
ਜਗਮੋਹਨ ਸਿੰਘ ਕੰਗ ਦੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਟਕਸਾਲੀ ਕਾਂਗਰਸੀ ਰਹੇ ਗ਼ੈਰ-ਹਾਜ਼ਰ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 13 ਜਨਵਰੀ:
ਵਿਧਾਨ ਸਭਾ ਹਲਕਾ ਖਰੜ ਤੋਂ ਕਾਂਗਰਸ ਦੇ ਉਮੀਦਵਾਰ ਜਗਮੋਹਨ ਸਿੰਘ ਕੰਗ ਨੇ ਸਥਾਨਕ ਟਰੈਫਿਕ ਲਾਈਟ ਚੌਕ ਨੇੜੇ ਆਪਣੇ ਚੋਣ ਦਫਤਰ ਦਾ ਉਦਘਾਟਨ ਕੀਤਾ। ਇਸ ਦੌਰਾਨ ਕਈ ਟਕਸਾਲੀ ਕਾਂਗਰਸੀ ਆਗੂ ਗ਼ੈਰ-ਹਾਜ਼ਰ ਰਹੇ। ਇਹੀ ਨਹੀਂ ਚੋਣ ਦਫ਼ਤਰ ਵਿੱਚ ਖਾਲੀ ਕੁਰਸੀਆਂ ਵੀ ਦਫ਼ਤਰ ਦੀ ਸ਼ੋਭਾ ਵਧਾ ਰਹੀਆਂ ਸਨ।ਚੋਣ ਦਫਤਰ ਦਾ ਉਦਘਾਟਨ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਲਖਮੀਰ ਸਿੰਘ ਨੇ ਕੀਤਾ । ਪਾਰਟੀ ਸੂਬਾ ਸਕੱਤਰ ਰਾਕੇਸ਼ ਕਾਲੀਆ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਨੰਦੀਪਾਲ ਬਾਂਸਲ, ਸਰਪੰਚ ਬਲਕਾਰ ਸਿੰਘ ਭੰਗੂ ਚੇਅਰਮੈਨ ਕਿਸਾਨ ਖੇਤ ਮਜਦੂਰ ਸੈਲ ਜ਼ਿਲ੍ਹਾ ਮੁਹਾਲੀ, ਬਹਾਦਰ ਸਿੰਘ ਓ.ਕੇ, ਗੁਲਜ਼ਾਰ ਸਿੰਘ ਕੁਸ, ਪਰਮਜੀਤ ਕੌਰ ਪ੍ਰਧਾਨ, ਹੈਪੀ ਧੀਮਾਨ, ਬਲਵਿੰਦਰ ਸਿੰਘ, ਦੀਪਕ ਵਰਮਾ, ਯੂਥ ਕਾਂਗਰਸ ਦੇ ਪ੍ਰਧਾਨ ਰਾਣਾ ਕੁਸ਼ਲਪਾਲ, ਯੂਥ ਇੰਟਕ ਦੇ ਪ੍ਰਧਾਨ ਰਾਹੁਲ ਕਾਲੀਆ, ਬਾਬਾ ਰਾਮ ਸਿੰਘ ਮਾਣਕਪੁਰ, ਕਿਸਾਨ ਤੇ ਮਜਦੂਰ ਸੈਲ ਦੇ ਚੇਅਰਮੈਨ ਕਮਲਜੀਤ ਸਿੰਘ ਅਰੋੜਾ, ਹਰਿੰਦਰ ਧੀਮਾਨ ਨੇ ਬੋਲਦਿਆਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਕੋਸਦਿਆਂ ਉਨ੍ਹਾਂ ਦੀਆਂ ਨੀਤੀਆਂ ਦੀ ਸਖ਼ਤ ਨਿਖੇਧੀ ਕੀਤੀ। ਇਸ ਮੌਕੇ ਵਿਧਾਇਕ ਜਗਮੋਹਨ ਸਿੰਘ ਕੰਗ ਨੇ ਲੋਕਾਂ ਨੂੰ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਅਨਿਲ ਸਿੰਗਲਾ, ਅਸ਼ੋਕ ਵਿਨਾਇਕ, ਸੰਦੀਪ ਗੁਪਤਾ ਨੋਨੀ, ਸ਼ਸ਼ੀ ਭੂਸ਼ਨ ਸ਼ਾਸਤਰੀ, ਪਵਨ ਸਿੰਗਲਾ, ਸੋਮ ਨਾਥ ਵਰਮਾ, ਮੋਹਨ ਲਾਲ ਵਰਮਾ, ਕਮਲੇਸ਼ ਚੁੱਘ, ਅਨੀਤਾ ਰਾਣੀ, ਮੋਨਿਕਾ ਸੂਦ ਵੀ ਹਾਜ਼ਰ ਸਨ ।
(ਬਾਕਸ ਆਈਟਮ)
ਇਸ ਦੌਰਾਨ ਇਲਾਕੇ ਦੇ ਟਕਸਾਲੀ ਕਾਂਗਰਸੀ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਗੋਲਡੀ, ਕੌਂਸਲਰ ਸ਼ਿਵ ਵਰਮਾ, ਕਮਲਜੀਤ ਚਾਵਲਾ, ਲੱਕੀ ਕਲਸੀ, ਮੁਰਾਰੀ ਲਾਲ ਤੰਤਰ, ਪ੍ਰਬੋਧ ਜੋਸ਼ੀ, ਰਾਜੇਸ਼ ਰਾਠੌਰ, ਰਮਾਕਾਂਤ ਕਾਲੀਆ, ਰਾਜਿੰਦਰ ਕਾਕਨ, ਹਿਮਾਂਸ਼ੂ ਧੀਮਾਨ, ਬਾਂਕਾ ਖਿਜ਼ਰਾਬਾਦ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਗ਼ੈਰ-ਹਾਜ਼ਰ ਸਨ।