋਂ ਚਾਰ ਮਹੀਨਿਆਂ ਦੀ ਤਨਖ਼ਾਹ ਨਹੀਂ ਮਿਲੀ। ਜਿਸ ਕਾਰਨ ਕਰਮਚਾਰੀ ਜਿਥੇ ਆਰਥਿਕ ਪੱਖੋਂ ਹੌਲੇ ਹੋ ਗਏ ਹਨ ਉਥੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਦੱਸਣਾ ਬਣਦਾ ਹੈ ਕਿ ਆਤਮਾ ਸਕੀਮ ਦੇ ਇਨ੍ਹਾਂ ਕਰਮਚਾਰੀਆਂ ਨੂੰ ਕਈ ਵਾਰ ਆਪਣੀ ਤਨਖਾਹ ਲੈਣ ਲਈ ਹੜਤਾਲ ਕਰਨੀ ਪਈ ਜਿਸਦੀ ਮਿਸ਼ਾਲ ਸਤੰਬਰ 2016 ਵਿਚੋਂ ਮਿਲਦੀ ਹੈ ਜਿਥੇ ਸੂਬੇ ਭਰ ਦੇ ਕਰਮਚਾਰੀਆਂ ਨੇ ਕਲਮ ਛੱਡੋ ਹੜਤਾਲ ਕਰਨ ਲਈ ਮਜਬੂਰ ਹੋਣਾ ਪਿਆ ਸੀ। ਇਸੇ ਤਰ੍ਹਾਂ ਹੁਣ ਵੀ ਇਨ੍ਹਾਂ ਕਰਮਚਾਰੀਆਂ ਨੂੰ ਤਨਖਾਹ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਹ ਕਰਮਚਾਰੀ ਖੇਤੀਬਾੜੀ ਵਿਭਾਗ ਵੱਲੋਂ ਸਮੇਂ ਸਮੇਂ ਚਲਾਈਆਂ ਜਾਣ ਵਾਲੀਆਂ ਵੱਖ ਵੱਖ ਸਕੀਮਾਂ ਨੂੰ ਕਿਸਾਨਾਂ ਤੱਕ ਪਹੁੰਚਾਉਂਦੇ ਹਨ ਪਰ ਹੁਣ ਤਨਖਾਹ ਨਾ ਮਿਲਣ ਕਾਰਨ ਇਨ੍ਹਾਂ ਦਾ ਮਨੋਬਲ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ। ਆਤਮਾ ਕਰਮਚਾਰੀ ਪਿਛਲੇ ਲੰਮੇ ਸਮੇਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਜਾ ਰਹੀ ਕੇਂਦਰੀ ਸਵਾਇਲ ਸਕੀਮ ਤਹਿਤ ਸਵੇਰੇ 7 ਵਜੇ ਤੋਂ ਲੈਕੇ 6 ਵਜੇ ਤੱਕ ਬਿਨ੍ਹਾਂ ਛੁੱਟੀ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਜਿਸ ਦਾ ਉਨ੍ਹਾਂ ਨੂੰ ਕੋਈ ਵਾਧੂ ਮਿਹਨਤਾਨਾ ਨਹੀਂ ਮਿਲਦਾ। ਹੈਰਾਨੀ ਦੀ ਗੱਲ ਇਹ ਹੈ ਕਿ ਜੀਅ ਤੋੜ ਮਿਹਨਤ ਕਰਨ ਦੇ ਬਾਵਜੂਦ ਸਰਕਾਰ ਅਤੇ ਵਿਭਾਗ ਵੱਲੋਂ ਇਨ੍ਹਾਂ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਦੇਣ ਲਈ ਕੋਈ ਠੋਸ ਰਣਨੀਤੀ ਨਹੀਂ ਬਣਾਈ ਗਈ। ਜਿਸ ਕਾਰਨ ਵੱਡੀ ਗਿਣਤੀ ਵਿੱਚ ਇਹ ਕਰਮਚਾਰੀ ਮਾਨਸਿਕ ਪੱਖੋਂ ਵੀ ਤਸੀਹੇ ਚੱਲ ਰਹੇ ਹਨ ਜਦੋਂ ਕਿ ਇਹ ਕਰਮਚਾਰੀ ਆਪਣੀ ਸਕੀਮ ਦੇ ਕੰਮਾਂ ਤੋਂ ਇਲਾਵਾ ਹੋਰ ਕੀਤੇ ਕੰਮਾਂ ਦਾ ਕਿਤੇ ਵੀ ਕੋਈ ਜਿਕਰ ਨਹੀਂ ਹੈ ਇਨ੍ਹਾਂ ਕੰਮਾਂ ਨੂੰ ਕਿਸੇ ਪ੍ਰਗਤੀ ਵਿਚ ਗਿਣਿਆ ਜਾਂਦਾ ਹੈ।
ਇਸ ਸਬੰਧੀ ਮੰਗ ਕਰਦਿਆਂ ਆਤਮਾ ਵਿਭਾਗ ਦੇ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਤਨਖਾਹ ਜਲਦੀ ਜਾਰੀ ਕੀਤੀ ਜਾਵੇ ਤਾਂ ਜੋ ਉਨ੍ਹਾਂ ਦਾ ਮਨੋਬਲ ਬਣਿਆ ਰਹੇ ਤੇ ਉਹ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕਣ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਆਤਮਾ ਨਾਲ ਸਬੰਧਤ ਜ਼ਿਲ੍ਹਾ ਕਪੂਰਥਲਾ ਦਾ ਸਟਾਫ ਕਲਮ ਛੱਡੋ ਹੜਤਾਲ ਤੇ ਜਾ ਚੁੱਕਿਆ ਹੈ ਅਗਰ ਸੂਬੇ ਦੇ ਹੋਰਨਾਂ ਹਿੱਸਿਆਂ ਵਿਚ ਇਨ੍ਹਾਂ ਕਰਮਚਾਰੀਆਂ ਦੀ ਤਨਖਾਹ ਨਾ ਮਿਲੀ ਤਾਂ ਇਹ ਕੋਈ ਵੱਡਾ ਸੰਘਰਸ਼ ਵਿੱਢਣਗੇ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…